ਸ਼ਹੀਦ ਭਗਤ ਸਿੰਘ ਨਗਰ 23 ਅਸਗਤ 2021
ਵਧੀਕ ਡਿਪਟੀ ਕਮਿਸ਼ਨਰ (ਜਰਨਲ), ਸ਼.ਭ.ਸ.ਨਗਰ ਦੀ ਅਦਾਲਤ ਵਲੋਂ ਗੈਰ ਮਿਆਰੀ ਅਤੇ ਮਿਸਬ੍ਰਾਂਡਡ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 15 ਫਰਮਾਂ ਨੂੰ 14,21,000/- ਰੁਪਏ ਦੇ ਜੁਰਮਾਨੇ।
ਆਮ ਪਬਲਿਕ ਨੂੰ ਸਾਫ ਸੁਥਰੀਆਂ ਅਤੇ ਉਚ-ਕਆਲਟੀ ਦੀਆਂ ਖਾਣ-ਪੀਣ ਵਾਲੀਆਂ ਵਸਤਾਂ ਉਪਲੱਬਧ ਕਰਵਾਉਣ ਦੇ ਮੰਤਵ ਨਾਲ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਵਿੱਢੀ ਗਈ ਮੁਹਿੰਮ ਤਹਿਤ ਪਿਛਲੇ ਦਿਨੀਂ ਫੂਡ ਸੇਫਟੀ ਟੀਮਾਂ ਵੱਲੋਂ ਵੱਖ-ਵੱਖ ਫਰਮਾਂ ਤੋਂ ਸੈਂਪਲ ਭਰਨ ਉਪਰੰਤ ਜੋ ਸੈਂਪਲ ਗੈਰ ਮਿਆਰੀ ਅਤੇ ਮਿਸਬ੍ਰਾਂਡਡ ਪਾਏ ਸਨ, ਉਨ੍ਹਾਂ ਦੋਸ਼ੀਆਂ ਦੇ ਖਿਲਾਫ਼ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼.ਭ.ਸ ਨਗਰ ਦੀ ਅਦਾਲਤ ਵਿੱਚ ਕੇਸ ਦਾਇਰ ਕੀਤੇ ਗਏ ਸਨ। ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਐਡਜੂਕੇਟਿੰਗ ਅਫ਼ਸਰ (ਫੂਡ ਸੈਫਟੀ) ਸ਼.ਭ.ਸ ਨਗਰ ਸ਼੍ਰੀ ਜਸਵੀਰ ਸਿੰਘ ਦੀ ਅਦਾਲਤ ਵੱਲੋਂ ਨਿਰਮਾਤਾ ਕੰਪਨੀਆਂ, ਡਿਸਟ੍ਰੀਬਿਊਟਰਾਂ, ਕਰਿਆਨਾ ਸਟੋਰਾਂ, ਬੇਕਰੀ, ਕੰਨਫੈਕਸ਼ਨਰੀ ਸਟੋਰਾਂ ਅਤੇ ਡੇਅਰੀਆਂ ਆਦਿ ਨੂੰ ਗੈਰਮਿਆਰੀ ਅਤੇ ਮਿਸਬ੍ਰਾਂਡਡ ਵੱਖ-ਵੱਖ ਖਾਣ ਪੀਣ ਵਾਲੀਆਂ ਵਸਤਾਂ ਵੇਚਣ ਦੇ ਦੋਸ਼ ਅਧੀਨ 15 ਕੇਸਾਂ ਵਿੱਚ ਦੋਸ਼ੀਆਂ ਨੂੰ 14,21,000/- ਰੁਪਏ ਦਾ ਜੁਰਮਾਨਾ ਕੀਤਾ ਗਿਆ।
