ਜਗਦੀਪ ਸਿੰਘ ਚੀਮਾ ਦੇ ਹੱਕ ਵਿੱਚ ਨੌਜਵਾਨ ਵਰਗ ਨੂੰ ਕੀਤਾ ਲਾਮਬੰਦ
ਫਤਹਿਗੜ੍ਹ ਸਾਹਿਬ 10 ਦਸੰਬਰ 2021
ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਐਸ.ਓ.ਆਈ ਦੇ ਜੁਝਾਰੂ ਵਰਕਰ ਅਹਿਮ ਭੂਮਿਕਾ ਨਿਭਾਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਲਿਆਉਣ ਵਿੱਚ ਦਿਨ ਰਾਤ ਇੱਕ ਕਰਕੇ ਸੇਵਾਵਾਂ ਨਿਭਾਉਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ) ਦੇ ਕੌਮੀ ਪ੍ਰਧਾਨ ਰੋਬਿਨ ਬਰਾੜ ਨੇ ਹਲਕਾ ਫਤਹਿਗੜ੍ਹ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਗਦੀਪ ਸਿੰਘ ਚੀਮਾ ਦੇ ਪੱਖ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਨੂੰ ਲਾਮਬੰਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ।
ਹੋਰ ਪੜ੍ਹੋ :-ਮੁੱਖ ਮੰਤਰੀ ਨੇ ਰੈਲਮਾਜਰਾ ਵਿਖੇ ਲੈਮਰੀਨ ਟੈਕ ਸਕਿੱਲ ਯੂਨੀਵਰਸਿਟੀ ਦਾ ਰੱਖਿਆ ਨੀਂਹ ਪੱਥਰ
ਰੋਬਿਨ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਨੌਜਵਾਨ ਵਰਗ ਹੈ ਤੇ ਨੌਜਵਾਨ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਚਟਾਨ ਵਾਂਗ ਖੜ੍ਹਾ ਹੋਵੇਗਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਚਲਦਾ ਕਰਨ ਲਈ ਅੱਜ ਨੌਜਵਾਨ ਵਰਗ ਵਿਚ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਕਾਂਗਰਸ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਦੋ ਪੰਜਾਬ ਦੀ ਨੌਜਵਾਨੀ ਨਾਲ ਬੇਰੁਜ਼ਗਾਰੀ ਦੂਰ ਕਰਨ ਅਤੇ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ ਉਨ੍ਹਾਂ ਵਿੱਚੋਂ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਕੇਵਲ ਤੇ ਕੇਵਲ ਕਾਂਗਰਸ ਪਾਰਟੀ ਦੇ ਆਪਣੇ ਰਿਸ਼ਤੇਦਾਰਾਂ ਨੂੰ ਹੀ ਵਧੀਆ ਵਧੀਆ ਨੌਕਰੀਆਂ ਅਤੇ ਅਹੁਦੇ ਦੇ ਕੇ ਨਿਵਾਜਿਆ ਹੈ ਤੇ ਇਸ ਨੂੰ ਦੇਖਦੇ ਹੋਏ ਪੂਰੇ ਪੰਜਾਬ ਦੇ ਨੌਜਵਾਨ ਵਰਗ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਨੂੰ ਘਰ ਘਰ ਪਹੁੰਚਾਏਗਾ ।
ਇਸ ਮੌਕੇ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਮੁੱਚੇ ਨੌਜਵਾਨਾਂ ਵੱਲੋਂ ਰੌਬਿਨ ਵਰਮਾ ਪ੍ਰਧਾਨ ਐਸਓਆਈ ਅਤੇ ਯੂਥ ਅਕਾਲੀ ਦਲ ਦੇ ਜੁਆਇੰਟ ਸਕੱਤਰ ਗੁਰਮੀਤ ਸਿੰਘ ਚੀਮਾ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਡੇਰਾ, ਐਡਵੋਕੇਟ ਇੰਦਰਜੀਤ ਸਿੰਘ ਸਾਊ, ਬੱਬਲ ਭਮਾਰਸੀ, ਵਿੱਕੀ ਚਹਿਲ, ਗੁਰਬੀਰ ਸਿੰਘ, ਗੁਰਜੀਤ ਸਿੰਘ ਬਿੱਲਾ , ਲਵਪ੍ਰੀਤ ਸਿੰਘ ਸ਼ਾਹੀ, ਰੂਪਨਪ੍ਰੀਤ ਸਿੰਘ ਰੇਸ਼ਮ, ਜਗਤੇਸ਼ਵਰ ਸਿੰਘ ਖਰੌੜ, ਦਿਲਪ੍ਰੀਤ ਸਿੰਘ ਭੱਟੀ, ਗੁਰਦੀਪ ਸਿੰਘ ਨੌਂਲੱਖਾ, ਗੁਰਵਿੰਦਰ ਸਿੰਘ ਭੈਣੀ, ਰਾਜਦਵਿੰਦਰ ਸਿੰਘ ਖਰੇ, ਹਰਪਿੰਦਰ ਸਿੰਘ ਦਮਹੇੜੀ, ਅਮਨ ਸੋਢਾ, ਕਾਕਾ ਹਰਪ੍ਰੀਤ ਸਿੰਘ ਕਾਕਾ ਜੀ ਬੈਂ, ਗੁਰਵੀਰ ਸਿੰਘ, ਅਰਸ ਮਾਨ, ਹਰਮੇਲ ਸਿੰਘ ਖਹਿਰਾ, ਨਰਦੀਪ ਸਿੰਘ ਪੰਜੋਲੀ,ਕਮਲਜੀਤ ਸਿੰਘ ਗਿੱਲ, ਹਰਮਨ ਬਾਜਵਾ, ਲਾਡੀ ਮਲਕੀਤ, ਤੇਜੀ ਤਿੰਬਰਪੁਰ, ਅਮਨਦੀਪ ਸਿੰਘ ਮਹੱਦੀਆਂ, ਗੁਰਬਿੰਦਰ ਸਿੰਘ ਮਹਦੀਆਂ, ਮਨਜੋਤ ਸਿੰਘ ਬਧੌਛੀ, ਹਰਮਨ ਸਿੰਘ ਬਾਜਵਾ, ਰਾਜਦੀਪ ਸਿੰਘ ਕੋਟਲਾ ਭਾਈਕਾ,ਜਗਦੀਪ ਸਿੰਘ ਮੱਠੀ, ਭੰਵਰ ਸੰਧੂ ਜਗਦੀਪ ਸਿੰਘ ਸਲੇਮਪੁਰ, ਸਤਨਾਮ ਸਿੰਘ ਸੱਤਾ,ਪ੍ਰੀਤ ਰਾਜ ਬਧੋਸ਼ੀ, ਆਦਿ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ ।