ਪਿੰਡ ਕਰਮਗੜ੍ਹ ਵਿਖੇ ਹੁਨਰ ਨਿਰਮਾਣ ਅਤੇ ਰੋਜ਼ਗਾਰ ਯੋਜਨਾਵਾਂ ਸਬੰਧੀ ਜਾਗਰੂਕਤਾ ਕੈਂਪ ਲਗਾਇਆ

Sorry, this news is not available in your requested language. Please see here.

ਕੈਂਪ ਦੌਰਾਨ ਪਿੰਡ ਦੀ ਸਫ਼ਾਈ ਮੁਹਿੰਮ ਦਾ ਕੀਤਾ ਆਗਾਜ਼
ਪਟਿਆਲਾ, 1 ਸਤੰਬਰ 2021
ਐਸ.ਡੀ.ਜੀ. ਕੋਆਰਡੀਨੇਸ਼ਨ ਸੈਂਟਰ, ਪਲਾਨਿੰਗ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ, ਪਟਿਆਲਾ ਵੱਲੋਂ ਪਿੰਡ ਕਰਮਗੜ੍ਹ ਵਿਖੇ ਹੁਨਰ ਵਿਕਾਸ ਅਤੇ ਰੋਜ਼ਗਾਰ ਸਕੀਮਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ’ਚ 50 ਦੇ ਕਰੀਬ ਨੌਜਵਾਨ ਲੜਕੇ ਤੇ ਲੜਕੀਆਂ ਨੇ ਭਾਗ ਲਿਆ।
ਕੈਂਪ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਤੋਂ ਕੈਰੀਅਰ ਕਾਊਂਸਲਰ ਰੂਪਸੀ ਪਾਹੂਜਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਅਤੇ ਪੀ.ਐਸ.ਡੀ.ਐਮ. ਦੁਆਰਾ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ- ਵੱਖ ਸੇਵਾਵਾਂ ਜਿਵੇਂ ਕਿ ਬੇਰੁਜ਼ਗਾਰ ਨੌਜਵਾਨਾ ਦੀ ਰਜਿਸਟ੍ਰੇਸ਼ਨ, ਕੈਰੀਅਰ ਕਾਊਂਸਲਿੰਗ, ਵੱਖ-ਵੱਖ ਹੁਨਰ ਸਿਖਲਾਈਆਂ, ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦੀਆਂ ਸਕੀਮਾਂ ਬਾਰੇ ਜਾਣਕਾਰੀ, ਪਲੇਸਮੈਂਟ ਕੈਂਪਾਂ ਅਤੇ ਜ਼ਿਲ੍ਹੇ ਵਿੱਚ ਲਗਾਏ ਜਾ ਰਹੇ ਰੋਜ਼ਗਾਰ ਮੇਲਿਆਂ, ਸਵੈ ਰੋਜ਼ਗਾਰ ਯੋਜਨਾਵਾਂ ਅਤੇ ਵਿਦੇਸ਼ ਜਾਣ ਲਈ ਕਾਊਂਸਲਿੰਗ ਦੇ ਸਬੰਧ ਵਿੱਚ ਜਾਗਰੂਕ ਕਰਨਾ ਤੇ ਇਹਨਾਂ ਵਿੱਚ ਭਾਗ ਲੈਣ ਵਾਲਿਆਂ ਨੂੰ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸੇਵਾਵਾਂ ਲਈ ਰਜਿਸਟਰੇਸ਼ਨ ਕਰਾ ਕੇ ਨੌਜਵਾਨਾਂ ਨੂੰ ਲਾਭ ਪਹੁੰਚਾਉਣਾ ਹੈ।
ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ (ਪੀ.ਐਸ.ਡੀ.ਐਮ.) ਤੋ ਅਮਨਿੰਦਰ ਸਿੰਘ ਅਤੇ ਅਰਮ ਨੇ ਭਾਗ ਲੈਣ ਵਾਲੇ ਨੌਜਵਾਨਾਂ ਨੂੰ ਪੀ.ਐਸ.ਡੀ.ਐਮ. ਵਿਭਾਗ ਦੁਆਰਾ ਚਲਾਏ ਜਾ ਰਹੇ ਮੁਫ਼ਤ ਕੋਰਸਾਂ ਬਾਰੇ ਜਾਣੂ ਕਰਾਉਂਦਿਆਂ ਇਹਨਾਂ ’ਚ ਰਜਿਸਟਰ ਹੋਣ ਲਈ ਕਿਹਾ, ਤਾਂ ਕਿ ਚੰਗੀ ਸਿੱਖਿਆ ਤੇ ਹੁਨਰ ਲੈ ਕੇ ਚੰਗਾ ਰੋਜ਼ਗਾਰ ਮਿਲ ਸਕੇ।
