ਜਦੋਂ ਨਸ਼ਾ ਛੱਡ ਚੁੱਕੇ ਨੌਜਵਾਨ ਪ੍ਰੇਰਨਾ ਦਾ ਸਰੋਤ ਬਣਕੇ ਮੈਦਾਨ ਵਿਚ ਦੌੜੇ

Sorry, this news is not available in your requested language. Please see here.

ਅੰਮਿ੍ਰਤਸਰ, 26 ਜੂਨ 2021 ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਦੇ ਰੋਗ ਵਿਚ ਲੱਗੇ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਨਸ਼ਾ ਛੱਡ ਚੁੱਕੇ ਨੌਜਵਾਨ ਅਥਲੀਟ ਬਣਕੇ ਦੌੜੇ ਅਤੇ ਇਹ ਸੁਨੇਹਾ ਦਿੱਤਾ ਕਿ ਨਸ਼ਾ ਅਜਿਹਾ ਰੋਗ ਨਹੀਂ, ਜਿਸ ਤੋਂ ਮੁੱਕਤ ਨਾ ਹੋਇਆ ਜਾ ਸਕਦਾ ਹੋਵੇ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ ਦੀ ਪ੍ਰੇਰਨਾ ਸਦਕਾ ਇਹ ਦੌੜ ਥਾਣਾ ਹਵਾਈ ਅੱਡਾ ਅੰਮਿ੍ਰਤਸਰ ਦੇ ਮੁਖੀ ਸਬ ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰਾਂ ਦੀ ਹਾਜ਼ਰੀ ਵਿਚ ਕਰਵਾਈ। ਉਨਾਂ ਇਸ ਦਿਨ ਨੂੰ ਯਾਦਗਰ ਬਨਾਉਣ ਦੇ ਇਰਾਦੇ ਨਾਲ ਇਲਾਕੇ ਦੇ ਉਨਾਂ ਨੌਜਵਾਨਾਂ ਨੂੰ ਇਕੱਠੇ ਕੀਤੇ, ਜੋ ਕਿ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਹੁੰਦੇ ਹੋਏ ਗਲਤ ਸੰਗਤ ਵਿਚ ਆਉਣ ਨਾਲ ਨਸ਼ੇ ਦੇ ਰਾਹ ਪੈ ਗਏ ਸਨ, ਪਰ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੀ ਸਹਾਇਤਾ ਲੈ ਕੇ ਓਟ ਕੇਂਦਰਾਂ ਤੋਂ ਇਲਾਜ ਕਰਵਾ ਮੁੜ ਮੁੱਖ ਧਾਰਾ ਵਿਚ ਵਾਪਸ ਆ ਗਏ। ਇਸ ਮੌਕੇ ਇੰਨਾਂ ਜਵਾਨਾਂ ਨੇ ਦੱਸਿਆ ਕਿ ਉਨਾਂ ਨੂੰ ਨਸ਼ਾ ਛੱਡਣ ਵਿਚ ਕੋਈ ਸਰੀਰਕ ਕਸ਼ਟ ਨਹੀਂ ਆਇਆ, ਕਿਉਂਕਿ ਓਟ ਕੇਂਦਰਾਂ ਤੋਂ ਮਿਲਦੀ ਦਵਾਈ ਨਸ਼ੇ ਦਾ ਚੰਗਾ ਬਦਲ ਬਣਕੇ ਉਨਾਂ ਲਈ ਉਨੀ ਦੇਰ ਕੰਮ ਕਰਦੀ ਰਹੀ, ਜਿੰਨਾ ਚਿਰ ਉਨਾਂ ਦਾ ਸਰੀਰ ਨਸ਼ਾ ਛੱਡਣ ਲਈ ਤਿਆਰ ਨਹੀਂ ਹੋ ਗਿਆ। ਉਨਾਂ ਨੇ ਗਲਤ ਰਾਹ ਪੈ ਚੁੱਕੇ ਜਵਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਇੰਨਾਂ ਕੇਂਦਰਾਂ ਦਾ ਸਹਾਰਾ ਲੈ ਕੇ ਨਸ਼ਾ ਛੱਡਣ ਤੇ ਨਵੀਂ ਜਿੰਦਗੀ ਸ਼ੁਰੂ ਕਰਨ। ਇਲਾਕੇ ਦੇ ਪਤਵੰਤੇ ਸੱਜਣਾਂ ਨੇ ਇਸ ਉਦਮ ਦੀ ਸਰਾਹਨਾ ਕਰਦੇ ਕਿਹਾ ਕਿ ਸੱਚਮੁੱਚ ਅਜਿਹੇ ਹੰਭਲੇ ਸਮਾਜ ਵਿਚੋਂ ਨਸ਼ਾ ਖਤਮ ਕਰਨ ਦਾ ਵੱਡਾ ਜ਼ਰੀਏ ਬਣ ਸਕਦੇ ਹਨ।
ਨਸ਼ਾ ਛੱਡ ਚੁੱਕੇ ਨੌਜਵਾਨ ਨਸ਼ੇ ਦੇ ਰੋਗੀਆਂ ਨੂੰ ਇਹ ਕੋਹੜ ਗਲੋਂ ਲਾਹੁਣ ਦਾ ਸੱਦਾ ਦੇਣ ਲਈ ਦੌੜ ਵਿਚ ਭਾਗ ਲੈਂਦੇ ਹੋਏ। ਨਾਲ ਹਨ ਐਸ. ਐਚ ਓ ਸ੍ਰੀਮਤੀ ਖੁਸ਼ਬੂ ਸ਼ਰਮਾ ਅਤੇ ਹੋਰ ਪਤਵੰਤੇ।

 

Spread the love