ਵਧੇਰੇ ਜਾਣਕਾਰੀ ਲਈ ਬਲਾਕ ਖੇਤੀਬਾੜੀ ਅਫਸਰਾਂ ਨਾਲ ਸੰਪਰਕ ਕੀਤਾ ਜਾਵੇ: ਡਾ. ਕੈਂਥ
ਬਰਨਾਲਾ, 7 ਜੁਲਾਈ 2021
ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਚਰਨਜੀਤ ਸਿੰਘ ਕੈਂਥ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ‘ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ’ ਤਹਿਤ ਵੱਖ ਵੱਖ ਸਕੀਮਾਂ ਅਧੀਨ ਖੇਤੀ ਮਸ਼ੀਨਰੀ ਸਬਸਿਡੀ ’ਤੇ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਵਾਸਤੇ 09-07-2021 ਤੱਕ ਖੇਤੀਬਾੜੀ ਵਿਭਾਗ ਦੇ ਪੋੋਰਟਲ https://agrimachinerypb.com
’ਤੇ ਅਪਲਾਈ ਕੀਤਾ ਜਾਵੇ।
ਉਨਾਂ ਦੱਸਿਆ ਕਿ ਬਲਾਕਵਾਰ ਜਾਣਕਾਰੀ ਪ੍ਰਾਪਤ ਕਰਨ ਲਈ ਬਲਾਕ ਬਰਨਾਲਾ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਸੁਖਪਾਲ ਸਿੰਘ ਨਾਲ 9872449779, ਸਹਿਣਾ ਬਲਾਕ ਦੇ ਡਾ. ਗੁਰਬਿੰਦਰ ਸਿੰਘ ਨਾਲ 9814822665 ਤੇ ਮਹਿਲ ਕਲਾਂ ਬਲਾਕ ਦੇ ਡਾ. ਲਖਵੀਰ ਸਿੰਘ ਨਾਲ 9876022022 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਇਨਪੁਟਸ ਜਿਵੇਂ ਕਿ ਕੀੜੇਮਾਰ ਦਵਾਈਆਂ, ਖਾਦਾਂ ਤੇ ਬੀਜ ਲੈਣ ਸਮੇਂ ਪੱਕੇ ਬਿੱਲ ਜ਼ਰੂਰ ਲੈਣ।