ਰੂਪਨਗਰ 26 ਅਗਸਤ 2021 ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੂਪਨਗਰ ਵਿਖੇ ਟੀਚਰ ਫੈਸਟ ਮੁਕਾਬਲੇ ਕਰਵਾਏ ਗਏ। ਟੀਚਰ ਫੈਸਟ ਮੁਕਾਬਲੇ ਦਾ ਨਿਰੀਖਣ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਾਜ ਕੁਮਾਰ ਖੋਸਲਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸੁਰਿੰਦਰਪਾਲ ਸਿੰਘ ਜੀ ਨੇ ਕੀਤਾ।
ਬਲਾਕ ਮੈਂਟਰ ਤੇਜਿੰਦਰ ਸਿੰਘ ਬਾਜ਼ ਨੇ ਦੱਸਿਆ ਕਿ ਇਸ ਟੀਚਰ ਫੈਸਟ ਵਿੱਚ 57 ਪ੍ਰਤੀਯੋਗੀਆਂ ਨੇ ਭਾਗ ਲਿਆ। ਸਾਰੇ ਪ੍ਰਤੀਯੋਗੀਆਂ ਦੀਆਂ ਅਧਿਆਪਕ ਵਿਧੀਆਂ ਵਿਦਿਆਰਥੀਆਂ ਵਿੱਚ ਰੁਚੀ ਪੈਦਾ ਕਰਨ ਵਾਲੀਆਂ ਸਨ। ਇਸ ਟੀਚਰ ਫੈਸਟ ਵਿੱਚ ਲੈਕ: ਪਰਵਿੰਦਰ ਸਿੰਘ, ਲੈਕ:ਜਵਤਿੰਦਰ ਕੌਰ, ਯਾਦਵਿੰਦਰ ਸਿੰਘ ਨੇ ਜੱਜਮੈਂਟ ਦੀ ਭੂਮਿਕਾ ਬਾਖੂਬੀ ਨਿਭਾਈ।
ਇਸ ਸਮੇਂ ਜ਼ਿਲ੍ਹਾ ਮੈਂਟਰ ਸ੍ਰੀ ਗੁਰਿੰਦਰ ਸਿੰਘ ਕਲਸੀ,ਸ੍ਰੀ ਪ੍ਰਦੀਪ ਸ਼ਰਮਾ, ਸ੍ਰੀ ਸੁਖਵੰਤ ਸਿੰਘ, ਹਰਸਿਮਰਨ ਸਿੰਘ ਨੇ ਸਮੁੱਚਾ ਪ੍ਰਬੰਧ ਸ਼ਾਨਦਾਰ ਬਣਾਉਣ ਲਈ ਯੋਗਦਾਨ ਪਾਇਆ। ਪ੍ਰਿੰਸੀਪਲ ਸੰਦੀਪ ਕੌਰ ਦੀ ਵਧੀਆ ਪ੍ਰਬੰਧ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੇ ਪ੍ਰਸ਼ੰਸ਼ਾ ਕੀਤੀ।