ਵੱਖ ਵੱਖ ਮਾਮਲਿਆਂ ਵਿਚ ਮੁਲਜ਼ਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

ALKA MEENA
ਵੱਖ ਵੱਖ ਮਾਮਲਿਆਂ ਵਿਚ ਮੁਲਜ਼ਮ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ

Sorry, this news is not available in your requested language. Please see here.

ਬਰਨਾਲਾ,  24 ਜਨਵਰੀ 2022
ਸ੍ਰੀਮਤੀ ਅਲਕਾ ਮੀਨਾ ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਸਮੂਹ ਗਜ਼ਟਿਡ ਅਫ਼ਸਰਾ, ਮੁੱਖ ਅਫ਼ਸਰਾਨ ਥਾਣਾਜਾਤ ਅਤੇ ਇੰਚਾਰਜ ਯੂਨਿਟਸ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਮਾੜੇ ਅਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲੇ ਅਨਸਰਾਂ ਪਰ ਖਾਸ ਨਿਗਰਾਨੀ ਰੱਖੀ ਜਾਵੇ ਅਤੇ ਜ਼ਿਲ੍ਹਾ ਵਿੱਚ ਲਗਾਏ ਗਏ ਨਾਕਿਆਂ ਦੌਰਾਨ ਹਰ ਸ਼ੱਕੀ ਵਹੀਕਲ ਅਤੇ ਸ਼ੱਕੀ ਪੁਰਸ਼ਾਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ।

ਹੋਰ ਪੜ੍ਹੋ :-ਚੋਣਾਂ ਨੂੰ ਵੇਖਦਿਆਂ ਬੀ ਐਸ ਐਫ ਤੇ ਪੁਲਿਸ ਨੇ ਕੱਢਿਆ ਸਾਂਝਾ ਫਲੈਗ ਮਾਰਚ

ਇਸੇ ਦੌਰਾਨ ਮੁਕਾਮੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਸ਼੍ਰੀ ਅਨਿਲ ਕੁਮਾਰ ਫਫਸ਼ ਕਪਤਾਨ ਪੁਲਿਸ (ਇੰਨ:) ਬਰਨਾਲਾ, ਸ੍ਰੀ ਰਵਿੰਦਰ ਸਿੰਘ ਫਫਸ਼ ਉਪ ਕਪਤਾਨ ਪੁਲਿਸ (ਇੰਨ:) ਦੀ ਯੋਗ ਅਗਵਾਈ ਹੇਠ ਇਸ ਮੁਹਿੰਮ ਦੌਰਾਨ ਮਿਤੀ 22-01-2022 ਨੁੰ ਥਾਣੇਦਾਰ ਕੁਲਦੀਪ ਸਿੰਘ ਇੰਚਾਰਜ ਸੀ.ਆਈ.ਏ ਬਰਨਾਲਾ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਸੋਰਸ ਖਾਸ ਨੇ ਇਤਲਾਹ ਦਿੱਤੀ ਕਿ ਸੈਟੂ ਕੁਮਾਰ ਪਾਲ ਪੁੱਤਰ ਛੇਧਨ ਪਾਲ ਵਾਸੀ ਦੁਧਾ ਕੇਵਟਨਾ ਜਿਲਾ ਸੁਪੋਲ (ਬਿਹਾਰ) ਬਾਹਰੋ ਨਸੀਲੀਆ ਗੋਲੀਆ ਲਿਆਕੇ ਵੇਚਣ ਦਾ ਧੰਦਾ ਕਰਦਾ ਹੈ।
ਜਿਸ ਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 22-1-2022 ਅ/ਧ 22/61/85 ਂਧਫ਼ਫਸ਼ ਅਛਠ ਥਾਣਾ ਸਿਟੀ ਬਰਨਾਲਾ ਦਰਜ ਰਜਿਸਟਰ ਕਰਵਾਕੇ ਦੋਸੀ ਸੈਟੂ ਕੁਮਾਰ ਪਾਲ ਉਕਤ ਨੂੰ ਬਾਹੱਦ ਸਹਿਰ ਬਰਨਾਲਾ ਤੋ ਗ੍ਰਿਫਤਾਰ ਕਰਕੇ ਇਸਦੇ ਕਬਜਾ ਵਿੱਚੋ 175 ਪੱਤੇ ਨਸੀਲੀਆ ਗੋਲੀਆ (ਕੁੱਲ 1750 ਨਸੀਲੀਆ ਗੋਲੀਆ) ਬ੍ਰਾਮਦ ਹੋਈਆ।ਜਿਸਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇੇ ਡੁੰਘਾਈ ਨਾਲ ਪੁੱਛਗਿੱਛ ਕਰਕੇ ਇਸ ਦੇ ਹੋਰ ਸਾਥੀਆ ਦਾ ਪਤਾ ਲਗਾਇਆ ਜਾ ਰਿਹਾ ਹੈ।
Spread the love