ਯੋਗ ਨੌਜੁਆਨਾਂ ਦੀ ਬਤੌਰ ਵੋਟਰ ਰਜਿਸਟ੍ਰੇਸ਼ਨ ਲਈ 1 ਜੁਲਾਈ ਤੋਂ ਲਗਾਏ ਜਾਣਗੇ ਜਾਗਰੂਕਤਾਂ ਕੈਂਪ

Sorry, this news is not available in your requested language. Please see here.

ਅੰਮ੍ਰਿਤਸਰ 23 ਜੂਨ 2021
ਮੁੱਖ ਚੋਣ ਅਫਸਰ, ਪੰਜਾਬ, ਚੰਡੀਗੜ ਜੀ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਦੀ ਲਗਾਤਾਰ ਸੁਧਾਈ ਦੌਰਾਨ ਨੌਜਵਾਨਾਂ ਨੂੰ ਵੋਟਾਂ ਬਣਾਉਨ ਸਬੰਧੀ ਜਾਣਕਾਰੀ ਦੇਣ ਅਤੇ ਉਹਨਾਂ ਦੀ ਆਫ ਲਾਈਨ/ਆਨਲਾਈਨ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਲਈ ਜਿਲ੍ਹਾ ਅੰਮਿ੍ਰਤਸਰ ਵਿਖੇ ਵੱਖ ਵੱਖ ਸਥਾਨਾਂ ਤੇ ਜਾਗਰੂਕਤਾਂ ਕੈਂਪ ਲਗਾਏ ਜਾਣਗੇ। ਇਹ ਜਾਗਰੂਤ ਕੈਂਪ 01.07.2021 ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮਿ੍ਰਤਸਰ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ, 16-ਅੰਮਿ੍ਰਤਸਰ ਪੱਛਮੀ(ਅ.ਜ) ਵਲੋਂ 6 ਜੁਲਾਈ 2021 ਨੂੰ ਬੱਸ ਅੱਡਾ, 7 ਜੁਲਾਈ ਨੂੰ ਲਾਰੰਸ ਰੋਡ ਅੰਮ੍ਰਿਤਸਰ ਵਿਖੇ 15-ਅੰਮ੍ਰਿਤਸਰ ਉੱਤਰੀ ਵਲੋਂ, 8 ਜੁਲਾਈ ਨੂੰ ਗਲਿਆਰਾ ਪ੍ਰੋਜੈਕਟ ਨੇੜੇ ਦਰਬਾਰ ਸਾਹਿਬ 17-ਅੰਮ੍ਰਿਤਸਰ ਕੇਂਦਰੀ ਵਲੋਂ, ਮਿਤੀ 09.07.2021 ਨੂੰ ਦਫਤਰ ਉਪ ਮੰਡਲ ਮੈਜਿਸਟ੍ਰੇਟ, ਅਜਨਾਲਾ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 11-ਅਜਨਾਲਾ ਵਿਧਾਨ ਸਭਾ ਚੋਣ ਹਲਕਾ -ਕਮ-ਉਪ ਮੰਡਲ ਮੈਜਿਸਟ੍ਰੇਟ, ਅਜਨਾਲਾ ਵੱਲੋ , ਮਿਤੀ 10.07.2021 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਚੌਗਾਵਾਂ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 12-ਰਾਜਾਸਾਂਸੀ ਵਿਧਾਨ ਸਭਾ ਚੋਣ ਹਲਕਾ-ਕਮ- ਜਿਲ੍ਹਾ ਮਾਲ ਅਫਸਰ, ਅੰਮਿ੍ਰਤਸਰ ਵੱਲੋ, ਮਿਤੀ 13.07.2021 ਨੂੰ ਦਫਤਰ ਉਪ ਮੰਡਲ ਮੈਜਿਸਟ੍ਰੇਟ, ਮਜੀਠਾ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 13-ਮਜੀਠਾ ਵਿਧਾਨ ਸਭਾ ਚੋਣ ਹਲਕਾ -ਕਮ-ਉਪ ਮੰਡਲ ਮੈਜਿਸਟ੍ਰੇਟ, ਮਜੀਠਾ ਵੱਲੋ, ਮਿਤੀ 14.07.2021 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਤਰਸਿੱਕਾ ਚੋਣਕਾਰ ਰਜਿਸਟ੍ਰੇਸ਼ਨ ਅਫਸਰ 14-ਜੰਡਿਆਲਾ ਵਿਧਾਨ ਸਭਾ ਚੋਣ ਹਲਕਾ-ਕਮ- ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਵੱਲੋ, ਮਿਤੀ 15.06.2021 ਨੂੰ ਗੁਰਦੁਆਰਾ ਨਾਨਕਸਰ, ਵੇਰਕਾ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 18-ਅੰਮਿ੍ਰਤਸਰ ਪੂਰਬੀ ਵਿਧਾਨ ਸਭਾ ਚੋਣ ਹਲਕਾ-ਕਮ-ਸਕੱਤਰ ਟਰਾਂਸਪੋਰਟ ਅਥਾਰਟੀ, ਅੰਮਿ੍ਰਤਸਰ ਵੱਲੋ, ਮਿਤੀ 16.07.2021 ਨੂੰ ਨੇੜੇ ਗੁਰਦੁਆਰਾ ਸ਼ਹੀਦਾ ਸਾਹਿਬ, ਅੰਮਿ੍ਰਤਸਰ ਵਿਖੇ ਚੋਣਕਾਰ ਰਜਿਸਟ੍ਰੇਸ਼ਨ 19-ਅੰਮਿ੍ਰਤਸਰ ਦੱਖਣੀ ਵਿਧਾਨ ਸਭਾ ਚੋਣ ਹਲਕਾ-ਕਮ-ਸਹਾਇਕ ਕਮਿਸ਼ਨਰ, ਨਗਰ ਨਿਗਮ, ਅੰਮਿ੍ਰਤਸਰ ਵੱਲੋ, ਮਿਤੀ 17.07.2021 ਨੂੰ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਅਟਾਰੀ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 20-ਅਟਾਰੀ ਵਿਧਾਨ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟ੍ਰੇਟ ਅਫਸਰ, ਅੰਮਿ੍ਰਤਸਰ-2 ਵੱਲੋ ਅਤੇ ਮਿਤੀ 19.07.2021 ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ 25-ਬਾਬਾ ਬਕਾਲਾ ਵਿਧਾਨ ਸਭਾ ਚੋਣ ਹਲਕਾ-ਕਮ- ਉਪ ਮੰਡਲ ਮੈਜਿਸਟ੍ਰੇਟ ਅਫਸਰ, ਬਾਬਾ ਬਕਾਲਾ ਵੱਲੋ ਲਗਾਏ ਜਾਣਗੇ। ਜਿਲ੍ਹੇ ਦੇ ਸਾਰੇ ਨੌਜੁਆਨ ਜਿਨ੍ਹਾਂ ਦੀ ਉਮਰ 01.01.2021 ਨੂੰ 18 ਸਾਲ ਜਾਂ 18 ਸਾਲ ਦੀ ਉਮਰ ਤੋਂ ਵੱਧ ਹਨ ਪਰ ਬਤੌਰ ਵੋਟਰ ਰਜਿਸਟਰਡ ਨਹੀ ਹਨ ਨੂੰ ਵੋਟ ਬਣਾਉਣ ਦੀ ਅਪੀਲ ਕੀਤੀ ਜਾਂਦੀ ਹੈ।

Spread the love