ਸਪੀਕਰ ਰਾਣਾ ਕੇ ਪੀ ਨੇ ਐਸ. ਐਮ ਐਲ-ਰੋਟਰੀ ਰੂਪਨਗਰ ਬਗ਼ੀਚੀ ਵਿਚ ਬੂਟਾ ਲਗਾ ਕੇ ਦੇਸ਼ ਭਰ ਵਿੱਚ 1 ਕਰੋੜ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

Sorry, this news is not available in your requested language. Please see here.

ਰੂਪਨਗਰ, 11 ਅਗਸਤ 2021
ਅੱਜ ਸਵੇਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ ਪੀ ਸਿੰਘ ਨੇ ਐਸ. ਐਮ. ਐਲ ਇਸੁਜੁ ਦੇ ਆਸਰੋਂ ਪਲਾਂਟ ਵਿੱਖੇ ਰੋਟਰੀ ਕਲੱਬ ਰੂਪਨਗਰ ਵੱਲੋਂ ਐਸ. ਐਮ. ਐਲ ਅਤੇ ਪੰਜਾਬ ਵਣ ਵਿਭਾਗ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਐਸ ਐਮ ਐਲ – ਰੋਟਰੀ ਰੂਪਨਗਰ ਬਗ਼ੀਚੀ ਵਿੱਚ ਬਤੋਰ ਮੁੱਖ ਮਹਿਮਾਨ ਬੂਟਾ ਲਗਾ ਕੇ ਰੋਟਰੀ ਦੇ ਦੇਸ਼ ਭਰ ਵਿੱਚ 1 ਕਰੋੜ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦੀ ਰੋਪੜ ਲੜੀ ਦਾ ਆਗਾਜ਼ ਕੀਤਾ।
ਸਪੀਕਰ ਰਾਣਾ ਕੇ ਪੀ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਜਿੱਥੇ ਰੋਟਰੀ ਰੂਪਨਗਰ, ਐਸ ਐਮ ਐਲ ਅਤੇ ਵਣ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ, ਉੱਥੇ ਹੀ ਉਹਨਾਂ ਕਿਹਾ ਕਿ ਬਦਲਦੇ ਵਾਤਾਵਰਣ ਨੂੰ ਵੇਖਦਿਆਂ ਅੱਜ ਕਿਸਨੇ ਕਿੰਨੇ ਰੁੱਖ ਲਗਾਏ ਇਸ ਗੱਲ ਨਾਲ਼ੋਂ ਵੀ ਵੱਧ, ਰੁੱਖ ਲਗਾਉਣ ਦੀ ਮਹੱਤਤਾ ਪ੍ਰਤੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੁਕ ਅਤੇ ਪ੍ਰੇਰਿਤ ਕਰਣਾ ਸਮੇਂ ਦੀ ਅਣਸਰਦੀ ਲੋੜ ਹੈ।
ਇਸਦੇ ਨਾਲ ਹੀ ਉਹਨਾਂ ਨੇ ਐਸ ਐਮ ਐਲ ਨੂੰ ਸੀ.ਐਸ.ਆਰ ਫੰਡ ਰਾਹੀਂ ਰੋਪੜ ਅਤੇ ਹੋਰ ਆਸ-ਪਾਸ ਦੇ ਇਲਾਕਿਆਂ ਵਿੱਚ ਯੋਗਦਾਨ ਪਾਉਣ ਦੀ ਕਾਨੂੰਨੀ ਜ਼ੁੰਮੇਵਾਰੀ ਤਹਿਤ ਸਮਾਜ ਸੁਧਾਰ ਅਤੇ ਵਿਕਾਸ ਦੇ ਹੋਰ ਵੀ ਕੰਮ ਕਰਨ ਲਈ ਪ੍ਰੇਰਿਆ ।