ਇਸ ਮੌਕੇ ਤੇ ਪੰਜਾਬ ਸਰਕਾਰ ਦੁਆਰਾ ਡੀ.ਬੀ.ਈ.ਈ. ਵੱਲੋਂ ਆਉਣ ਵਾਲੇ ਦਿਨਾ ਵਿਚ ਰੋਜ਼ਗਾਰ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਭਾਗ ਲੈਣ ਵਾਲਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਵੀ ਕੀਤੀ। ਜ਼ਿਕਰਯੋਗ ਹੈ ਕਿ ਐਸ.ਡੀ.ਜੀ. ਕੋਆਰਡੀਨੇਸ਼ਨ ਸੈਂਟਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਪਟਿਆਲਾ ਦੇ ਪੰਜ ਪਿੰਡ ਚੁਣੇ ਗਏ ਸਨ, ਪਿੰਡ ਕਰਮਗੜ੍ਹ ਉਹਨਾਂ ਵਿਚੋਂ ਇੱਕ ਹੈ।
ਇਸ ਕੈਂਪ ਦੌਰਾਨ ਪਿੰਡ ਦੀ ਸਫ਼ਾਈ ਲਈ “ਕਲੀਨ ਐਂਡ ਗ੍ਰੀਨ” ਪਿੰਡ ਤਹਿਤ ਐਸ.ਡੀ.ਜੀ.ਸੀ.ਸੀ. ਦੁਆਰਾ ਕਾਰਜਕਾਰੀ ਇੰਜੀਨੀਅਰ ਵਾਟਰ ਐਂਡ (ਰੂਰਲ) ਪਟਿਆਲਾ ਦੀ ਟੀਮ ਵੀਰਪਾਲ ਅਤੇ ਸਪਨਾ ਦੀ ਸਹਾਇਤਾ ਨਾਲ ਪਿੰਡ ਦੇ ਨੌਜਵਾਨਾਂ ਨੂੰ ਜਾਗਰੂਕ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਪਿੰਡ ਦੀ ਸਫ਼ਾਈ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਕਰਮਗੜ੍ਹ ਦੇ ਸਰਪੰਚ ਸ਼੍ਰੀ ਖੱਤਰੀ ਰਾਮ ਅਤੇ ਪੰਚ ਸ਼੍ਰੀ ਦਰਸ਼ਨ ਨੇ ਇਸ ਕੈਂਪ ਦੇ ਆਯੋਜਨ ਲਈ ਜ਼ਿਲ੍ਹਾ ਪ੍ਰਸ਼ਾਸਨ, ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਬਿਊਰੋ, ਪਟਿਆਲਾ ਅਤੇ ਐਸ.ਡੀ.ਜੀ. ਕੋਆਰਡੀਨੇਸ਼ਨ ਸੈਂਟਰ, ਪਲਾਨਿੰਗ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਇਸ ਕੈਂਪ ਤੋਂ ਨੌਜਵਾਨਾਂ ਦੇ ਲਈ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਿਆ। ਇਸ ਕੈਂਪ ਵਿੱਚ ਨੌਜਵਾਨ ਲੜਕੀਆਂ ਅਤੇ ਲੜਕਿਆਂ ਤੋਂ ਇਲਾਵਾ ਡੀ.ਬੀ.ਈ.ਈ. ਪੀ.ਐਸ.ਡੀ.ਐਮ. ਅਤੇ ਐਸ.ਡੀ.ਜੀ. ਸੈੱਲ ਪਟਿਆਲਾ ਦੇ ਅਫ਼ਸਰ, ਕਾਰਜਕਾਰੀ ਇੰਜ. ਵਾਟਰ ਐਂਡ ਸੈਨੀਟੇਸ਼ਨ (ਰੂਰਲ) ਪਟਿਆਲਾ ਦੀ ਟੀਮ, ਕਰਮਗੜ੍ਹ ਪੰਚਾਇਤ ਦੇ ਸਰਪੰਚ, ਪੰਚ ਅਤੇ ਸਥਾਨਕ ਲੋਕ ਹਾਜ਼ਰ ਸਨ।
ਕੈਪਸ਼ਨ : ਰੂਪਸੀ ਪਾਹੂਜਾ ਨੌਜਵਾਨਾਂ ਨੂੰ ਰੋਜ਼ਗਾਰ ਬਿਊਰੋ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਜਾਣਕਾਰੀ ਦਿੰਦੇ ਹੋਏ।

Spread the love