ਬੀ ਆਰ ਟੀ ਐਸ ਚੁਗਿਰਦੇ ਨੂੰ ਬਣਾਇਆ ਜਾਵੇਗਾ ਹਰਿਆਵਲ ਭਰਪੂਰ-ਅਨਿਲ ਕਮੁਾਰ

Sorry, this news is not available in your requested language. Please see here.

ਬੀ ਆਰ ਟੀ ਐਸ ਨੇ ਲਗਾਇਆ ਕਰੋਨਾ ਟੀਕਾਕਰਨ ਕੈਪ
ਅੰਮ੍ਰਿਤਸਰ 30 ਜੂਨ 2021
ਅੱਜ ਸਮੇਂ ਦੀ ਮੁੱਖ ਲੋੜ ਵਾਤਾਵਰਣ ਹਰਿਆਵਲ ਨੂੰ ਅਪਣਾਉਣ ਦੀ ਜਿਸ ਤਹਿਤ ਹਰੇਕ ਵਿਅਕਤੀ ਦਾ ਫ਼ਰਜ ਬਣਦਾ ਹੈ ਕਿ ਉਹ ਘੱਟੋ ਘੱਟ 2 ਪੌੇਦੇ ਜਰੂਰ ਲਗਾਵੇ ਤਾਂ ਜੋ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਵੱਛ ਵਾਤਾਵਰਣ ਪ੍ਰਦਾਨ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਨਿਲ ਕੁਮਾਰ ਸੀ:ਈ:ਓ ਬੀ:ਆਰ:ਟੀ:ਐਸ ਨੇ ਦੱਸਿਆ ਕਿ ਬੀ:ਆਰ:ਟੀ:ਐਸ ਡਿਪੂ ਅਤੇ ਇਨ੍ਹਾਂ ਦੇ ਬੱਸ ਸਟਾਪ ਦੇ ਆਲੇ ਦੁਆਲ ਦੇ ਚੁਗਿਰਦੇ ਨੂੰ ਹਰਿਆਵਲ ਭਰਪੂਰ ਬਣਾਇਆ ਜਾਵੇਗਾ।
ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਅੱਜ ਬੀ:ਆਰ:ਟੀ:ਐਸ ਡਿਪੂ ਵਿਖੇ 150 ਪੌਦੇ ਲਗਾ ਇਸ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੀ:ਆਰ:ਟੀ:ਐਸ ਬੱਸ ਸਟਾਪਾਂ ਤੇ ਵੀ ਪੌਦੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਵੱਛ ਰੱਖਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਬੀ:ਆਰ:ਟੀ:ਐਸ ਡਿਪੂ ਵਿਖੇ ਸਮੂਹ ਮੁਲਾਜਮਾਂ ਦਾ ਕਰੋਨਾ ਟੀਕਾਕਰਨ ਕਰਨ ਲਈ ਇਕ ਵਿਸ਼ੇਸ਼ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਵਿੱਚ 80 ਤੋਂ ਵੱਧ ਮੁਲਾਜਮਾਂ ਨੂੰ ਕਰੋਨਾ ਟੀਕੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਬੀ:ਆਰ:ਟੀ:ਐਸ ਦੇ ਹਰੇਕ ਮੁਲਾਜਮ ਨੂੰ ਕਰੋਨਾ ਟੀਕਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀ:ਆਰ:ਟੀ:ਐਸ ਬੱਸਾਂ ਵਿੱਚ ਹਜ਼ਾਰਾਂ ਲੋਕ ਸਫਰ ਕਰਦੇ ਹਨ ਅਤੇ ਇਹ ਟੀਕਾ ਲਗਾਉਣ ਜਿਥੇ ਮੁਲਾਜਮ ਸੁਰੱਖਿਅਤ ਰਹਿਣਗੇ ਉਥੇ ਸਵਾਰੀਆਂ ਵੀ ਸੁਰੱਖਿਅਤ ਰਹਿ ਸਕਣਗੀਆਂ।
ਟੀਕਾਕਰਨ ਕੈਂਪ ਦੀਆਂ ਤਸਵੀਰਾਂ
ਸ੍ਰੀ ਅਨਿਲ ਕੁਮਾਰ ਸੀ:ਈ:ਓ ਬੀ:ਆਰ:ਟੀ:ਐਸ ਡਿਪੂ ਵਿਖੇ ਪੌਦੇ ਲਗਾਉਂਦੇ ਹੋਏ।

Spread the love