ਦਲਿਤ ਪੰਚ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਪੁੱਜਾ ਐਸ.ਸੀ. ਕਮਿਸ਼ਨ

Mrs. Poonam Kangra Member S. Was. Commission
ਦਲਿਤ ਪੰਚ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਪੁੱਜਾ ਐਸ.ਸੀ. ਕਮਿਸ਼ਨ

Sorry, this news is not available in your requested language. Please see here.

ਪੂਨਮ ਕਾਂਗੜਾ ਮੈਂਬਰ ਐਸ. ਸੀ. ਕਮਿਸ਼ਨ ਨੇ ਪਿੰਡ ਪੱਖੋ ਕਲਾਂ ਦਾ ਕੀਤਾ ਦੌਰਾ
10 ਮਈ ਨੂੰ ਰਿਪੋਰਟ ਪੇਸ਼ ਕਰਨ ਲਈ ਬੀ ਡੀ ਪੀ ਓ ਅਤੇ ਡੀ ਐਸ ਪੀ ਨੂੰ ਦਿੱਤੇ ਹੁਕਮ
ਦਲਿਤਾ ਦੇ ਕੰਮਾ ਵੱਲ ਵਿਸ਼ੇਸ਼ ਧਿਆਨ ਦੇਣ ਅਧਿਕਾਰੀ : ਪੂਨਮ ਕਾਂਗੜਾ

ਬਰਨਾਲਾ, 29 ਅਪ੍ਰੈਲ 2022

ਜ਼ਿਲਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਦੇ ਪੰਚ ਨਾਲ ਪੰਚਾਇਤ ਵੱਲੋ ਕਥਿਤ ਤੌਰ ਤੇ ਦੁਰਵਿਵਹਾਰ ਕਰਨ, ਜਾਤੀ ਸੂਚਕ ਸ਼ਬਦ ਬੋਲਣ ਅਤੇ ਪੰਚ ਦੀ ਬਤੌਰ ਪੰਪ ਅਪ੍ਰੇਟਰ ਦੀ ਤਨਖ਼ਾਹ ਨਾ ਦੇਣ ਦਾ ਮਾਮਲਾ ਪੰਜਾਬ ਰਾਜ ਅਨੁਸੂਚਿਤ ਜਾਤੀਆ ਕਮਿਸ਼ਨ ਪੁੱਜ ਗਿਆ ਹੈ.

ਹੋਰ ਪੜ੍ਹੋ :-30 ਅਪਰੈਲ ਤੋਂ 3 ਮਈ ਤੱਕ ਰੱਖ-ਰਖਾਓ ਲਈ ਬੰਦ ਰਹੇਗਾ ਦਾਸਤਾਨ-ਏ-ਸ਼ਹਾਦਤ

ਇਸ ਸਬੰਧੀ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐਸ. ਸੀ. ਕਮਿਸ਼ਨ ਪੰਜਾਬ ਵੱਲੋ ਪਿੰਡ ਦਾ ਦੌਰਾ ਕਰਕੇ ਸ਼ਿਕਾਇਤ ਕਰਤਾ ਦਾ ਪੱਖ ਸੁਣਿਆ. ਇਸ ਮੌਕੇ ਪੰਚ ਜਸਵੰਤ ਸਿੰਘ ਨੇ ਸ਼੍ਰੀਮਤੀ ਪੂਨਮ ਕਾਂਗੜਾ ਨੂੰ ਦੱਸਿਆ ਕਿ ਬੀਤੇ ਸਮੇਂ ਪੰਚਾਇਤ ਵੱਲੋ ਐਸ. ਸੀ. ਵਰਗ ਦੀ ਹਿੱਸੇ ਦੀ ਥਾਂ ਕਥਿਤ ਤੌਰ ‘ਤੇ ਜਰਨਲ ਵਰਗ ਨੂੰ ਮਿਲੀਭੁਗਤ ਕਰਕੇ ਦੇਣ ਦੀ ਯੋਜਨਾ ਬਣਾਈ ਗਈ ਸੀ ਜਿਸ ਦਾ ਉਹਨਾ ਵੱਲੋ ਵਿਰੋਧ ਕੀਤਾ ਗਿਆ.

