ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ: ਵਧੀਕ ਜ਼ਿਲਾ ਮੈਜਿਸਟ੍ਰੇਟ

SDM VARJIT WALIA
ਸੀਨੀਅਰ ਸਿਟੀਜ਼ਨ ਮੇਨਟੀਨੈਂਸ ਐਕਟ : ਬਜ਼ੁਰਗ ਮਾਂ ਨੂੰ ਗੁਜ਼ਾਰਾ ਨਾ ਦੇਣ 'ਤੇ ਉਪ ਮੰਡਲ ਮੈਜਿਸਟਰੇਟ ਬਰਨਾਲਾ ਨੇ ਪੁੱਤਰ ਨੂੰ ਗ੍ਰਿਫਤਾਰ ਕਰਨ ਦੇ ਦਿੱਤੇ ਨਿਰਦੇਸ਼

Sorry, this news is not available in your requested language. Please see here.

ਬਰਨਾਲਾ, 3 ਜਨਵਰੀ 2022

ਕੋਵਿਡ-19 ਸਬੰਧੀ ਪੰਜਾਬ ਸਰਕਾਰ, ਗ੍ਰਹਿ ਮਾਮਲੇ ਨਿਆਂ ਵਿਭਾਗ (ਗ੍ਰਹਿ-4 ਸ਼ਾਖਾ) ਵੱਲੋਂ ਪੱਤਰ ਨੰਬਰ: 7/56/2020/1 ਮਿਤੀ 01-01-2022 ਰਾਹੀਂ ਪ੍ਰਾਪਤ ਹੋਈਆਂ ਹਦਾਇਤਾਂ ਦੀ ਰੌਸ਼ਨੀ ਵਿੱਚ ਵਧੀਕ ਜ਼ਿਲਾ ਮੈਜਿਸਟਰੇਟ ਬਰਨਾਲਾ ਵਰਜੀਤ ਵਾਲੀਆ ਵੱਲੋਂ ਸੀ.ਆਰ.ਪੀ.ਸੀ. 1973 ਦੀ ਧਾਰਾ 144 ਅਤੇ ਕੌਮੀ ਆਫਤ ਪ੍ਰਬੰਧਨ ਐਕਟ 2005 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਬਰਨਾਲਾ ਦੀ ਹਦੂਦ ਅੰਦਰ ਜਾਰੀ ਹੋਏ ਹੁਕਮ ਨੰਬਰ 516/ਐਮ.ਏ ਮਿਤੀ 01/12/2021 ਅਤੇ ਹੁਕਮ ਨੰਬਰ: 522/ਐਮ.ਏ. ਮਿਤੀ 17/12/2021 ਵਿੱਚ ਦਰਜ ਹਦਾਇਤਾਂ ਤੋਂ ਇਲਾਵਾ ਕੋਵਿਡ-19 ਸਬੰਧੀ ਹੋਰ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ।

ਹੋਰ ਪੜ੍ਹੋ :-ਭਾਸ਼ਾ ਵਿਭਾਗ, ਪੰਜਾਬ ਵਲੋਂ ਉਰਦੂ ਆਮੋਜ਼ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ

ਇਨਾਂ ਹਦਾਇਤਾਂ ਤਹਿਤ ਸਮੂਹ ਜਨਤਕ ਥਾਵਾਂ, ਕੰਮ ਵਾਲੀਆਂ ਥਾਵਾਂ ਤੇ ਟਰਾਂਸਪੋਰਟ ਦੌਰਾਨ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਸਮੂਹ ਜਨਤਕ ਥਾਵਾਂ ’ਤੇ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਦੂਰੀ (2 ਗਜ਼ ਦੀ ਦੂਰੀ) ਬਣਾਈ ਰੱਖਣਾ ਲਾਜ਼ਮੀ ਹੋਵੇਗਾ। ਇਸ ਸਬੰਧੀ ਸਮੂਹ ਦੁਕਾਨਦਾਰ ਯਕੀਨੀ ਬਣਾਉਣਗੇ ਕਿ ਗ੍ਰਾਹਕ ਆਪਸ ਵਿੱਚ ਉਕਤ ਅਨੁਸਾਰ ਸਮਾਜਿਕ ਦੂਰੀ ਬਣਾਈ ਰੱਖਣ।

Spread the love