ਵੋਟਰ ਕਾਰਡ ਬਨਣਾਉਣ ਲਈ ਲਗਾਇਆ ਜਾਗਰੂਕਤਾਂ ਕੈਂਪ

Sorry, this news is not available in your requested language. Please see here.

ਅੰਮ੍ਰਿਤਸਰ 6 ਜੁਲਾਈ 2021 ਵਿਧਾਨ ਸਭਾ ਚੋਣ ਹਲਕਾ 015-ਅੰਮਿ੍ਰਤਸਰ ਉੱਤਰੀ ਦੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ-ਕਮ-ਸਹਾਇਕ ਕਮਿਸ਼ਨਰ ਸਟੇਟ ਟੈਕਸ, ਅੰਮਿ੍ਰਤਸਰ-2 ਸ਼੍ਰੀ ਰਾਜਨ ਮਹਿਰਾ ਜੀ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਵਿਧਾਨ ਸਭਾ ਚੋਣ ਹਲਕਾ 015-ਅੰਮਿ੍ਰਤਸਰ ਉੱਤਰੀ ਦੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫਸਰ-2 ਸ਼੍ਰੀ ਪਰਮਜੀਤ ਸਿੰਘ ਜਰਨਲ ਮੈਨੇਂਜਰ ਪੰਜਾਬ ਰੋਡਵੇਜ, ਅੰਮਿ੍ਰਤਸਰ-2 ਜੀ ਵਲੋਂ ਅੰਮਿ੍ਰਤਸਰ ਬਸ ਅੱਡੇ ਵਿਖੇ ਵੋਟਰਾਂ ਲਈ ਵੋਟਰ ਜਾਗਰੂਕਤਾ ਕੈਂਪ ਲਗਾਈਆ ਗਿਆ। ਜਿਸ ਵੋਟਰ ਬਨਣ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ।
ਕੈਂਪ ਵਿੱਚ ਮੋਜੂਦ 015-ਅੰਮਿ੍ਰਤਸਰ ਉੱਤਰੀ ਵਿਧਾਨ ਸਭਾ ਚੋਣ ਹਲਕੇ ਦੇ ਚੋਣ ਕਾਨੂੰਗੋ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋ ਦਸਿਆ ਗਿਆ ਕਿ ਨਵੇਂ ਵੋਟਰ ਦੀ ਰਜਿਸਟ੍ਰੇਸ਼ਨ ਲਈ ਫਾਰਮ ਨੰ 6, ਵੋਟ ਕਟਵਾਉਣ ਲਈ ਫਾਰਮ ਨੰ 7, ਵੋਟਰ ਕਾਰਡ ਵਿੱਚ ਕਿਸੇ ਕਿਸਮ ਦੀ ਦਰੁਸਤੀ ਲਈ ਫਾਰਮ ਨੰ 8 ਅਤੇ ਹਲਕੇ ਵਿੱਚ ਹੀ ਬੂਥ ਬਦਲਣ ਲਈ ਜਾਂ ਅਡਰੈਸ ਬਦਲਣ ਲਈ ਫਾਰਮ ਨੰ 8ਓ ਭਰਿਆ ਜਾ ਸਕਦਾ ਹੈ। ਇਹ ਫਾਰਮ ਆਮ ਜਨਤਾ ਵੱਲੋ ਨੈਸ਼ਨਲ ਸਰਵਿਸ ਪੋਰਟਲ . nvsp.in ਜਾਂ Voter8elpline 1pp ਤੇ ਭਰਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਚੋਣ ਕਾਨੂੰਗੋ ਸ਼੍ਰੀ ਵਰਿਦੰਰ ਸ਼ਰਮਾ ਵੱਲੋ ਇਹ ਵੀ ਦੱਸਿਆ ਗਿਆ ਕਿ ਨਵੇਂ ਵੋਟਰ ਆਪਣਾ – ਵੀ ਡਾਊਨਲੋਡ ਕਰ ਸਕਦੇ ਹਨ। ਇਸ ਦੋਰਾਨ ਸ਼੍ਰੀ ਬਲਬੀਰ ਸਿੰਘ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਲਵਪ੍ਰੀਤ ਸਿੰਘ, ਸ਼੍ਰੀ ਸੰਨੀ ਕੁਮਾਰ ਅਤੇ ਹੋਰ ਦਫਤਰ ਦੇ ਕਰਮਚਾਰੀ ਵੀ ਮੋਜੂਦ ਸਨ।

Spread the love