ਵਿਧਾਨ ਸਭਾ ਚੋਣਾਂ-2022 ਦੌਰਾਨ ਕੀਤੇ ਗਏ ਖਰਚਿਆਂ ਦੇ ਮੁਕੰਮਲ ਖਾਤੇ ਤਿਆਰ ਕਰਨ ਲਈ ਚੋਣ ਲੜਨ ਵਾਲੇ ਉਮੀਦਵਾਰਾਂ/ਇਲੈਕਸ਼ਨ ਏਜੰਟਾਂ ਨਾਲ ਟ੍ਰੇਨਿੰਗ ਪ੍ਰੋਗਰਾਮ

_Training program
ਵਿਧਾਨ ਸਭਾ ਚੋਣਾਂ-2022 ਦੌਰਾਨ ਕੀਤੇ ਗਏ ਖਰਚਿਆਂ ਦੇ ਮੁਕੰਮਲ ਖਾਤੇ ਤਿਆਰ ਕਰਨ ਲਈ ਚੋਣ ਲੜਨ ਵਾਲੇ ਉਮੀਦਵਾਰਾਂ/ਇਲੈਕਸ਼ਨ ਏਜੰਟਾਂ ਨਾਲ ਟ੍ਰੇਨਿੰਗ ਪ੍ਰੋਗਰਾਮ

Sorry, this news is not available in your requested language. Please see here.

ਗੁਰਦਾਸਪੁਰ, 24 ਮਾਰਚ 2022

ਜ਼ਿਲਾ ਚੋਣ ਅਫਸਰ–ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਥਾਨਕ ਪੰਚਾਇਤ ਵਿਖੇ ਵਿਧਾਨ ਸਭਾ ਚੋਣਾਂ-2022 ਦੌਰਾਨ ਕੀਤੇ ਗਏ ਖਰਚਿਆਂ ਦੇ ਮੁਕੰਮਲ ਖਾਤੇ ਤਿਆਰ ਕਰਨ ਲਈ ਚੋਣ ਲੜਨ ਵਾਲੇ ਉਮੀਦਵਾਰਾਂ/ਇਲੈਕਸ਼ਨ ਏਜੰਟਾਂ ਨਾਲ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।

ਹੋਰ ਪੜ੍ਹੋ :-ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਵਿਸ਼ਵ ਰੰਗਮੰਚ ਦਿਵਸ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਇਸ ਮੌਕੇ ਸ੍ਰੀ ਅਸ਼ੋਕ ਕੁਮਾਰ ਡਿਪਟੀ ਈ.ਐਸ.ਓ ਗੁਰਦਾਸਪੁਰ ਵਲੋਂ ਟ੍ਰੇਨਿੰਗ ਪ੍ਰੋਗਰਾਮ ਵਿਚ ਉਮੀਦਵਾਰਾਂ/ਇਲੈਕਸ਼ਨ ਏਜੰਟਾਂ ਨੂੰ ਦੱਸਿਆ ਗਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਚੋਣ ਖਰਚੇ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਹਰੇਕ ਉਮੀਦਵਾਰਾਂ ਵਲੋਂ ਸੈਕਸ਼ਨ 77 (1) ਅਨੁਸਾਰ ਵੱਖਰਾ ਅਤੇ ਸਹੀ ਖਾਤਾ ਰੱਖਿਆ ਜਾਣਾ ਹੈ ਅਤੇ ਇਨਾਂ ਚੋਣ ਖਰਚਿਆਂ ਦਾ ਸੈਕਸ਼ਨ 78 ਆਰ.ਪੀ.ਐਕਟ 1951 ਤਹਿਤ ਸਹੀ ਖਾਤਾ ਤਿਆਰ ਕਰਕੇ ਅਸਲੀ ਕਾਪੀ ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੂੰ ਚੋਣ ਨਤੀਜਾ ਭਾਵ 10 ਮਾਰਚ 2022 ਤੋਂ 30 ਦਿਨਾਂ ਦੇ ਸਮੇਂ ਦੇ ਅੰਦਰ (8 ਅਪ੍ਰੈਲ ਤਕ) ਜਮ੍ਹਾ ਕਰਵਾਇਆ ਜਾਣਾ ਹੈ।

ਇਸ ਮੌਕੇ ਉਮੀਦਵਾਰਾਂ ਵਲੋਂ ਤਿਆਰ ਕੀਤੇ ਖਰਚਾ ਰਜਿਸਟਰ ਨਾਲ ਹੋਰ ਲਗਾਏ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨਾਂ ਵਲੋਂ ਸਹੀ ਖਰਚੇ ਦੇ ਇੰਦਰਾਜ ਅਤੇ ਉਨਾਂ ਦੇ ਮਿਲਾਨ ਦੇ ਨਾਲ-ਨਾਲ ਲੋੜੀਦੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ 4 ਅਪਰੈਲ 202 ਨੂੰ ਇਸੇ ਸਥਾਨ ਪੰਚਾਇਤ ਭਵਨ ਵਿਖੇ ਸਵੇਰੇ 11 ਵਜੇ ਹੋਣ ਵਾਲੀ ਅਕਾਊਟਿੰਗ ਰੀਕਨਸਾਈਲੇਸ਼ਨ ਮੀਟਿੰਗ ਵਿਚ ਕੋਈ ਔਕੜ ਪੇਸ਼ ਨਾ ਆਵੇ। ਉਮੀਦਵਾਰਾਂ/ਇਲੈਕਸ਼ਨ ਏਜੰਟਾਂ ਨੂੰ ਚੋਣ ਖਰਚਾ ਰਜਿਸਟਰ ਵਿਚ ਜਿਵੇਂ ਰੋਜਾਨਾ ਕੀਤੇ ਗਏ ਖਰਚ ਦੇ ਵੇਰਵਾ, ਕੈਸ਼ ਰਜਿਸਟਰ ਤੇ ਬੈਂਕ ਰਜਿਸਟਰ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਉਮੀਦਵਾਰ/ਇਲੈਕਸ਼ਨ ਏਜੰਟ ਅਤੇ ਸਹਾਇਕ ਖਰਚਾ ਆਬਜ਼ਰਵਰ ਵੀ ਮੋਜੂਦ ਸਨ।

ਸਥਾਨਕ ਪੰਚਾਇਤ ਭਵਨ ਵਿਖੇ ਉਮੀਦਵਾਰ/ਇਲੈਕਸ਼ਨ ਏਜੰਟ ਨਾਲ ਟ੍ਰੇਨਿੰਗ ਪ੍ਰੋਗਰਾਮ ਦਾ ਦ੍ਰਿਸ਼।