ਇਸ ਮੌਕੇ ਐਸ ਐਮ ਐਲ ਦੇ ਪਲਾਂਟ ਹੈੱਡ ਐਮ ਐਸ ਰਮਟਾ ਨੇ ਬਤੋਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਰੋਟਰੀ ਕਲੱਬ ਦੇ ਪ੍ਰਧਾਨ ਹਰਸਿਮਰ ਸਿੰਘ ਸਿੱਟਾ, ਸਹਾਇਕ ਐਡਵੋਕੇਟ ਜਨਰਲ ਪੰਜਾਬ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਹੋਰ ਹਾਜ਼ਿਰ ਸ਼ਖ਼ਸੀਅਤਾਂ ਦਾ ਜੀ ਆਇਆਂ ਕੀਤਾ ਗਿਆ, ਉਹਨਾ ਦੱਸਿਆ ਕੇ ਰੋਟਰੀ ਕਲੱਬ ਇਸ ਬਗ਼ੀਚੀ ਦੇ ਪਰੋਜੇਕਟ ਵਿੱਚ ਲਗਭਗ 3000 ਰੁੱਖ, ਪੌਦਿਆਂ, ਬਾਂਸ ਦੇ ਬੀਜਾਂ ਅਤੇ ਸੀਡ ਬਾਲ ਦੇ ਜ਼ਰੀਏ ਲਗਾ ਰਿਹਾ ਹੈ। ਰੋਟਰੀ ਦੇ ਸਾਬਕਾ ਗਵਰਨਰ ਡਾ. ਆਰ ਐਸ ਪਰਮਾਰ ਨੇ ਰਾਣਾ ਜੀ ਅਤੇ ਰਮਟਾ ਜੀ ਦਾ ਪਰੋਜੇਕਟ ਵਿੱਚ ਆਉਣ ਤੇ ਧੰਨਵਾਦ ਕੀਤਾ।
ਇਸ ਮੌਕੇ ਰੂਪਨਗਰ ਸੁਧਾਰ ਟਰਸਟ ਦੇ ਚੇਅਰਮੈਨ ਸੁਖਵਿੰਦਰ ਵਿਸਕੀ, ਕੌਂਸਲਰ ਪੋਮੀ ਸੋਨੀ ਵੀ ਪਹੁੰਚੇ, ਸਮਾਗਮ ਦੇ ਅੰਤ ਵਿੱਚ ਰਮਟਾ ਜੀ ਨੇ ਪੁੱਜੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਸਮਾਗਮ ਵਿੱਚ ਰੂਪਨਗਰ ਦੇ ਡਵੀਜ਼ਨ ਵਣ ਅਫਸਰ ਗੁਰਅਮਨਪ੍ਰੀਤ ਸਿੰਘ ਬੈਂਸ, ਰੋਟਰੀ ਦੇ ਸਹਾਇਕ ਗਵਰਨਰ ਨਰਿੰਦਰ ਭੋਲਾ, ਸੱਕਤਰ ਜਤਿੰਦਰ ਪਾਲ ਸਿੰਘ ਰੀਹਲ, ਪਰੋਜੇਕਟ ਚੇਅਰਮੈਨ ਪ੍ਰਭਜੀਤ ਸਿੰਘ, ਸਹਿ ਚੇਅਰਮੈਨ ਰੰਜਨ ਭਾਟੀਆ, ਸਾਬਕਾ ਪ੍ਰਧਾਨ ਐਡਵੋਕੇਟ ਅਮਰ ਰਾਜ ਸੈਣੀ, ਉਸ਼ਾ ਭਾਟੀਆ, ਜੇ ਕੇ ਭਾਟੀਆ, ਵਿਵੇਕ ਚਾਨਣਾ, ਡਾ. ਭੀਮ ਸੇਨ, ਮੈਂਬਰ ਗਗਨਦੀਪ ਸੈਣੀ, ਸੁਮਨ ਤਿਆਗੀ, ਈਸ਼ਵਰ ਤਿਆਗੀ, ਡਾ. ਅੰਕੁਰ ਵਾਹੀ, ਡਾ. ਦਲਜੀਤ ਸਿੰਘ ਸੈਣੀ, ਕੁਲਵੰਤ ਸਿੰਘ, ਅਮਰਜੀਤ ਸਿੰਘ ਚੰਦੇਲ, ਸੁਧੀਰ ਸ਼ਰਮਾ, ਡਾ. ਐਚ ਐਨ ਸ਼ਰਮਾ, ਐਡਵੋਕੇਟ ਅਜੇ ਤਲਵਾਰ ਅਤੇ ਐਸ ਐਮ ਐਲ ਤੋਂ ਐਮ ਐਸ ਰਮਟਾ ਜੀ ਦੇ ਨਾਲ ਉਹਨਾ ਦੀ ਸਮੁੱਚੀ ਟੀਮ ਵੀ ਉਚੇਚੇ ਤੋਰ ਤੇ ਹਾਜ਼ਿਰ ਸੀ ।

Spread the love