ਜਮੀਨ ਦੀ ਬੋਲੀ ਰੱਦ ਕਰਵਾ ਕਿ ਉਹ ਜਮੀਨ ਐਸ. ਸੀ. ਵਰਗ ਨੂੰ ਦਵਾਈ ਗਈ ਜਿਸ ਕਾਰਨ ਪੰਚਾਇਤ ਵੱਲੋ ਉਹਨਾ ਨਾਲ ਜਾਤੀ ਤੌਰ ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਗਏ ਹਨ. ਉਹਨਾ ਦੱਸਿਆ ਕਿ ਉਹ ਪੰਚਾਇਤ ਕੋਲ ਪਿੱਛਲੇ ਕਈ ਸਾਲਾ ਤੋਂ  ਬਤੌਰ ਪੰਪ ਅਪ੍ਰੇਟਰ ਕੰਮ ਕਰ ਰਹੇ ਹਨ. ਪਰੰਤੂ ਪਿਛਲੇਂ  ਤਿੰਨ ਸਾਲ ਤੋਂ ਵੀ ਵੱਧ ਸਮੇਂ ਤੋਂ ਪੰਚਾਇਤ ਵੱਲੋ ਉਨ੍ਹਾ ਨੂੰ ਬਣਦੀ ਤਨਖਾਹ ਕਠੋਤ ਤੌਰ ਉੱਤੇ ਨਹੀ ਦਿੱਤੀ ਗਈ. ਉਹਨਾਂ ਦੋਸ਼ ਲਗਾਇਆ ਕੇ ਜਦ ਉਹਨਾ ਅਪਣੀ ਤਨਖਾਹ ਸਬੰਧੀ ਕਿਹਾ ਤਾਂ ਪਿੰਡ ਦੀ ਸਰਪੰਚ, ਉਸਦੇ ਪਤੀ ਅਤੇ ਕੁੱਝ ਹੋਰ ਵਿਅਕਤੀਆ ਵੱਲੋ ਉਨ੍ਹਾ ਨੂੰ ਕਥਿਤ ਤੌਰ ਉੱਤੇ ਅਪਸ਼ਬਦ ਅਤੇ ਜਾਤੀ ਸੂਚਕ ਸ਼ਬਦ ਬੋਲੇ ਗਏ.

ਇਸ ਮੌਕੇ ਸ਼੍ਰੀਮਤੀ ਪੂਨਮ ਕਾਂਗੜਾ ਵੱਲੋ ਬੀ. ਡੀ. ਪੀ. ਓ ਬਰਨਾਲਾ ਨੂੰ ਹੁਕਮ ਦਿੱਤੇ ਕਿ ਉਹ ਜਸਵੰਤ ਸਿੰਘ ਦੀ ਬਤੌਰ ਪੰਪ ਅਪ੍ਰੇਟਰ ਬਣਦੀ ਸਾਰੀ ਤਨਖਾਹ ਦਿਵਾ ਕਿ 10 ਮਈ ਨੂੰ ਖੁਦ ਨਿਜੀ ਤੌਰ ਤੇ ਐਸ. ਸੀ. ਕਮਿਸ਼ਨ ਦੇ ਦਫਤਰ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਰਿਪੋਰਟ ਪੇਸ਼ ਕਰਨ . ਸ਼੍ਰੀਮਤੀ ਪੂਨਮ ਕਾਂਗੜਾ ਨੇ ਡੀ. ਐਸ. ਪੀ. ਤਪਾ ਗੁਰਵਿੰਦਰ ਸਿੰਘ ਨੂੰ ਵੀ ਹਿਦਾਇਤ ਕੀਤੀ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਜੇਕਰ ਇਸ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾ ਉਸ ਵਿਰੁੱਧ ਸਖਤ ਕਾਰਵਈ ਕੀਤੀ ਜਾਵੇ. ਉਹਨਾ ਡੀ. ਐਸ. ਪੀ. ਨੂੰ ਵੀ 10 ਮਈ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ.

ਸ਼੍ਰੀਮਤੀ ਪੂਨਮ ਕਾਂਗੜਾ ਨੇ ਅਧਿਕਾਰੀਆ ਨੂੰ ਕਿਹਾ ਕਿ ਉਹ ਐਸ. ਸੀ. ਵਰਗ ਦੀਆ ਪੈਂਡਿੰਗ ਪਈਆਂ ਸ਼ਿਕਾਇਤਾਂ ਵੱਲ ਵਿਸ਼ੇਸ਼ ਧਿਆਨ ਦੇਣ. ਢਿੱਲੀ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆ ਵਿਰੁੱਧ ਕਮਿਸ਼ਨ ਵੱਲੋ ਐਕਸ਼ਨ ਲਿਆ ਜਾਵੇਗਾ.

ਇਸ ਮੌਕੇ ਅਨਿਲ ਕੁਮਾਰ ਐਸ ਪੀ (ਡੀ) ਬਰਨਾਲਾ, ਅਵਤਾਰ ਸਿੰਘ ਨਾਇਬ ਤਹਿਸੀਲਦਾਰ, ਮੋਨੂ ਗਰਗ ਤਹਿਸੀਲ ਭਲਾਈ ਅਫ਼ਸਰ, ਗੁਰਵਿੰਦਰ ਸਿੰਘ ਡੀ ਐਸ ਪੀ, ਸੁਖਜੀਤ ਸਿੰਘ ਐਸ ਐਚ ਓ ਰੂੜੇਕੇ, ਰਾਜੇਸ਼ ਲੋਟ ਸੰਗਰੂਰ, ਰਵੀ ਕੁਮਾਰ ਆਦਿ ਹਾਜ਼ਰ ਸਨ.

Spread the love