ਫਾਜ਼ਿਲਕਾ 05 ਦਸੰਬਰ 2021
ਐਸ.ਡੀ.ਐਮ-ਕਮ ਆਰ.ਓ ਰਵਿੰਦਰ ਸਿੰਘ ਅਰੋੜਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਵਿਧਾਨਸਭਾ ਚੋਣਾ 2022 ਦੇ ਮੱਦੇਨਜਰ ਹਲਕਾ ਫਾਜ਼ਿਲਕਾ ਵਿਖੇ ਸੁਪਰਵਾਈਜਰ ਕਮ ਐਸ.ਡੀ.ਓ ਮੰਡੀ ਬੋਰਡ ਸ਼੍ਰੀ ਸੁਖਵਿੰਦਰ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਨ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।
ਹੋਰ ਪੜ੍ਹੋ :-ਸ. ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਹੋਰ ਉਮੀਦਵਾਰ ਦਾ ਐਲਾਨ
ਉਨ੍ਹਾ ਦੱਸਿਆ ਕਿ ਇਹ ਵੈਨ ਵੋਟਰਾਂ ਨੂੰ ਵੀ.ਵੀ.ਪੈਟ ਅਤੇ ਈ.ਵੀ.ਐਮ ਮਸ਼ੀਨ ਦੀ ਵਰਤੋਂ ਬਾਰੇ ਜਾਗਰੂਕ ਕਰੇਗੀ। ਉਨ੍ਹਾ ਦੱਸਿਆ ਕਿ ਅੱਜ ਵੈਨ ਮੰਡੀ ਲਾਧੂਕਾ, ਜਮਾਲਕੇ, ਬਹਿਕ ਖਾਸ ਉਤਾੜ ਅਤੇ ਝੁੱਗੇ ਲਾਲ ਸਿੰਘ ਦੇ ਵੋਟਰਾ ਨੂੰ ਜਾਗਰੂਕ ਕਰੇਗੀ। ਸਵੀਪ ਪ੍ਰਜੈਕਟ ਤਹਿਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੋਟਰਾ ਨੂੰ ਮੱਤਦਾਨ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾ ਨੂੰ ਮਸ਼ੀਨਾ ਨਾਲ ਵੋਟ ਪਾਉਣ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।