ਪੰਜਾਬ ਵਿਧਾਨ ਸਭਾ ਚੋਣਾਂ ਮਿਤੀ 20 ਫਰਵਰੀ 2022 ਨੂੰ ਹੋ ਰਹੀਆਂ ਹਨ ਤੇ ਇਨਾਂ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣੇ ਹਨ। ਇਸ ਸਮੁੱਚੇ ਚੋਣ ਅਮਲ ਦੀ ਨਿਗਰਾਨੀ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਜਨਰਲ ਆਬਜ਼ਰਵਰ, ਖਰਚਾ ਆਬਜ਼ਰਵਰ ਤੇ ਪੁਲਿਸ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।
ਹੋਰ ਪੜ੍ਹੋ :-ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੋਵਿਡ ਪਾਬੰਦੀਆਂ ਵਿਚ 8 ਫਰਵਰੀ ਤੱਕ ਵਾਧਾ
ਵਿਧਾਨ ਸਭਾ ਹਲਕਾ ਭਦੌੜ ਲਈ ਖਰਚਾ ਆਬਜ਼ਰਵਰ ਸ੍ਰੀ ਯਸ਼ਵੰਤ ਕੁਮਾਰ ਨਿਯੁਕਤ ਕੀਤੇ ਗਏ ਹਨ, ਜਿਨਾਂ ਦਾ ਸੰਪਰਕ ਨੰਬਰ 01679-236055 ਹੈ। ਵਿਧਾਨ ਸਭਾ ਹਲਕਾ ਬਰਨਾਲਾ ਅਤੇ ਮਹਿਲ ਕਲਾਂ ਲਈ ਖਰਚਾ ਆਬਜ਼ਰਵਰ ਸ੍ਰੀ ਵਿਨੈ ਸ਼ੀਲ ਗੌਤਮ ਨੂੰ ਨਿਯੁਕਤ ਕੀਤਾ ਗਿਆ ਹੈ, ਜਿਨਾਂ ਦਾ ਸੰਪਰਕ ਨੰਬਰ 01679-235055 ਹੈ। ਕਿਸੇ ਵੀ ਤਰਾਂ ਦੀ ਜਾਣਕਾਰੀ, ਸ਼ਿਕਾਇਤ ਤੇ ਮੁਸ਼ਕਲਾਂ ਲਈ ਵੋਟਰਾਂ ਅਤੇ ਹੋਰ ਧਿਰਾਂ ਵੱਲੋਂ ਆਬਜ਼ਰਵਰ ਸਾਹਿਬਾਨ ਤੱਕ ਪਹੁੰਚ ਕੀਤੀ ਜਾ ਸਕਦੀ ਹੈ।