ਫਾਜ਼ਿਲਕਾ, 16 ਜੂਨ 2021
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਡਾ ਸੁਖਬੀਰ ਸਿੰਘ ਬਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਅੰਜੂ ਸੇਠੀ ਦੀ ਅਗਵਾਈ ਵਿਚ ਬਲਾਕ ਸਿੱਖਿਆ ਅਫ਼ਸਰ ਸ ਜਸਪਾਲ ਸਿੰਘ ਨੇ ਦੱਸਿਆ ਕਿ ਬਲਾਕ ਗੁਰੂਹਰਸਹਾਏ ਦੇ ਵਿੱਚ 59 ਸਕੂਲਾਂ ਦੇ ਵਿਚੋਂ 38 ਸਕੂਲਾਂ ਵਿੱਚ 87 ਅਧਿਆਪਕਾਂ ਦੁਆਰਾ ਸਵੈ ਇੱਛਾ ਦੇ ਨਾਲ ਆਨ ਲਾਈਨ ਸਮਰ ਕੈਂਪ ਲਗਾਇਆ ਗਿਆ।
ਇਨ੍ਹਾਂ ਆਨਲਾਈਨ ਸਮਰ ਕੈਂਪਾਂ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਨ੍ਹਾਂ ਆਨਲਾਈਨ ਸਮਰ ਕੈਂਪਾਂ ਵਿਚ ਬੱਚਿਆਂ ਨੇ ਵੱਖ ਵੱਖ ਵਿਸ਼ੇ ਜਿਵੇਂ ਕਿ ਡਾਂਸ, ਫੈਂਸੀ ਡਰੈੱਸ, ਮਿੱਟੀ ਕਲੇਅ ਮਾਡਲ ਬਣਾਉਣਾ, ਸੁੰਦਰ ਲਿਖਾਈ, ਪੌਦੇ ਲਗਾਉਣਾ, ਪੇਂਟਿੰਗ, ਯੋਗਾ ਵਰਗੀਆਂ ਕਈ ਕਲਾਵਾਂ ਦੇ ਵਿਚ ਭਾਗ ਲਿਆ।ਉਨ੍ਹਾਂ ਦੱਸਿਆ ਕਿ ਉਪਰੋਕਤ ਆਨਲਾਈਨ ਸਮਰ ਕੈਂਪ ਬੱਚਿਆਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਬਾਹਰ ਕੱਢਣ ਦਾ ਇਕ ਬਹੁਤ ਵਧੀਆ ਜ਼ਰੀਆ ਹਨ।
ਇਸ ਸੰਬੰਧੀ ਬੀਐੱਮਟੀ ਤਰਵਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ ਵਿੱਚ ਇਨ੍ਹਾਂ ਆਨਲਾਈਨ ਸਮਰ ਕੈਂਪਾਂ ਪ੍ਰਤੀ ਬਹੁਤ ਉਤਸ਼ਾਹ ਵੇਖਣ ਨੂੰ ਮਿਲਿਆ ਉੱਥੇ ਅਧਿਆਪਕਾਂ ਨੇ ਵੀ ਬੜੀ ਸ਼ਿੱਦਤ ਨਾਲ ਆਨਲਾਈਨ ਸਮਰ ਕੈਂਪਾਂ ਨੂੰ ਨੇਪਰੇ ਚਾੜ੍ਹਿਆ ਹੈ ਅਤੇ ਮਹਾਮਾਰੀ ਦੇ ਸਮੇਂ ਵਿੱਚ ਇਹ ਆਨਲਾਈਨ ਸਮਰ ਕੈਂਪ ਬੱਚਿਆਂ ਲਈ ਲਾਹੇਵੰਦ ਸਿੱਧ ਹੋਣਗੇ।ਬੀਐੱਮਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਆਨਲਾਈਨ ਸਮਰ ਕੈਂਪਾਂ ਦੇ ਨਾਲ ਬੱਚਿਆਂ ਦਾ ਜਿੱਥੇ ਮਨੋਰੰਜਨ ਹੋ ਰਿਹਾ ਹੈ ਉਥੇ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਵੀ ਫਾਇਦਾ ਹੋਵੇਗਾ।