ਫਾਜ਼ਿਲਕਾ 19 ਅਪ੍ਰੈਲ 2022
ਸ. ਰੇਸ਼ਮ ਸਿੰਘ, ਮੁੱਖ ਖੇਤੀਬਾੜੀ ਅਫਸਰ, ਫਾਜਿਲਕਾ ਵੱਲੋਂ ਕਿਸਾਨਾਂ ਨੱੂੰ ਕਣਕ ਦਾ ਨਾੜ ਨਾਂ ਸਾੜਨ ਸਬੰਧੀ ਅਪੀਲ ਕਰਦਿਆਂ ਕਿਹਾ ਗਿਆ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਣ ਪਲੀਤ ਹੁੰਦਾ ਹੈ, ਉੱਥੇ ਕਈ ਵਾਰੀ ਅੱਗ ਕਰਕੇ ਬੜੇ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਹਨ । ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਦਾ ਹੈ ਅਤੇ ਕਈ ਦੁਸ਼ਮਣ ਕੀੜਿਆਂ ਵਿੱਚ ਵਾਧਾ ਹੋ ਜਾਂਦਾ ਹੈ ਕਿੳਂਕਿ ਪਰਾਲੀ ਸਾੜਨ ਦੌਰਾਨ ਹਵਾ ਵਿੱਚ ਮੌਜੂਦ ਬਹੁਤ ਸਾਰੇ ਸੂਖਮ ਜੀਵ ਮਾਰੇ ਜਾਂਦੇ ਹਨ, ਇਹਨਾਂ ਜੀਵਾਣੂਆਂ ਦੇ ਨੁਕਸਾਨ ਨਾਲ ਕੀੜਿਆਂ ਵਿੱਚ ਵਾਧਾ ਹੰੁਦਾ ਹੈ ਨਤੀਜੇ ਵਜੋ ਫਸਲਾਂ ਦੀਆਂ ਬਿਮਾਰੀਆਂ ਵੱਧਦੀਆਂ ਹਨ ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਵੱਲੋਂ ਸੇਵਾ ਕੇਂਦਰ ਦੀ ਅਚਾਨਕ ਜਾਂਚ
ਜਾਣਕਾਰੀ ਦਿੰਦੇ ਹੋਏ ਉਹਨਾਂ ਵੱਲੋ ਦੱਸਿਆ ਗਿਆ ਕਿ ਕਣਕ ਦੀ ਵਾਢੀ ਹੋਣ ਤੇ ਤੂੜੀ ਬਣਾਉਣ ਉਪਰੰਤ ਬਚੇ ਮੂੱਢਾ ਨੂੰ ਕਿਸਾਨ ਵੀਰ ਅੱਗ ਦੇ ਹਵਾਲੇ ਕਰ ਦਿੰਦੇ ਹਨ। ਉਹਨਾਂ ਵੱਲੋ ਕਿਹਾ ਗਿਆ ਕਿ ਕਿਸਾਨ ਵੀਰਾਂ ਕੋਲ ਕਣਕ ਦੀ ਵਾਡੀ ਤੋਂ ਬਾਅਦ ਅਤੇ ਝੋਨੇ ਦੀ ਲਵਾਈ ਤੋਂ ਪਹਿਲਾਂ ਕਾਫੀ ਸਮਾਂ ਹੁੰਦਾ ਹੈ। ਜਿਸ ਦਾ ਸਹੀ ਇਸਤੇਮਾਲ ਕਰਦੇ ਹੋਏ ਕਿਸਾਨ ਵੀਰ ਕਣਕ ਦੇ ਮੁੱਢਾਂ ਵਿੱਚ ਸਿੱਧੇ ਤੋਰ ਤੇ 20 ਕਿਲੋ ਪ੍ਰਤੀ ਏਕੜ ਅਨੁਸਾਰ ਢਾਂਚੇ ਦੀ ਬੀਜਾਈ ਵੀ ਕਰ ਸਕਦੇ ਹਨ, ਇਸ ਤਰਾਂ ਨਾਲ ਬੀਜੇ ਢਾਂਚੇ ਦੀ ਫਸਲ 6-8 ਹਫਤੇ ਦੀ ਹੋਣ ਤੇ ਜਮੀਨ ਵਿੱਚ ਵਾਹੁਣ ਨਾਲ ਝੋਨੇ ਦੀ ਲਵਾਈ ਸਮੇਂ-ਸਿਰ ਕੀਤੀ ਜਾ ਸਕਦੀ ਹੈ। ਇਸ ਨਾਲ ਜਿੱਥੇ ਕਣਕ ਦੇ ਮੁੱਢਾ ਨੂੰ ਅੱਗ ਲਗਾਉਣ ਤੋਂ ਬਚਾਇਆ ਜਾ ਸਕਦਾ ਹੈ, ਉੱਥੇ ਜਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਸੁਧਾਰ ਹੁੰਦਾ ਹੈ ਅਤੇ ਮਿੱਟੀ ਤੇ ਭੌਤਿਕ ਅਤੇ ਰਸਾਇਣਿਕ ਗੁਣਾ ਨੂੰ ਸੁਧਾਰ ਕੇ ਮਿੱਟੀ ਦੀ ਸਿਹਤ ਵੀ ਸੁਧਾਰਦੀ ਹੈ ।
ਮੁੱਖ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਅਤੇ ਮਹਿਕਮੇ ਦਾ ਸਹਿਯੋਗ ਦੇਣ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ ਵਾਤਾਵਰਣ ਵੀ ਸ਼ੁੱਧ ਬਣਾਇਆ ਜਾ ਸਕੇ।