ਵੱਖ ਵੱਖ ਪਿੰਡਾਂ ਦੇ ਵਿਕਾਸ ਲਈ 77 ਲੱਖ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖ ਕੇ ਉਦਘਾਟਨ ਕੀਤਾ ਗਿਆ : ਵਿਧਾਇਕ ਘੁਬਾਇਆ

Sorry, this news is not available in your requested language. Please see here.

ਫਾਜ਼ਿਲਕਾ 12 ਜੂਨ 2021 
ਅੱਜ ਫਾਜ਼ਿਲਕਾ ਹਲਕੇ ਦੇ ਅਨੇਕਾਂ ਪਿੰਡਾਂ ਦੇ ਤੂਫਾਨੀ ਦੋਰੇ ਕਰਦਿਆਂ ਪਿੰਡ ਵਣ ਵਾਲਾ ਹਨਵੰਤਾ, ਸਾਬੂ ਆਨਾ ਅਤੇ ਛੋਟੇ ਓਡੀਆ ਦੀ ਪਿੰਡਾਂ ਦੇ ਵਿਕਾਸ ਲਈ ਨੀਹ ਪੱਥਰ ਰੱਖ ਕੇ ਮਾਨਯੋਗ ਸਰਦਾਰ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਜੀ ਨੇ ਅਪਣੇ ਹੱਥ ਨਾਲ ਉਦਘਾਟਨ ਕੀਤਾ  ਘੁਬਾਇਆ ਜੀ ਨੇ ਪਿੰਡਾਂ ਦੇ ਵਿਕਾਸ ਲਈ ਇੰਟਰ ਲੋਕ ਟਾਇਲ ਸੜਕ, ਪਾਣੀ ਦੀ ਨਿਕਾਸੀ ਲਈ ਨਾਲਿਆਂ, ਨਹਿਰੀ ਖ਼ਾਲ ਅਤੇ ਧਰਮਸ਼ਾਲਾ ਬਣ ਕੇ ਤਿਆਰ ਹੋ ਗਈਆਂ ਹਨ ਜਿਨਾਂ ਨੂੰ ਬਣਾਉਣ ਦੀ ਕੁੱਲ ਲਾਗਤ 77 ਲੱਖ ਰੁਪਏ ਆਈ ਹੈ ਘੁਬਾਇਆ ਜੀ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਘੁਬਾਇਆ ਜੀ ਨੇ ਕਿਹਾ ਕਿ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪਿੰਡ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਘੁਬਾਇਆ ਜੀ ਕਿਹਾ ਕਿ ਹਰ ਪਿੰਡ ਦੇ ਪੀਣ ਲਈ ਪਾਣੀ ਦੇ ਪ੍ਰਬੰਧ, ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ, ਇੰਟਰ ਲੋਕ ਟਾਇਲ ਸੜਕ ਦਾ ਨਿਰਮਾਣ ਅਤੇ ਪਾਣੀ ਦੀ ਨਿਕਾਸੀ ਲਈ ਨਾਲਿਆਂ ਦਾ ਪ੍ਰਬੰਧ ਸਮੇਤ ਸਫਾਈ ਅਤੇ ਸਕੂਲ ਦੀ ਸਿੱਖਿਆ ਦੇ ਉਚਿਤ ਪ੍ਰਬੰਧ ਕੀਤੇ ਜਾ ਰਹੇ ਹਨ ਘੁਬਾਇਆ ਜੀ ਪਿੰਡਾਂ ਦੇ ਲੋਕਾਂ ਨੂੰ ਮਿਲਦੇ ਹੋਏ ਕਿਹਾ ਕਿ ਸਾਨੂੰ ਆਪਸੀ ਤਾਲਮੇਲ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਪੰਚਾਇਤ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਵਿਕਾਸ ਦੀ ਰਫਤਾਰ ਨੂੰ ਹੋਰ ਤੇਜ਼ ਕੀਤਾ ਜਾ ਸਕੇ ਘੁਬਾਇਆ ਜੀ ਦੇ ਪਿੰਡਾਂ ਚ ਆਉਣ ਤੇ ਪਿੰਡ ਵਾਸੀਆਂ ਨੇ ਭਰਵਾ ਸਵਾਗਤ ਕੀਤਾ
ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਰਤਨ ਨਾਥ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ ਫਾਜ਼ਿਲਕਾ, ਮਨੁ ਕੁਲਰੀਆਂ, ਜਗਦੀਸ਼ ਕੁਮਾਰ ਸਰਪੰਚ ਵਾਨ ਵਾਲਾ, ਪ੍ਰਿਥੀ ਰਾਮ ਸਰਪੰਚ ਸਾਬੂ ਆਨਾ, ਪਾਲਾ ਸਿੰਘ ਸਰਪੰਚ ਛੋਟੇ ਓਡੀਆ, ਅੰਗਰੇਜ਼ ਮੈਂਬਰ ਬਲਾਕ ਸੰਮਤੀ, ਰਮੇਸ਼ ਕੁਮਾਰ ਪ੍ਰਧਾਨ, ਸੋਨੂ ਮਹਿਲ, ਸੁਰਿੰਦਰ ਕੁਮਾਰ ਪੰਚ, ਮਹੇਂਦਰ ਪੰਚ ਜੈ ਪਾਲ ਪੰਚ, ਬਜਰੰਗ ਪੰਚ, ਕੁਨਦ ਲਾਲ ਪੰਚ, ਰਾਮ ਸਰੂਪ ਐਕਸ ਸਰਪੰਚ, ਰਣਜੀਤ ਸਿੰਘ ਰਾਜਾ, ਸੰਤੋਖ ਸਿੰਘ ਐਕਸ ਸਰਪੰਚ, ਕਾਕਾ, ਪ੍ਰਗਟ ਸਿੰਘ ਸੈਣੀ, ਕਿੱਕਰ ਸਿੰਘ, ਕਿਸ਼ਨ ਸਿੰਘ ਪੰਚ, ਵੀਨਾ ਰਾਣੀ ਪੰਚ, ਸ਼ਮੰਟਾ ਸਰਪੰਚ ਲਾਧੂਕਾ ਮੰਡੀ, ਗੁਲਾਬੀ ਸਰਪੰਚ ਲਾਧੂਕਾ, ਨਿਗਮ ਮਨਚੰਦਾ, ਸੁਰਿੰਦਰ ਕੁਮਾਰ ਕੰਬੋਜ, ਰਾਮ ਜੀਤ ਨੰਬਰਦਾਰ, ਨੀਲਾ ਮਦਾਨ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

Spread the love