ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਵਾਸਤੇ ਸਥਾਨਾਂ ਦਾ ਐਲਾਨ

GURPREET SINGH KHAIRA
ਚੋਣ ਕਮਿਸ਼ਨ ਵੱਲੋਂ 10 ਫਰਵਰੀ 07 ਮਾਰਚ ਤੱਕ ਐਗਜ਼ਿਟ ਪੋਲ ’ਤੇ ਪਾਬੰਦੀ- ਜ਼ਿਲ੍ਹਾ ਚੋਣ ਅਫ਼ਸਰ

Sorry, this news is not available in your requested language. Please see here.

21 ਜਨਵਰੀ ਤੋਂ ਭਰੀਆਂ ਜਾ ਸਕਦੀਆਂ ਹਨ ਨਾਮਜ਼ਦਗੀਆਂ-ਜਿਲ੍ਹਾ ਚੋਣ ਅਧਿਕਾਰੀ
ਅੰਮ੍ਰਿਤਸਰ, 14 ਜਨਵਰੀ 2022
ਪੰਜਾਬ ਵਿਧਾਨ ਸਭਾ ਚੋਣਾਂ ਲਈ ਜਿਲ੍ਹੇ ਦੇ ਪੈਂਦੇ 11 ਵਿਧਾਨ ਸਭਾ ਹਲਕਿਆਂ ਲਈ ਨਾਮਜ਼ਦਗੀਆਂ ਲੈਣ ਵਾਸਤੇ ਜਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਥਾਨਾਂ ਦਾ ਐਲਾਨ ਕਰ ਦਿੱਤਾ ਹੈ। ਜਾਰੀ ਕੀਤੇ ਐਲਾਨ ਵਿਚ ਉਨਾਂ ਦੱਸਿਆ ਕਿ ਚੋਣ ਸਮਾਂ ਸਾਰਣੀ ਅਨੁਸਾਰ ਜਿਲ੍ਹੇ ਵਿਚ 21 ਜਨਵਰੀ ਨੂੰ ਨੋਟੀਫੀਕੇਸ਼ਨ ਹੋਵੇਗਾ, ਜਿਸ ਪਿੱਛੋਂ 28 ਜਨਵਰੀ ਤੱਕ ਨਾਮਜਦਗੀ ਪੱਤਰ ਦਾਖਲ ਕੀਤੇ ਜਾ ਸਕਣਗੇ। 29 ਜਨਵਰੀ ਨੂੰ ਨਾਮਜਦਗੀ ਪੱਤਰਾਂ ਦੀ ਪੜਤਾਲ ਹੋਵੇਗੀ।

ਹੋਰ ਪੜ੍ਹੋ :-73ਵੇਂ ਗਣਤੰਤਰ ਦਿਵਸ ਮੌਕੇ ਪਟਿਆਲਾ ‘ਚ ਵਿੱਤ ਮੰਤਰੀ ਲਹਿਰਾਉਣਗੇ ਤਿਰੰਗਾ ਝੰਡਾ

31 ਜਨਵਰੀ ਨੂੰ ਨਾਮਜਦਗੀ ਪੱਤਰ ਵਾਪਸ ਲਏ ਜਾ ਸਕਣਗੇ। 14 ਫਰਵਰੀ ਨੂੰ ਵਿਧਾਨ ਸਭਾ ਹਲਕਿਆਂ ਅੰਦਰ ਵੋਟਾਂ ਪੈਣਗੀਆਂ ਅਤੇ ਇੰਨਾਂ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।ਉਨਾਂ ਦੱਸਿਆ ਕਿ ਅਜਨਾਲਾ ਵਿਧਾਨ ਸਭਾ ਹਲਕੇ ਲਈ ਕੋਰਟ ਰੂਮ ਉਪ ਮੰਡਲ ਮੈਜਿਸਟਰੇਟ ਦਫਤਰ ਅਜਨਾਲਾ ਵਿਚ, ਰਾਜਾਸਾਂਸੀ ਵਿਧਾਨ ਸਭਾ ਹਲਕੇ ਵਿਚ ਦਫਤਰ ਕਾਰਜ ਸਾਧਕ ਅਫਸਰ  ਰਾਜਾਸਾਂਸੀ, ਮਜੀਠਾ ਹਲਕੇ ਲਈ ਨਾਮਜ਼ਦਗੀ ਉਪ ਮੰਡਲ ਮੈਜਿਸਟਰੇਟ ਮਜੀਠਾ ਦੇ ਦਫਤਰ, ਜੰਡਿਆਲਾ ਹਲਕੇ ਲਈ ਬੀ ਡੀ ਪੀ ਓ ਦਫਤਰ ਜੰਡਿਆਲਾ ਗੁਰੂ, ਅਟਾਰੀ ਵਿਧਾਨ ਸਭਾ ਹਲਕੇ ਲਈ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ 2 ਦੇ ਦਫਤਰ ਤੇ ਬਾਬਾ ਬਕਾਲਾ ਵਿਧਾਨ ਸਭਾ ਹਲਕੇ ਦੇ ਨਾਮਜ਼ਦਗੀ ਕਾਗਜ਼ ਉਪ ਮੰਡਲ ਮੈਜਿਸਟਰੇਟ ਬਾਬਾ ਬਕਾਲਾ ਸਾਹਿਬ ਦੇ ਦਫਤਰ ਵਿਚ ਲਏ ਜਾਣਗੇ।
ਇਸੇ ਤਰਾਂ ਅੰਮ੍ਰਿਤਸਰ ਉਤਰੀ ਹਲਕੇ ਦੇ ਨਾਮਜ਼ਦਗੀ ਕਾਗਜ਼ ਨਗਰ ਨਿਗਮ ਕਮਿਸ਼ਨਰ ਦੇ ਰਣਜੀਤ ਐਵੀਨਿਊ ਸਥਿਤ ਦਫਤਰ, ਅੰਮ੍ਰਿਤਸਰ ਪੱਛਮੀ ਦੇ ਕਾਗਜ਼ ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ ਇਕ ਦੇ ਕੋਰਟ ਰੂਮ ਵਿਚ, ਅੰਮ੍ਰਿਤਸਰ ਕੇਂਦਰੀ ਹਲਕੇ ਲਈ ਨਾਮਜ਼ਦਗੀ ਕਾਗਜ਼ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੇ ਦਫਤਰ, ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਲਈ ਨਾਮਜ਼ਦਗੀ ਕਾਗਜ਼ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੇ ਕੋਰਟ ਰੂਮ ਕਮਰਾ ਨੰਬਰ 160 ਜੋ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਮ੍ਰਿਤਸਰ ਦੀ ਪਹਿਲੀ ਮੰਜਿਲ ਉਤੇ ਸਥਿਤ ਹੈ ਵਿਖੇ ਲਏ ਜਾਣਗੇ। ਇਸੇ ਤਰਾਂ ਅੰਮ੍ਰਿਤਸਰ ਦੱਖਣੀ ਦੇ ਕਾਗਜ਼ ਦਫਤਰ ਸੰਯੁਕਤ ਕਮਿਸ਼ਨਰ, ਨਗਰ ਨਿਗਮ ਅੰਮ੍ਰਿਤਸਰ ਦੇ ਕਮਰਾ ਨੰਬਰ 202 ਵਿਚ ਲਏ ਜਾਣਗੇ।
Spread the love