ਸਰਹੱਦ-ਏ-ਪੰਜਾਬ ਖੇਡ ਕਲੱਬ ਦੇ ਸਾਲਾਨਾ ਇਨਾਮ ਵੰਡ ਸਮਾਂਰੋਹ ਚ‘ ਪੁੱਜੇ ਕੈਬਨਿਟ ਮੰਤਰੀ ਸੋਨੀ
ਕਲੱਬ ਨੂੰ ਇੱਕ ਲੱਖ ਦੀ ਗ੍ਰਾਂਟ ਦੇਣ ਦਾ ਕੀਤਾ ਐਲਾਨ
ਹੋਲੀ ਹਾਰਟ ਜੇਤੂ ਅਤੇ ਉੱਪ ਜੇਤੂ ਗ੍ਰੇਟ ਇੰਡੀਆ ਸਕੂਲ ਨੇ ਟਰਾਫੀ ਪ੍ਰਾਪਤ ਕੀਤੀ
ਅੰਮਿ੍ਰਤਸਰ 7 ਅਗਸਤ 2021 ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮਿ੍ਰਤਸਰ ਵੱਲੋਂ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ ਦੇ ਸਹਿਯੋਗ ਨਾਲ ਪਿੱਛਲੇ 2 ਸਾਲ ਤੋਂ ਕੋਰੋਨਾ ਮਹਾਂਮਾਰੀ ਦੌਰਾਨ ਸੰਸਥਾ ਵੱਲੋਂ 18 ਸਕੂਲਾਂ ਵਿਦਿਆਰਥੀਆਂ ਦੇ ਕਰਵਾਏ ਗਏ ਆਨਲਾਈਨ ਮੁਕਾਬਲਿਆਂ ਦਾ ਅੱਜ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਹਾਲ,ਗਾਂਧੀ ਗਰਾਉਂਡ ਵਿਖ਼ੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਯੋਗ ਅਗਵਾਈ ਅਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ ਦੀ ਦੇਖ ਰੇਖ ਹੇਠ “ਸਾਲਾਨਾ ਇਨਾਮ ਵੰਡ ਸਮਾਂਰੋਹ“ ਕਰਵਾਇਆ ਗਿਆ ਇਸ ਸਮਾਰੋਹ ਵਿੱਚ ਸੋਸ਼ਲ ਦੂਰੀ ਦਾ ਧਿਆਨ ਰੱਖਦਿਆਂ 100 ਦੇ ਕਰੀਬ ਵਿਦਿਆਰਥੀਆਂ ਨੂੰ ਗੋਲਡ ਮੈਡਲਾਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕਰਨ ਦੀ ਰਸਮ ਮੁੱਖ ਮਹਿਮਾਨ ਵੱਜੋਂ ਪੰਹੁਚੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅਦਾ ਕੀਤੀ।
ਇਸ ਮੌਕੇ ਸ੍ਰੀ ਸੋਨੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੀਆਂ ਲੜਕੀਆਂ ਕਿਸੇ ਵੀ ਕੰਮ ਵਿੱਚ ਲੜਕਿਆਂ ਤੋਂ ਪਿੱਛੇ ਨਹੀਂ ਹਨ। ਉਨਾਂ ਕਿਹਾ ਕਿ ਇਸ ਦੀ ਤਾਜਾ ਮਿਸਾਲ ਓਲੰਪੀਅਨ ਖੇਡਾਂ ਵਿੱਚ ਲੜਕੀਆਂ ਵਲੋਂ ਮੈਡਲ ਜਿੱਤਣ ਦੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਅੱਜ ਦੀਆਂ ਲੜਕੀਆਂ ਜਿੱਥੇ ਬਾਹਰ ਦਾ ਕੰਮ ਵੀ ਸੁੱਚਜੇ ਢੰਗ ਨਾਲ ਕਰਦੀਆਂ ਹਨ ਉਥੇ ਆਪਣੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਸੰਭਾਲਦੀਆਂ ਹਨ। ਉਨਾਂ ਕਿਹਾ ਕਿ ਅੱਜ ਦੀਆਂ ਲੜਕੀਆਂ ਹਰੇਕ ਸਰਕਾਰੀ ਅਹੁੱਦੇ ਉਪਰ ਪੁੱਜ ਚੁਕੀਆਂ ਹਨ। ਉਨਾਂ ਨੇ ਦੱਸਿਆ ਕਿ ਸਾਡੀ ਸਰਕਾਰ ਵਲੋਂ ਵੀ ਔਰਤਾਂ ਨੂੰ ਅੱਗੇ ਲਿਆਉਣ ਵਾਸਤੇ ਹਰੇਕ ਖੇਤਰ ਵਿੱਚ 50 ਫੀਸਦੀ ਰਾਖਵਾਂਕਰਨ ਦਿੱਤਾ ਹੈ।
ਇਸ ਮੌਂਕੇ ਜੇਤੂ ਟਰਾਫੀ ਹੋਲੀ ਹਾਰਟ ਪ੍ਰੇਜ਼ੀਡੈਂਸੀ ਸਕੂਲ ਅਤੇ ਉੱਪ ਜੇਤੂ ਟਰਾਫੀ ਗ੍ਰੇਟ ਇੰਡੀਆ ਪ੍ਰੇਜ਼ੀਡੈਂਸੀ ਸਕੂਲ ਨੇ ਪ੍ਰਾਪਤ ਕੀਤੀ ਇਸ ਮੌਂਕੇ ਸ਼੍ਰੀ ਸੋਨੀ ਨੇ ਕਲੱਬ ਵੱਲੋਂ ਪਿੱਛਲੇ 18 ਸਾਲ ਦੌਰਾਨ ਕੀਤੇ ਸ਼ਾਲਾਘਾਯੋਗ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਗੁਨਤਾਜ ਕੌਰ ,ਵੰਸ਼ਿਕਾ,ਨੈਣਪ੍ਰੀਤ ਕੌਰ , ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਕਿਰਨਦੀਪ ਕੌਰ, ਦਮਨਪ੍ਰੀਤ ਕੌਰ ਮੱਟੂ, ਅੰਕਿਤਾ ਅਤੇ ਕਰਿਤਕਾ ਨੂੰ ਸ਼੍ਰੀ ਸੋਨੀ ਨੇ ਉੱਚੇਚੇ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਂਕੇ ਬੀ.ਡੀ.ਓ ਤੇਜਿੰਦਰ ਕੁਮਾਰ ਛੀਨਾ, ਬੀ.ਡੀ.ਓ ਲਾਲ ਸਿੰਘ, ਕੇਵਲ ਧਾਲੀਵਾਲ, ਤੇਜਿੰਦਰ ਸਿੰਘ ਰਾਜਾ, ਪੰਚਾਇਤ ਸੈਕਟਰੀ ਗੁਰਭੇਜ ਸਿੰਘ,ਕੰਵਲਜੀਤ ਸਿੰਘ ਵਾਲੀਆ, ਅਮਨਦੀਪ ਸਿੰਘ ਅਤੇ ਬਲਜਿੰਦਰ ਸਿੰਘ ਮੱਟੂ ਵਿਸ਼ੇਸ ਤੌਰ ਤੇ ਹਾਜ਼ਿਰ ਸੀ ਆਖ਼ਿਰ ਵਿੱਚ ਪ੍ਰਧਾਨ ਮੱਟੂ ਨੇ ਆਏ ਹੋਏ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਪਤਵੰਤੇ ਸੱਜਣਾ ਦਾ ਸਮਾਰੋਹ ਚ‘ ਹਾਜ਼ਿਰ ਹੋਣ ਤੇ ਧੰਨਵਾਦ ਕੀਤਾ ਇਸ ਮੌਂਕੇ ਮੰਚ ਸੰਚਾਲਣ ਪੀ.ਆਰ.ਓ. ਗੁਰਮੀਤ ਸਿੰਘ ਸੰਧੂ ਨੇ ਬਹੁਖੂਬੀ ਨਿਭਇਆ।
ਕੈਪਸ਼ਨ : ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਕਰਵਾਏ ਗਏ ਸਮਾਗਮ ਵਿਚ ਬੱਚਿਆਂ ਨੂੰ ਸਨਮਾਨਤ ਕਰਦੇ ਹੋਏ।