ਗੁਰਦਾਸਪੁਰ, 15 ਮਾਰਚ 2022
ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਜਿਲੇ ਗੁਰਦਾਸਪੁਰ ਦੀ ਹਦੂਦ ਅੰਦਰ 30 ਅਪ੍ਰੈਲ 2022 ਤਕ ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਕੋਈ ਵੀ ਅਣਅਧਿਕਾਰਤ ਵਿਅਕਤੀ (ਐਫ.ਸੀ.ਆਈ ਦੇ ਡੀ.ਐਮ ਦੀ ਪ੍ਰਵਾਨਗੀ ਤੋਂ ਬਿਨਾਂ) ਐਫ.ਸੀ.ਆਈ ਦੀ ਬਿਲਡਿੰਗ ਦੇ ਬਾਹਰਵਾਰ ਅਤੇ ਅੰਦਰ ਦਾਖਲ ਨਹੀਂ ਹੋ ਸਕੇਗਾ। ਇਸ ਤੋਂ ਇਲਾਵਾ ਐਫ.ਐਸ.ਆਈ ਦੇ ਗੋਦਾਮਾਂ/ਪਿਲੰਥਾਂ, ਰੇਲਵੇ ਬੈੱਡਾਂ ਅਤੇ ਇਸਦੇ ਏਰੀਏ ਅਤੇ ਅਨਾਜ ਦੇ ਰੈਕ ਲੋਡਿੰਗ ਲਈ ਵਰਤੇ ਜਾ ਰਹੇ ਨਿੱਜੀ ਤੋਲ ਪੁਲਾਂ ਦੇ ਬਾਹਰ ਦਾਖਲ ਹੋਣ ਜਾਂ ਇਕੱਠੇ ਹੋਣ ਦੀ ਮਨਾਹੀ ਹੈ। ਅਜਿਹੇ ਕਿਸੇ ਵੀ ਵਿਅਕਤੀ ਨੂੰ ਐਫ.ਸੀ.ਆਈ ਦੇ ਅਨਾਜ ਦੇ ਰੈਕ ਨੂੰ ਕਿਸੇ ਹੋਰ ਤਰੀਕੇ ਨਾਲ ਲੋਡ ਕਰਨ ਤੋਂ ਰੋਕਣ ਦੀ ਮਨਾਹੀ ਹੈ।
ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਨੇ ਕੋਵਿਡ-19 ਸਬੰਧੀ ਸਾਰੀਆਂ ਪਾਬੰਦੀਆਂ ਹਟਾਈਆਂ
ਹੁਕਮਾਂ ਵਿਚ ਦੱਸਿਆ ਗਿਆ ਹੈ ਕਿ ਜਦੋਂ ਕਿ ਇਹ ਪਤਾ ਲੱਗਾ ਹੈ ਕਿ ਐਫਸੀਆਈ ਦੇ ਅਧਿਕਾਰੀ ਹੜਤਾਲ ’ਤੇ ਹਨ। ਐਫ.ਸੀ.ਆਈ ਦੇ ਅਧਿਕਾਰੀਆਂ ਦੀ ਹੜਤਾਲ ਕਾਰਨ ਅਨਾਜ ਦੀ ਢੋਆ-ਢੁਆਈ ਪ੍ਰਭਾਵਿਤ ਹੋਈ ਹੈ। ਕਣਕ/ਝੋਨੇ ਦੀਆਂ ਸਪੈਸ਼ਲਾਂ ਦੀ ਲੋਡ ਨਹੀਂ ਹੋ ਰਹੀ ਹੈ, ਜਿਸ ਦੇ ਸਿੱਟੇ ਵਜੋਂ ਆਉਣ ਵਾਲੇ ਕਣਕ ਦੇ ਸ਼ੀਜਨ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਦੀ ਲਿਫਟਿੰਗ ਜਰੂਰੀ ਹੈ। ਐਫ.ਸੀ.ਆਈ ਦੇ ਸਟੋਰਜ਼ ਪੁਆਇੰਟਾਂ ਤੋਂ ਕਣਕ/ਚਾਵਲ ਦੀ ਜਨਤਾ ਅਤੇ ਸਰਕਾਰ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਲਿਫਟਿੰਗ ਜਰੂਰੀ ਹੈ।
ਇਨਾਂ ਹੁਕਮਾਂ ਦੀ ਕੋਈ ਉਲੰਘਣਾ ਭਰਾਤੀ ਢੰਡ ਸੰਹਿਤਾ 1860 ਦੀਆਂ ਸਬੰਧਤ ਧਰਾਵਾਂ ਅਧੀਨ ਸਜ਼ਾਯੋਗ ਹੋਵੇਗੀ।
ਜ਼ਿਲ੍ਹਾ ਲੋਕ ਸੰਪਰਕ ਦਫਤਰ, ਗੁਰਦਾਸਪੁਰ।ਡਿਪਟੀ ਕਮਿਸ਼ਨਰ ਵਲੋਂ ਰੋਜਾਨਾਂ ਜ਼ਿਲੇ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਦਰਖਾਸਤਾਂ ਲੈਣ ਉਪਰੰਤ ਤੁਰੰਤ ਕਾਰਵਾਈ ਕਰਨ ਲਈ ਕੀਤੀ ਜਾਵੇਗੀ ਵੀ.ਸੀ
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਵਲੋਂ ਜ਼ਿਲੇ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਸੁਣਨ ਤੇ ਦਰਖਾਸਤਾਂ ਲੈਣ ਉਪਰੰਤ, ਤੁਰੰਤ ਕਾਰਵਾਈ ਕਰਨ ਲਈ ਰੋਜ਼ਾਨਾ (ਵਰਕਿੰਗ ਡੇਅ) ਸਵੇਰੇ 11 ਵਜੇ ਸੇਵਾ ਕੇਂਦਰ ਦੇ ਸਾਮਹਣੇ ਹਾਲ ਵਿਚ, ਬੀ-ਬਲਾਕ ਡੀ.ਸੀ ਦਫਤਰ ਗੁਰਦਾਸਪੁਰ ਵਿਖੇ ਵੀਡੀਓ ਕਾਨਫਰੰਸ ਕੀਤੀ ਜਾਵੇਗੀ, ਤਾਂ ਜੋ ਸਮੱਸਿਆ ਦਾ ਤੁਰੰਤ ਹੱਲ ਕਰਕੇ ਲੋਕਾਂ ਨੂੰ ਰਾਹਤ ਪੁਜਦੀ ਕੀਤੀ ਜਾ ਸਕੇ।