ਸ਼੍ਰੀ ਮਨੋਜ ਖੋਸਲਾ ਸਹਾਇਕ ਕਮਿਸ਼ਨਰ ਫੂਡ, ਸ਼.ਭ.ਸ.ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਗਦ ਕਰਿਆਨਾ ਸਟੋਰ, ਬਲਾਚੌਰ ਤੋਂ ਭਰਿਆ ਗਿਆ ਸੈਂਪਲ ਡੈਅਰੀ ਅਨਮੋਲ ਦੇਸੀ ਘਿਓ ਗੈਰ-ਮਿਆਰੀ ਪਾਏ ਜਾਣ ਤੇ ਸੂਰੀਆ ਟਰੇਡਿੰਗ ਨਿਰਮਾਤਾ ਕੰਪਨੀ, ਬਵਾਨਾ ਇੰਡਸਟਰੀਅਲ ਏਰੀਆ, ਦਿੱਲੀ ਨੂੰ 5,00,000/- ਰੁਪਏ, ਵਿਸ਼ਾਲ ਮੇਗਾ ਮਾਰਟ ਤੋਂ ਭਰਿਆ ਗਿਆ ਦੇਵਸਈਆ ਦੇਸੀ ਘਿਓ ਗੈਰ-ਮਜਾਰੀ ਪਾਏ ਜਾਣ ਤੇ ਔਰਗੈਨਿਕ ਐਗਰੋ ਫੂਡ ਨਿਰਮਾਤਾ ਕੰਪਨੀ ਨੂੰ ਖਾਰੀ ਬਾਊਲੀ, ਦਿੱਲੀ ਨੂੰ 2,00,000/- ਰੁਪਏ, ਭੱਟੀ ਕਰਿਆਨਾ ਸਟੋਰ ਗੋਰਖਪੁਰ ਤੋਂ ਪਿਓਰਗੋਲਡ ਮਸਟਰਡ ਆਇਲ ਮਿਸਬ੍ਰਾਂਡਡ ਪਾਏ ਜਾਣ ਤੇ 3,000/- ਰੁਪਏ ਅਤੇ ਗਨਪਤੀ ਟਰੇਡਰਜ਼ ਨਿਰਮਾਤਾ ਕੰਪਨੀ ਨੂੰ 2,00,000/- ਰੁਪਏ, ਰਜਨੀਸ਼ ਪੁੱਤਰ ਪ੍ਰੇਮ ਨਾਥ ਸਬਜੀ ਚੌਂਕ ਰੋਪੜ ਨੂੰ ਖੰਡ ਮਿਸਬ੍ਰਾਂਡਡ ਪਾਏ ਜਾਣ ਤੇ 10,000/- ਰੁਪਏ ਅਤੇ ਨਿਰਮਾਤਾ ਕੰਪਨੀ ਨਰਾਇਣਗੜ੍ਹ ਸ਼ੂਗਰਮਿਲ ਲਿਮਟਿਡ, ਹਰਿਆਣਾ ਨੂੰ 1,00,000/- ਰੁਪਏ, ਵਿਸ਼ਾਲ ਮੇਗਾ ਮਾਰਟ, ਨਵਾਂਸ਼ਹਿਰ ਤੋਂ ਭਰਿਆ ਗਿਆ ਖੰਡ ਦਾ ਸੈਂਪਲ ਮਿਸਬ੍ਰਾਂਡਡ ਪਾਏ ਜਾਣ ਤੇ ਨਿਰਮਾਤਾ ਕੰਪਨੀ ਨਰਾਇਣਗੜ੍ਹ ਸ਼ੂਗਰਮਿਲ ਲਿਮਟਿਡ, ਹਰਿਆਣਾ ਨੂੰ 1,00,000/- ਰੁਪਏ, ਜੋਬਨ ਕਰਿਆਨਾ ਸਟੋਰ, ਰਟੈਂਡਾ ਤੋਂ ਭਰਿਆ ਗਿਆ ਅਦਿੱਤੀ ਮਸਟੱਰਡ ਆਇਲ ਗੈਰ-ਮਿਆਰੀ ਆਉਣ ਤੇ 3,000/- ਰੁਪਏ, ਇੰਦਰਮੋਹਣ ਸੂਮਿਤ ਕੁਮਾਰ, ਅਬੋਹਰ ਨੂੰ 1,00,000/- ਰੁਪਏ, ਅਦਿੱਤੀ ਐਗਰੋ ਫੂਡ, ਫਗਵਾੜਾ ਨੂੰ 10,000/- ਰੁਪਏ, ਬਾਸਕਿਨ-ਰੋਬਨ, ਘੁੱਗੀ ਜੰਕਸ਼ਨ, ਗੜ੍ਹੀ ਕਾਨੂੰਗੋਆ ਆਈਸਕ੍ਰਿਮ ਗੈਰ-ਮਿਆਰੀ ਪਾਏ ਜਾਣ ਤੇ 50,000 ਰੁਪਏ, ਵਿਸ਼ਾਲ ਮੇਗਾ ਮਾਰਟ, ਨਵਾਂਸ਼ਹਿਰ ਤੋਂ ਭਰਿਆ ਫਸਟ ਕਰਾਪ ਬੇਸਨ ਦਾ ਸੈਂਪਲ ਮਿਸਬ੍ਰਾਂਡਡ ਪਾਏ ਜਾਣ ਤੇ ਨਿਰਮਾਤਾ ਕੰਪਨੀ ਸਾਵਰੀਆ ਇੰਡਸਟ੍ਰੀਜ ਪ੍ਰਾਈਵੇਟ ਲਿਮਟਿਡ, ਹਰਦਾਈ ਰੋਡ, ਸਨਦੀਲਾ, ਲਖਨਓ (ਯੂ.