ਸਾਲ 2020-21: ਰੈਡ ਕ੍ਰਾਸ ਸੁਸਾਇਟੀ ਵੱਲੋਂ ਲਾਏ ਗਏ 11 ਖ਼ੂਨਦਾਨ ਕੈਂਪ

Sorry, this news is not available in your requested language. Please see here.

ਮੀਟਿੰਗ ਦੌਰਾਨ ਫੀਜ਼ੀਓਥੈਰੇਪੀ ਸੈੈਂਟਰ ਸਣੇ ਹੋਰ ਤਜਵੀਜ਼ਾਂ ਪਾਸ
ਬਰਨਾਲਾ, 19 ਜੁਲਾਈ 2021
ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਦੀ ਮੀਟਿੰਗ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ’ਚ ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਕਮ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਾਲ 2020-21 ਵਿਚ ਸੁਸਾਇਟੀ ਦੇ ਕਾਰਜਾਂ ਅਤੇ 2021-22 ਦੇ ਬਜਟ ਦੀ ਰਿਪੋਰਟ ਪੇਸ਼ ਕੀਤੀ ਗਈ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਸਰਵਣ ਸਿੰਘ ਵੱਲੋਂ ਵੱਖ ਵੱਖ ਮੈਂਬਰਾਂ ਅੱਗੇ ਵੱਖ ਵੱਖ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿਚੋਂ ਸੀਨੀਅਰ ਸਿਟੀਜ਼ਨਾਂ ਲਈ ਫੀਜ਼ੀਓਥੈਰੇਪੀ ਸੈਂਟਰ, ਡੀਡੀਆਰਸੀ (ਡਿਸਟਿਕਟ ਡਿਸੇਬਿਲੀਟੀ ਰੀਹੈਬਲੀਏਸ਼ਨ ਸੈਂਟਰ) ਸੈਂਟਰ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਸਿਖਲਾਈ ਦੇਣ ਸਣੇ ਕਈ ਤਜਵੀਜ਼ਾਂ ਪਾਸ ਕੀਤੀਆਂ ਗਈਆਂ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਨੇ ਦੱਸਿਆ ਕਿ 2020-21 ਵਿਚ ਰੈਡ ਕ੍ਰਾਸ ਸੁਸਾਇਟੀ ਵੱਲੋਂ 11 ਖ਼ੂਨਦਾਨ ਕੈਂਪ ਲਾਏ ਗਏ ਅਤੇ 3 ਕੈਂਪ ਲਾ ਕੇ 91 ਨੌਜਵਾਨਾਂ ਨੂੰ ਮੁਢਲੀ ਸਹਾਇਤਾ ਦੀ ਟ੍ਰੇਨਿੰਗ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਦੋ ਜਨ ਔਸ਼ਧੀ ਸੈਂਟਰ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਗਰੀਬ ਲੋੜਵੰਦਾਂ ਨੂੰ ਟ੍ਰਾਈ ਸਾਈਕਲ, ਵ੍ਹੀਲ ਚੇਅਰ, ਸਿਲਾਈ ਮਸ਼ੀਨਾਂ ਵਜੋਂ 70915 ਰੁਪਏ ਦੀ ਮਦਦ ਦਿੱਤੀ ਗਈ। ਇਸ ਤੋਂ ਇਲਾਵਾ ਕੋਵਿਡ ਦੌਰਾਨ 6253 ਰਾਸ਼ਨ ਕਿੱਟਾਂ, 17000 ਖਾਧ ਪੈਕੇਟ ਤੇ 250 ਕੰਬਲ ਵੰਡੇ ਗਏ। ਉਨ੍ਹਾਂ ਦੱਸਿਆ ਕਿ ਕੋਰੋਨਾ ਦੌਰਾਨ 15 ਹਜ਼ਾਰ ਮਾਸਕ ਵੰਡੇ ਗਏ।
ਇਸ ਮੌਕੇ ਮੈਂਬਰ ਤੇ ਸਮਾਜਸੇਵੀ ਸ੍ਰੀ ਲਖਪਤ ਰਾਏ ਵੱਲੋਂ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਨੂੰ ਗੱਡੀ ਦਾਨ ਕਰਨ ਦਾ ਐਲਾਨ ਕੀਤਾ ਗਿਆ, ਜਿਸ ਦੀ ਡਿਪਟੀ ਕਮਿਸ਼ਨਰ ਅਤੇ ਹੋਰ ਮੈਂਬਰਾਂ ਵੱਲੋਂ ਸ਼ਲਾਘਾ ਕੀਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੇਵਦਰਸ਼ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਤੇਆਵਾਸਪ੍ਰੀਤ ਕੌਰ, ਸਹਾਇਕ ਸਿਵਲ ਸਰਜਨ ਡਾ. ਅਵਿਨਾਸ਼ ਬਾਂਸਲ, ਮੈਂਬਰ ਸ੍ਰੀ ਲੱਖਪਤ ਰਾਏ, ਸ੍ਰੀ ਰਾਜ ਕੁਮਾਰ ਜਿੰਦਲ, ਸ੍ਰੀ ਰਣਧੀਰ ਕੌਸ਼ਲ, ਸ੍ਰੀ ਗਿਆਨ ਚੰਦ ਸ਼ਰਮਾ, ਹੁਨਰ ਵਿਕਾਸ ਪ੍ਰਾਜੈਕਟ ਨਾਲ ਸਬੰਧਤ ਕਮਲਦੀਪ ਵਰਮਾ ਤੇ ਰੇਨੂੰ ਬਾਲਾ ਆਦਿ ਹਾਜ਼ਰ ਸਨ।

Spread the love