ਡਿਪਟੀ ਕਮਿਸ਼ਨਰ ਨੇ ਹੈਜੇ ਦੀ ਰੋਕਥਾਮ ਲਈ ਕੀਤੇ ਮਨਾਹੀ ਦੇ ਹੁਕਮ ਜਾਰੀ

GIRISH DAYALAN
2222 ਲਾਭਪਾਤਰੀਆਂ ਦੇ ਖਾਤਿਆਂ ਵਿਚ 2,74,05,656 ਰੁਪਏ ਦੀ ਪ੍ਰਵਾਨਗੀ ਲਈ ਪੱਤਰ ਜਾਰੀ : ਡਿਪਟੀ ਕਮਿਸ਼ਨਰ

Sorry, this news is not available in your requested language. Please see here.

ਖਾਣ-ਪੀਣ ਸਬੰਧੀ ਵਸਤਾਂ ਚੈੱਕ ਕਰਨ ਅਤੇ ਹਾਨੀਕਾਰਕ ਹੋਣ ਵਾਲੀਆਂ ਵਸਤਾਂ ਨੂੰ ਬੰਦ ਕਰਨ, ਜਾਇਆ ਕਰਨ ਲਈ ਅਫਸਰਾਂ ਨੂੰ ਦਿੱਤੇ ਅਧਿਕਾਰ
ਮੈਡੀਕਲ ਚੈੱਕ ਪੋਸਟ / ਹੈਜ਼ਾ ਰੋਕੂ ਪੋਸਟਾਂ ਲਗਾਉਣ ਲਈ ਸਿਵਲ ਸਰਜਨ ਨੂੰ ਕੀਤੀ ਹਦਾਇਤ
ਮਨਾਹੀ ਦੇ ਹੁਕਮ 31 ਦਸੰਬਰ ਤੱਕ ਰਹਿਣਗੇ ਲਾਗੂ
ਐਸ.ਏ.ਐਸ ਨਗਰ, 22 ਜੂਨ 2021
ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਗਰੀਸ਼ ਦਿਆਲਨ, ਆਈ.ਏ.ਐਸ., ਨੇ ਹੈਜੇ ਦੀ ਰੋਕਥਾਮ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ।
ਮਨਾਹੀ ਲਈ ਕੀਤੇ ਜਾਰੀ ਹੁਕਮਾਂ ਅਨੁਸਾਰ ਸਾਰੀ ਕਿਸਮ ਦੀਆਂ ਮਠਿਆਈਆਂ, ਕੇਕ, ਬਰੈਡ, ਖੁਰਾਕ ਸਬੰਧੀ ਸਾਰੀਆਂ ਵਸਤਾਂ ਜਿਸ ਵਿੱਚ ਲੱਸੀ ਸਰਬਤ, ਗੰਨੇ ਦਾ ਰਸ ਆਦਿ ਵੇਚਣ ਦੀ ਮਨਾਹੀ ਹੈ ਜਦੋਂ ਤੱਕ ਇਹ ਸ਼ੀਸ਼ੇ ਦੀ ਅਲਮਾਰੀ ਵਿੱਚ ਰੱਖੀਆਂ ਅਤੇ ਢੱਕੀਆਂ ਨਾ ਹੋਣ। ਜ਼ਿਆਦਾ ਪੱਕੇ, ਘੱਟ ਪੱਕੇ, ਕੱਟੇ ਹੋਏ ਫਲ, ਸਬਜ਼ੀਆਂ ਵੇਚਣ ਦੀ ਮਨਾਹੀ ਕੀਤੀ ਹੈ। ਬਰਫ, ਆਈਸ ਕਰੀਮ, ਕੈਂਡੀ, ਸੋਡਾ (ਖਾਰਾ, ਮਿੱਠਾ) ਵੇਚਣ, ਬਾਹਰੋਂ ਲਿਆਉਂਦਾ, ਭੇਜਣ ਦੀ ਮਨਾਹੀ ਕੀਤੀ ਹੈ, ਜਦੋਂ ਤੱਕ ਇਹਨਾਂ ਵਸਤਾਂ ਨੂੰ ਤਿਆਰ ਕਰਨ ਲਈ ਲਿਆਂਦਾ ਪਾਣੀ ਬੈਕਟੀਰੀਆਲੋਜਿਸਟ ਪੰਜਾਬ ਵੱਲੋਂ ਪਾਸ ਨਾ ਕੀਤਾ ਗਿਆ ਹੋਵੇ। ਮਨਾਹੀ ਦੇ ਹੁਕਮਾਂ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਵੇਚਣ ਸ਼ਬਦ ਦੇ ਅਰਥ ਵਿੱਚ ਮੁੱਫਤ ਵਰਤੀਆਂ ਜਾਣ ਵਾਲੀਆਂ ਵਸਤਾਂ / ਚੀਜਾਂ ਵੀ ਸ਼ਾਮਿਲ ਹਨ।
ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ, ਜਨ ਸਿਹਤ ਪਬਲਿਕ ਨੂੰ ਪੀਣ ਲਈ ਸਪਲਾਈ ਕੀਤੇ ਜਾਣ ਵਾਲੇ ਪਾਣੀ ਨੂੰ ਕਲੋਰੀਨੇਟ ਕਰਕੇ ਸਪਲਾਈ ਕਰਨ ਦੇ ਹੁਕਮ ਕੀਤੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕਿਸੇ ਵੀ ਪਿੰਡ, ਕਸਬੇ, ਸ਼ਹਿਰੀ ਇਲਾਕੇ ਵਿੱਚ ਹੈਜਾ ਹੋਣ ਦੀ ਸੂਰਤ ਵਿੱਚ ਸਬੰਧਤ ਏਰੀਆ ਦੇ ਵਸਨੀਕ ਤੁਰੰਤ ਹੈਜੇ ਸਬੰਧੀ ਜਾਣਕਾਰੀ ਲਈ ਨੇੜੇ ਦੇ ਸਿਹਤ ਸੰਸਥਾ ਨਾਲ ਸੰਪਰਕ ਕਰਨ।
ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ, ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫਸਰ, ਜ਼ਿਲ੍ਹਾ ਐਪਿਡੀਮੋਲੋਜਿਸਟ, ਏ.ਐਮ.ਓ., ਏ.ਯੂ.ਓ, ਸਮੂਹ ਨਗਰ ਕੌਂਸਲ ਦੇ ਮੈਡੀਕਲ ਅਫਸਰ ਆਫ ਹੈਲਥ ਸਮੂਹ ਮੈਡੀਕਲ ਅਫਸਰ, ਸਿਹਤ ਸੇਵਾਂਵਾਂ, ਸੈਨੀਟਰੀ ਇੰਸਪੈਕਟਰ, ਫੂਡ ਸੇਫਟੀ ਅਫਸਰ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ, ਸਮੂਹ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ / ਮੁੱਢਲਾ ਸਿਹਤ ਕੇਂਦਰ, ਮੈਜਿਸਟਰੇਟ ਪਹਿਲਾ ਦਰਜਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਕੰਮ ਕਰਦੇ ਹਨ, ਨੂੰ ਆਪਣੇ-ਆਪਣੇ ਖੇਤਰ ਵਿੱਚ ਮਾਰਕੀਟ ਦੁਕਾਨਾਂ ਅਤੇ ਖੁਰਾਕ ਸਬੰਧੀ ਕਾਰਖਾਨਿਆਂ ਵਿੱਚ ਦਾਖਲ ਹੋਣ / ਜਾਣ ਅਤੇ ਮੁਆਇੰਨਾ / ਚੈੱਕ ਕਰਨ ਅਤੇ ਖਾਣ-ਪੀਣ ਸਬੰਧੀ ਵਸਤਾਂ ਚੈੱਕ ਕਰਨ ਜਿਹੜੀਆਂ ਮਨੁਖਤਾ ਦੀ ਵਰਤੋਂ ਲਈ ਹਾਨੀਕਾਰਕ ਹੋਣ / ਸਮਝੀਆਂ ਜਾਣ ਉਨ੍ਹਾਂ ਨੂੰ ਬੰਦ ਕਰਨ, ਜਾਇਆ ਕਰਨ ਵੇਚਣ ਤੋਂ ਮਨਾਹੀ ਅਤੇ ਸਬੰਧਤ ਮਾਲਕ ਦੇ ਚਲਾਨ ਕਰਨ ਦੇ ਅਧਿਕਾਰ ਦਿੱਤੇ ਹਨ ।
ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਜਿੱਥੇ ਉਹ ਠੀਕ ਸਮਝਣ ਮੈਡੀਕਲ ਚੈੱਕਅੱਪ ਪੋਸਟਾਂ, ਹੈਜੇ ਦੀਆਂ ਚੈੱਕਅੱਪ ਪੋਸਟਾਂ ਲਾਉਣ ਦੇ ਅਧਿਕਾਰ ਸਮੇਤ ਮੈਡੀਕਲ ਚੈੱਕ ਪੋਸਟ / ਹੈਜ਼ਾ ਰੋਕੂ ਪੋਸਟਾਂ ਅਧਿਕਾਰੀ / ਕਰਮਚਾਰੀਆਂ ਨੂੰ ਗੱਡੀਆਂ ਰੋਕਣ ਅਤੇ ਸਵਾਰੀਆਂ ਚੈੱਕ ਕਰਨ ਦੇ ਅਧਿਕਾਰ ਦਿੱਤੇ ਹਨ ।
ਇਹ ਹੁਕਮ ਤੁਰੰਤ ਲਾਗੂ ਸਮਝੇ ਜਾਣਗੇ ਅਤੇ ਮਿਤੀ 31/12/2021 ਤੱਕ ਲਾਗੂ ਰਹਿਣਗੇ।

Spread the love