ਪੀ.) ਨੂੰ 50,000/- ਰੁਪਏ, ਸਾਗਰ ਜਨਰਲ ਸਟੋਰ, ਸੜੋਆ ਤੋ ਭਰਿਆ ਜੇ.ਪੀ. ਕੁੱਕੀਜ਼ ਦਾ ਸੈਂਪਲ ਮਿਸਬ੍ਰਾਂਡਡ ਪਾਏ ਜਾਣ ਤੇ 25,000/-, ਵਿਹੜਾ ਸੰਗਨਾਂ ਦਾ ਦਾਬਾ, ਮਲਪੁੱਰ ਤੋਂ ਦੁੱਧ ਦਾ ਭਰਿਆ ਸੈਂਪਲ ਗੈਰ-ਮਿਆਰੀ ਪਾਏ ਜਾਣ 15,000/- ਰੁਪਏ, ਕਿਸਾਨਾ ਡੈਅਰੀ ਸਿਆਣਾ ਬਲਾਚੌਰ ਤੋਂ ਭਰਿਆ ਗਿਆ ਮਿਕਸਡ ਮਿਲਕ ਗੈਰ-ਮਿਆਰੀ ਪਾਏ ਜਾਣ ਤੇ 15,000/- ਰੁਪਏ, ਧੰਨ ਬਾਬਾ ਗੁਰਦਿੱਤਾ ਜੀ ਡੈਅਰੀ ਪਿੰਡ ਧਰਮਪੁੱਰ (ਸਾਹਿਬਾ) ਤੋਂ ਭਰੇ ਗਏ ਦੁੱਧ ਦੇ ਸੈਂਪਲ ਗੈਰ-ਮਿਆਰੀ ਆਉਣ ਤੇ 20,000/- ਰੁਪਏ, ਚੌਧਰੀ ਡੈਅਰੀ, ਬਲਾਚੌਰ ਤੋਂ ਮਿਕਸ ਮਿਲਕ ਗੈਰ-ਮਿਆਰੀ ਆਉਣ ਤੇ 10,000/- ਰੁਪਏ, ਹੰਗਰੀ ਪਾਇੰਟ, ਬਲਾਚੌਰ ਤੋਂ ਭਰਿਆ ਗਿਆ ਚੱਟਣੀ ਦਾ ਸੈਂਪਲ ਗੈਰ-ਮਿਆਰੀ ਆਉਣ ਤੇ 10,000/- ਰੁਪਏ ਜੁਰਮਾਨੇ ਕੀਤੇ ਗਏ।
ਸ੍ਰੀ ਬਿਕਰਮਜੀਤ ਸਿੰਘ ਅਤੇ ਸ੍ਰੀ ਦਿਨੇਸ਼ਜੋਤ ਸਿੰਘ, ਫੂਡ ਸੇਫਟੀ ਅਫ਼ਸਰਾਂ, ਸ਼.ਭ.ਸ ਨਗਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਖਾਣਪੀਣ ਵਾਲੀਆਂ ਚੀਜਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਵੱਡੇ ਪੱਧਰ ਤੇ ਚੈਕਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਸਾਫ-ਸੁਥਰੀਆਂ ਅਤੇ ਮਿਲਾਵਟ ਰਹਿਤ ਖਾਣ-ਪੀਣ ਵਾਲੀਆਂ ਵਸਤਾਂ ਮਿਲ ਸਕਣ ਅਤੇ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।