ਗੁਰਦਾਸਪੁਰ, 28 ਜੁਲਾਈ 2021 ਅੱਜ 28 ਜੁਲਾਈ, 2021 ਨੂੰ ਮੈਡਮ ਨਵਦੀਪ ਕੌਰ ਗਿੱਲ, ਸਿਵਲ ਜੱਜ (ਸੀਨੀਅਰ ਡਵੀਜ਼ਨ)/ ਸੀ.ਜੇ.ਐਮ. –ਕਮ-ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਮਾਨਯੋਗ ਮੈਂਬਰ ਸਕੱਤਰ , ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ , ਐਸ.ਏ.ਐਸ. ਦੇ ਹੁਕਮਾਂ ਅਨੁਸਾਰ Arrest, Pre-Arrest and Remand Stage ਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਸਮੂਹ ਥਾਣਿਆਂ ਦੇ ਐਸ.ਐਓ.ਓਜ਼ ਨਾਲ ਵੈਬੀਨਾਰ ਲਗਾਇਆ ਗਿਆ । ਮੈਡਮ ਨਵਦੀਪ ਕੌਰ ਗਿੱਲ , ਸਿਵਲ ਜੱਜ (ਸੀਨੀਅਰ ਡਵੀਜ਼ਨ) )/ ਸੀ.ਜੇ.ਐਮ. –ਕਮ-ਸਕੱਤਰ , ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਇਸ ਵੈਬੀਨਾਰ ਵਿੱਚ Arrest, Pre-Arrest and Remand Stage ਬਾਰੇ ਜਾਣੂ ਕਰਵਾਇਆ ਗਿਆ ਅਤੇ ਇਸ ਤੋਂ ਇਲਾਵਾ Arrest, Pre-Arrest and Remand Stage ਦੀ ਜਾਗਰੂਕਤਾ ਦੇ ਸਬੰਧ ਵਿੱਚ ਵੱਖ ਵੱਖ ਪਿੰਡਾਂ ਦੇ ਲੋਕਾਂ ਅਤੇ ਸਕੂਲਾਂ ਦੇ ਬੱਚਿਆਂ ਲਈ ਵੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਸੈਮੀਨਾਰ ਅਤੇ ਵੈਬੀਨਾਰ ਲਗਾਏ ਜਾ ਰਹੇ ਹਨ ।