ਫਾਜਿ਼ਲਕਾ, 4 ਜਨਵਰੀ 2023
ਮਾਣਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਕਤਲ ਕੇਸ ਦੇ ਇਕ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਜਾ ਪਿੰਡ ਗੱਦਾ ਡੋਬ ਦੇ ਜਸਵੰਤ ਸਿੰਘ ਨੂੰ ਸੁਣਾਈ ਗਈ ਹੈ।
ਹੋਰ ਪੜ੍ਹੋ – 6 ਜਨਵਰੀ ਦਿਨ ਸ਼ੁਕਰਵਾਰ ਨੂੰ ਪਲੇਸਮੈਂਟ ਕੈਂਪ ਦਾ ਆਯੋਜਨ
ਉਕਤ ਕੇਸ ਦੀ ਸਰਕਾਰ ਵੱਲੋਂ ਪੈਰਵੀ ਸਰਕਾਰੀ ਵਕੀਲ ਵਜ਼ੀਰ ਕੰਬੋਜ਼ ਨੇ ਕੀਤੀ ਸੀ ਜਿਸ ਤਹਿਤ ਦੋਸ਼ੀ ਨੂੰ ਉਮਰ ਕੈਦ ਤੋਂ ਬਿਨ੍ਹਾ 10 ਹਜਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।ਜੁਰਮਾਨਾ ਅਦਾ ਨਾ ਕਰਨ ਤੇ ਦੋਸ਼ੀ ਨੂੰ ਇਕ ਸਾਲ ਹੋਰ ਜੇਲ੍ਹ ਵਿਚ ਰਹਿਣਾ ਪਵੇਗਾ।ਇਸ ਸਬੰਧੀ ਕੇਸ ਥਾਣਾ ਸਦਰ ਅਬੋਹਰ ਵਿਚ ਐਫਆਈਆਰ ਨੰਬਰ 61 ਮਿਤੀ 23 ਮਈ 2020 ਦਰਜ ਕੀਤਾ ਗਿਆ ਸੀ। ਐਫਆਈਆਰ ਅਨੁਸਾਰ ਦੋਸ਼ੀ ਜ਼ਸਵੰਤ ਸਿੰਘ ਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ।