ਅਮਨਿੰਦਰ ਕੌਰ ਬਰਾੜ ਨੇ ਐਸ.ਏ.ਐਸ. ਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜ)ਵਜੋਂ ਕਾਰਜਭਾਰ ਸੰਭਾਲਿਆ 

Amaninder Kaur Brar ADC
 ਅਮਨਿੰਦਰ ਕੌਰ ਬਰਾੜ ਨੇ ਐਸ.ਏ.ਐਸ. ਨਗਰ ਦੇ ਵਧੀਕ ਡਿਪਟੀ ਕਮਿਸ਼ਨਰ (ਜ)ਵਜੋਂ ਕਾਰਜਭਾਰ ਸੰਭਾਲਿਆ 

Sorry, this news is not available in your requested language. Please see here.

ਐਸ.ਏ.ਐਸ. ਨਗਰ  5 ਮਈ 2022
2012 ਬੈਚ ਦੀ ਟੋਪਰ ਪੀ.ਐਸ.ਐਸ. ਅਫ਼ਸਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਅੱਜ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਵਜੋਂ ਕਾਰਜਭਾਰ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਉਹ ਜੁਆਇੰਟ ਸੈਕਟਰੀ ਸਿਹਤ ਤੇ ਪਰਿਵਾਰ ਭਲਾਈ ਰਹਿ ਚੁੱਕੇ ਹਨ। ਸ੍ਰੀਮਤੀ ਅਮਨਿੰਦਰ ਕੌਰ ਬਰਾੜ ਇਸ ਜ਼ਿਲ੍ਹੇ ਵਿੱਚ ਸਬ ਡਵੀਜ਼ਨ ਖਰੜ ਵਿਖੇ ਬਤੌਰ ਐਸ.ਡੀ.ਐਮ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ।

ਹੋਰ ਪੜ੍ਹੋ :-ਜ਼ਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦੌਰਾਨ 10 ਪ੍ਰਾਰਥੀਆਂ ਦੀ ਕੀਤੀ ਗਈ ਚੋਣ

ਇਸ ਮੌਕੇ  ਉਹਨ੍ਹਾਂ ਜਿਲ੍ਹਾ ਪ੍ਰਸ਼ਾਸਨ ਦੇ ਵੱਖ ਵੱਖ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਅਤੇ ਕਿਹਾ ਕਿ ਉਹ ਜਿਲ੍ਹਾ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ ਅਤੇ ਜਿਲ੍ਹੇ ਦੇ ਵਿਕਾਸ ਪ੍ਰਤੀ ਤਨਦੇਹੀ ਨਾਲ ਕੰਮ ਕਰਦੇ ਹੋਏ ਇਸਨੂੰ ਨਵੀਂ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਕੋਸ਼ਿਸ ਕਰਨਗੇ।
Spread the love