ਰਾਜ ਪੱਧਰੀ ਭੰਗੜਾ ਮੁਕਾਬਲੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਦੇ ਨਿੱਕੇ ਕਲਾਕਾਰਾਂ ਨੇ ਮਾਰੀਆ ਮੱਲਾ

Sorry, this news is not available in your requested language. Please see here.

ਪੰਜਾਬ ਵਿੱਚੋਂ ਪ੍ਰਾਪਤ ਕੀਤਾ ਦੂਸਰਾ ਸਥਾਨ
ਫਾਜ਼ਿਲਕਾ 31 ਅਗਸਤ 2021
ਡਾਂਸ ਅਤੇ ਸਪੋਰਟ ਕੌਸਲ ਵੱਲੋ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਬੱਚਿਆਂ ਦੇ ਵੱਖ ਵੱਖ ਵਰਗਾਂ ਦੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਰਕਾਰ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਬਲਾਕ ਅਬੋਹਰ 2 ਜਿਲ੍ਹਾ ਫਾਜਿਲਕਾ ਦੇ ਵਿਦਿਆਰਥੀਆਂ ਨਿਰਗੁਣ ਅਤੇ ਏਕਤ ਵਧਵਾ ਨੇ ਮੱਲਾ ਮਾਰੀਆਂ ਹਨ।
ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਅਤੇ ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਬੱਚਿਆਂ ਦੀ ਇਸ ਸਾਨਾਮੱਤੀ ਪ੍ਰਾਪਤੀ ਤੇ ਬੱਚਿਆਂ, ਮਾਪਿਆਂ ਅਤੇ ਸਕੂਲ ਸਟਾਫ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁੱਖੀ ਸੰਜੀਵ ਕੁਮਾਰ ਅਤੇ ਅਧਿਆਪਕ ਤਰਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਨਿਰਗੁਣ ਕਲਾਸ ਪੰਜਵੀਂ ਨੇ 10-15 ਸਾਲ ਉਮਰ ਵਰਗ ਅਤੇ ਸਕੂਲ ਦੀ ਵਿਦਿਆਰਥਣ ਏਕਤਾ ਵਧਵਾ ਕਲਾਸ ਚੌਥੀ ਨੇ 7-10 ਸਾਲ ਉਮਰ ਵਰਗ ਵਿੱਚ ਹਿੱਸਾ ਲਿਆ। ਦੋਨਾ ਵਿਦਿਆਰਥੀਆਂ ਨੇ ਇਸ ਪੰਜਾਬ ਪੱਧਰੀ ਮੁਕਾਬਲੇ ਵਿੱਚ ਭੰਗੜੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।
ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੈਣੀ ਨੂਰਪੁਰ ਦੇ ਅਧਿਆਪਕ ਦੀ ਸਖਤ ਮਿਹਨਤ ਦੀ ਬਦੌਲਤ ਇਹਨਾ ਨਿੱਕੇ ਉਸਤਾਦਾਂ ਨੇ ਆਪਣੇ ਸਕੂਲ ਦੇ ਨਾਲ ਨਾਲ ਪੂਰੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।ਬੱਚਿਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਪਿੰਡ ਦੇ ਸਰਪੰਚ ਨਿਹਾਲ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਹਰਬੰਸ ਸਿੰਘ ਨੇ ਸਕੂਲ ਦੇ ਸਟਾਫ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆ। ਇਸ ਮੌਕੇ ਤੇ ਸਕੂਲ ਅਧਿਆਪਕਾਂ ਜੋਤੀਬਾਲਾ, ਪਲਵਿੰਦਰ ਕੌਰ, ਆਂਗਣਵਾੜੀ ਅਤੇ ਮਿਡ- ਡੇ ਮੀਲ ਸਟਾਫ ਕਰਨਵੀਰ ਕੌਰ, ਸੁਖਵਿੰਦਰ ਕੌਰ, ਇਕਬਾਲ ਕੌਰ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

Spread the love