10 ਜੁਲਾਈ ਨੂੰ ਬਟਾਲਾ ਤੇ ਗੁਰਦਾਸਪੁਰ ਦੀਆਂ ਕਚਿਹਰੀਆਂ ਵਿੱਚ ਲਗਾਈ ਜਾਵੇਗੀ ‘ਨੈਸ਼ਨਲ ਲੋਕ ਅਦਾਲਤ’

National Lok Adalat
National Lok Adalat

Sorry, this news is not available in your requested language. Please see here.

ਬਟਾਲਾ, 8 ਜੁਲਾਈ 2021 ਸ੍ਰੀਮਤੀ ਰਮੇਸ਼ ਕੁਮਾਰੀ ਮਾਣਯੋਗ ਜ਼ਿਲਾ ਅਤੇ ਸੈਸਨ ਜੱਜ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹਿਨਮਾਈ ਹੇਠ ਜ਼ਿਲ੍ਹਾ ਕਚਿਹਰੀ ਗੁਰਦਾਸਪੁਰ ਅਤੇ ਬਟਾਲਾ ਕਚਿਹਰੀ ਵਿਖੇ 10 ਜੁਲਾਈ 2021 ਨੂੰ ‘ਨੈਸ਼ਨਲ ਲੋਕ ਅਦਾਲਤ’ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ/ ਸੀ.ਜੀ.ਐਮ) ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਨੈਸ਼ਨਲ ਲੋਕ ਅਦਾਲਤ’ ਵਿਚ ਆਸਾਨੀ ਨਾਲ ਸਸਤਾ ਨਿਆਂ ਲੈਣ ਲਈ ਵੱਧ ਤੋਂ ਵੱਧ ਪੁਹੰਚ ਕਰਨ। ਉਨ੍ਹਾਂ ਦੱਸਿਆ ਕਿ ਨੂੰ ਸਥਾਨਕ ਕਚਹਿਰੀ ਗੁਰਦਾਸਪੁਰ ਅਤੇ ਬਟਾਲਾ ਵਿਖੇ ਕੌਮੀ ਲੋਕ ਅਦਾਲਤ 10 ਜੁਲਾਈ 2021 ਨੂੰ ਸਵੇਰੇ 10 ਵਜੇ ਤੋਂ ਕੇਸਾਂ ਦਾ ਨਿਪਟਾਰਾ ਸ਼ੁਰੂ ਕਰੇਗੀ।
ਮੈਡਮ ਨਵਦੀਪ ਕੋਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ/ ਸੀ.ਜੀ.ਐਮ)ਕਮ- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋ ਵੱਧ ਲੋਕ ਅਦਾਲਤਾਂ ਵਿੱਚ ਕੇਸ ਲਗਾਉਣ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਦਾ ਫੈਸਲਾ ਅੰਤਮ ਫੈਸਲਾ ਹੁੰਦਾ ਹੈ ਅਤੇ ਅਦਾਲਤ ਦੀ ਫੀਸ ਵੀ ਵਾਪਸ ਕਰ ਦਿੱਤੀ ਜਾਂਦੀ ਹੈ। ਇਸ ਨਾਲ ਲੋਕਾਂ ਨੂੰ ਆਸਾਨੀ ਨਾਲ ਸਸਤਾ ਨਿਆਂ ਮਿਲਦਾ ਹੈ। ਲੋਕ ਅਦਾਲਤ ਵਿੱਚ ਸਮੇਂ ਅਤੇ ਧਨ ਦੀ ਬੱਚਤ ਹੁੰਦੀ ਹੈ। ਇਨ੍ਹਾਂ ਲੋਕ ਅਦਾਲਤਾਂ ਦੇ ਫੈਸਲੇ ਨੂੰ ਦੀਵਾਨੀ ਡਿਕਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਇਨ੍ਹਾਂ ਲੋਕ ਅਦਾਲਤਾਂ ਰਾਹੀਂ ਕਰਵਾ ਕੇ ਲਾਭ ਪ੍ਰਾਪਤ ਕਰਨ।
ਉਨਾਂ ਦੱਸਿਆ ਕਿ ਨੈਸ਼ਨਲ ਲੋਕ ਅਦਾਲਤਾਂ ਵਿਚ ਕਰੀਮੀਨਲ ਕੰਪਾਊਂਡਬਲ ਕੇਸ, ਬੈਂਕ ਰਿਕਰਵਰੀ ਕੇਸ, ਐਮਏਸੀਟੀ ਕੇਸ, ਮੈਟਰੀਮੋਨੀਅਲ, ਲੈਬਰ ਦੇ ਝਗੜੇ, ਲੈਂਡ, ਬਿਜਲੀ ਅਤੇ ਪਾਣੀ ਦੇ ਬਿੱਲਾਂ, ਪੇਅ ਅਲਾਊਂਸ, ਰੈਵਨਿਊ ਕੇਸ (ਜ਼ਿਲਾ ਅਤੇ ਹਾਈਕੋਰਟ ਕਚਹਿਰੀਆਂ ਵਿਚ ਪੈਡਿੰਗ) ਆਦਿ ਕੇਸ ਲਗਾਏ ਗਏ ਹਨ। ਇਸ ਤੋਂ ਇਲਾਵਾ ਪ੍ਰੀ ਲਿਟੀਗੇਸ਼ਨ ਕੇਸਜ਼ ਜਿਵੇਂ ਬੈਂਕ ਰਿਕਵਰੀ ਕੇਸ, ਲੇਬਰ ਝਗੜੇ, ਬਿਜਲੀ ਅਤੇ ਪਾਣੀ ਦੇ ਬਿੱਲ ਅਤੇ ਹੋਰ ਆਦਿ ਕੇਸ ਵੀ ਲਗਾਏ ਜਾ ਰਹੇ ਹਨ।

Spread the love