ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾ ਕੇ 5 ਲੱਖ ਰੁਪਏ ਤੱਕ ਦਾ ਸਲਾਨਾ ਇਲਾਜ ਮੁਫ਼ਤ ਕਰਵਾਇਆ ਜਾ ਸਕਦਾ ਹੈ – ਚੇਅਰਮੈਨ ਰਵੀਨੰਦਨ ਬਾਜਵਾ

Sorry, this news is not available in your requested language. Please see here.

ਕਾਰਡ ਬਣਾਉਣ ਲਈ 7 ਜੁਲਾਈ ਤੱਕ ਜ਼ਿਲ੍ਹੇ ਵਿੱਚ ਲੱਗ ਰਹੇ ਹਨ ਵਿਸ਼ੇਸ਼ ਕੈਂਪ
ਬਟਾਲਾ, 2 ਜੁਲਾਈ 2021 ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋੜਵੰਦ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਇਸ ਸਹੂਲਤ ਨਾਲ ਰਾਜ ਦੇ ਲੋਕਾਂ ਨੂੰ ਵੱਡਾ ਫਾਇਦਾ ਪਹੁੰਚਿਆ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਕਿਹਾ ਕਿ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਸਮਾਰਟ ਕਾਰਡ ਧਾਰਕ, ਰਜਿਸਟਰਡ ਉਸਾਰੀ ਮਜ਼ਦੂਰ, ਜੇ ਫਾਰਮ ਧਾਰਕ ਕਿਸਾਨ, ਛੋਟੇ ਵਪਾਰੀ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਨੂੰ ਦਿੱਤਾ ਜਾ ਰਿਹਾ ਹੈ।
ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਅਤੇ ਲੋਕਾਂ ਨੂੰ ਬੀਮਾ ਕਰਾਡ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ 07 ਜੁਲਾਈ ਤਕ ਪਿੰਡ ਆਵਾਂਖਾ (ਬਹਿਰਾਮਪੁਰ ਬਲਾਕ) , ਬੱਬੇਹਾਲੀ (ਰਣਜੀਤ ਬਾਗ ਬਲਾਕ), ਬਹਿਰਾਮਪੁਰ (ਬਹਿਰਾਮਪੁਰ ਬਲਾਕ), ਭੁੰਬਲੀ, ਡੱਡਵਾਂ, ਰਾਏਚੱਕ (ਨੋਸ਼ਹਿਰਾ ਮੱਝਾ ਸਿੰਘ ਬਲਾਕ), ਫੱਜੂਪੁਰ (ਧਾਰੀਵਾਲ ਬਲਾਕ), ਹਰਦੋਬੱਥਵਾਲਾ (ਦੋਰਾਂਗਲਾ ਬਲਾਕ), ਕਾਹਨੂੰਵਾਨ (ਕਾਹਨੂੰਵਾਨ ਬਲਾਕ), ਕਲਾਨੋਰ (ਕਲਾਨੋਰ ਬਲਾਕ), ਕਲੇਰ ਕਲਾਂ (ਨੋਸ਼ਹਿਰਾ ਮੱਝਾ ਸਿੰਘ ਬਲਾਕ), ਕਲੀਜਪੁਰ (ਬਹਿਰਾਮਪੁਰ ਬਲਾਕ), ਪਾਹੜਾ (ਗੁਰਦਾਸਪੁਰ ਬਲਾਕ), ਰਣੀਆ (ਧਾਰੀਵਾਲ ਬਲਾਕ), ਸੋਹਲ, ਜੱਫਰਵਾਲ (ਨੌਸ਼ਹਿਰਾ ਮੱਝਾ ਸਿੰਘ ਬਲਾਕ), ਤਿੱਬੜ (ਕਾਹਨੂੰਵਾਨ ਬਲਾਕ), ਪਿੰਡ ਢਪਾਲ, ਹਰਚੋਵਾਲ , ਖਜਾਲਾ ਮਾੜੀ ਬੱਚੀਆਂ, (ਭਾਮ ਬਲਾਕ), ਘੁਮਾਣ (ਘੁਮਾਣ ਬਲਾਕ), ਹਰਦੋਵਾਲ ਕਲਾਂ (ਫਤਿਹਗੜ੍ਹ ਚੂੜੀਆਂ), ਰੰਗੜ ਨੰਗਲ, ਵਡਾਲ ਗ੍ਰੰੰਥੀਆਂ (ਭੁੱਲਰ ਬਲਾਕ), ਪਿੰਡ ਦੇਹੜ, ਧਰਮਕੋਟ ਰੰਧਾਵਾ, ਧਿਆਨਪੁਰ, ਕਾਹਲਾਂਵਾਲੀ, ਕੋਟਲੀ ਸੂਰਤ ਮੱਲੀ, ਰਹੀਮਾਬਾਦ, ਸ਼ਾਹਪੁਰ ਗੋਰਾਇਆ, ਸ਼ਿਕਾਰ, ਤਲਵੰਡੀ ਰਾਮਾਂ ਅਤੇ ਠੇਠਰਕੇ (ਧਿਆਨਪੁਰ ਬਲਾਕ) ਵਿਖੇ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ।
ਚੇਅਰਮੈਨ ਬਾਜਵਾ ਨੇ ਕਿਹਾ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਧਾਰਕ ਜ਼ਿਲ੍ਹਾ ਗੁਰਦਾਸਪੁਰ ਦੇ 10 ਸਰਕਾਰੀ ਅਤੇ 21 ਪ੍ਰਾਈਵੇਟ ਇੰਪੈਨਲਡ ਹਸਪਤਾਲਾਂ ਵਿਚ ਆਪਣਾ 5 ਲੱਖ ਰੁਪਏ ਤਕ ਦਾ ਇਲਾਜ ਕਰਵਾ ਸਕਦੇ ਹਨ।

Spread the love