ਰੂਪਨਗਰ 5 ਅਗਸਤ 2021
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਲੈਫਟੀਨੈਂਟ ਕਰਨਲ ਪਰਮਿੰਦਰ ਸਿੰਘ ਬਾਜਵਾ(ਰਿਟਾ.) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਬਕਾ ਸੈਨਿਕ ਨਾਇਬ ਸੂਬੇਦਾਰ ਹਜਾਰਾ ਸਿੰਘ, ਜਿਨ੍ਹਾਂ ਦਾ ਜਨਮ ਮਿਤੀ 05 ਅਗਸਤ 1921 ਨੂੰ ਪਿੰਡ: ਭਲਿਆਣ ਡਾਕਖਾਨਾ: ਝੱਲੀਆਂ ਤਹਿਸੀਲ ਅਤੇ ਜ਼ਿਲ੍ਹਾ: ਰੂਪਨਗਰ ਵਿਖੇ ਹੋਇਆ ਸੀ। ਨਾਇਬ ਸੂਬੇਦਾਰ ਹਜਾਰਾ ਸਿੰਘ ਜੋ ਕਿ ਆਰਮੀ ਸਪਲਾਈ ਕੋਰ ਵਿੱਚ ਮਿਤੀ 04 ਅਗਸਤ 1941 ਨੂੰ ਭਰਤੀ ਹੋਏ ਸਨ ਅਤੇ 24 ਸਾਲ ਦੀ ਸਰਵਿਸ ਪੂਰੀ ਕਰਨ ਤੋਂ ਬਾਅਦ ਮਿਤੀ 03 ਅਗਸਤ 1965 ਨੂੰ ਰਿਟਾਇਰ ਹੋਏ ਸਨ।
ਅੱਜ ਮਿਤੀ 05 ਅਗਸਤ 2021 ਨੂੰ ਨਾਇਬ ਸੂਬੇਦਾਰ ਹਜਾਰਾ ਸਿੰਘ ਦਾ 100 ਸਾਲਾਂ ਜਨਮ ਦਿਹਾੜਾ ਮਨਾਇਆ ਗਿਆ।ਇਸ ਮੋਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਰੂਪਨਗਰ ਅਤੇ ਸਮੂਹ ਸਟਾਫ ਵਲੋਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਜਨਮ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਰੂਪਨਗਰ ਲੈਫਟੀਨੈਂਟ ਕਰਨਲ ਪਰਮਿੰਦਰ ਸਿੰਘ ਬਾਜਵਾ (ਰਿਟਾ) ਵਲੋਂ ਨਾਇਬ ਸੂਬੇਦਾਰ ਹਜਾਰਾ ਸਿੰਘ ਨੂੰ ਗੁਲਦਸਤਾ,ਸ਼ਾਲ, ਮਠਿਆਈ ਅਤੇ ਗਿਫਟ ਹੈਂਪਰ ਦੇ ਕੇ ਸਨਮਾਨਿਤ ਕੀਤਾ ਗਿਆ
Home Punjab Roop Nagar ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਰੂਪਨਗਰ ਵਲੋਂ ਸਾਬਕਾ ਸੈਨਿਕ ਨਾਇਬ ਸੂਬੇਦਾਰ ਹਜਾਰਾ...