ਅੰਤਿਮ ਵੋਟਰ ਸੂਚੀ ਦੀ ਹੋਈ ਪ੍ਰਕਾਸ਼ਨਾ
ਅੰਮ੍ਰਿਤਸਰ, 5 ਜਨਵਰੀ 2022
ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਅੱਜ ਜਿਲੇ੍ਹ ਵਿੱਚ ਫੋਟੋ ਵੋਟਰ ਸੂਚੀ ਸਾਲ 2022 ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੰਤਿਮ ਪ੍ਰਕਾਸ਼ਨ ਵੋਰ ਸੂਚੀ 2022 ਦੀ ਇਕ ਹਾਰਡ ਕਾਪੀ ਅਤੇ ਬਿਨਾਂ ਫੋਟੋ ਵੋਟਰ ਸੂਚੀ ਦੀ ਸੀ:ਡੀ ਦੀ ਇਕ -ਇਕ ਕਾਪੀ ਸਮੂਹ ਮਾਨਤਾ ਪ੍ਰਾਪਤ ਨੈਸ਼ਨਲ ਅਤੇ ਸਟੇਟ ਪਾਰਟੀਆਂ ਨੂੰ ਸਪਲਾਈ ਕਰ ਦਿੱਤੀ ਹੈ।
ਹੋਰ ਪੜ੍ਹੋ :-ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਅਣਗਹਿਲੀ ਚਿੰਤਾਜਨਕ ਹੈ- ਭਗਵੰਤ ਮਾਨ
ਇਸ ਸਬੰਧੀ ਸਹਾਇਕ ਕਮਿਸ਼ਨਰ-ਕਮ-ਜਿਲ੍ਹਾ ਮਾਲ ਅਫਸਰ ਸ੍ਰ ਅਰਵਿੰਦਰਪਾਲ ਸਿੰਘ ਨੇ ਜਿਲੇ੍ਹ ਦੇ ਮਾਨਤਾ ਪ੍ਰਾਪਤ ਅਤੇ ਸਟੇਟ ਪਾਰਟੀਆਂ ਨੂੰ ਵੋਟਰ ਸੂਚੀ ਦੀ ਇਕ ਇਕ ਕਾਪੀ ਸੌਂਪੀ। ਉਨ੍ਹਾਂ ਦੱਸਿਆ ਕਿ ਇਸ ਸੂਚੀ ਅਨੁਸਾਰ ਜਿਲੇ ਦੇ ਕੁਲ 1944090 ਵੋਟਰ ਹਨ ਜਿੰਨਾਂ ਵਿੱਚੋਂ 1023975 ਮਰਦ, 920047 ਔਰਤਾਂ ਅਤੇ 68 ਅਦਰਜ ਵੋਟਰ ਸ਼ਾਮਲ ਹਨ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 11-ਅਜਨਾਲਾ ਵਿੱਚ 81259 ਮਰਦ, 73755 ਔਰਤਾਂ, 2 ਅਦਰਜ; ਵਿਧਾਨ ਸਭਾ ਹਲਕਾ 12 –ਰਾਜਾਸਾਂਸੀ ਵਿੱਚ 91415 ਮਰਦ, 82125 ਔਰਤਾਂ ਅਤੇ 11 ਅਦਰਜ; ਵਿਧਾਨ ਸਭਾ ਹਲਕਾ-13 ਮਜੀਠਾ ਵਿੱਚ 85906 ਮਰਦ, 78781 ਔਰਤਾਂ; ਵਿਧਾਨ ਸਭਾ ਹਲਕਾ 14- ਜੰਡਿਆਲਾ ਰਿਜਰਵ ਵਿੱਚ 94696 ਮਰਦ, 84429 ਔਰਤਾਂ ਅਤੇ 2 ਅਦਰਜ; ਵਿਧਾਨ ਸਭਾ ਹਲਕਾ 15 ਅੰਮ੍ਰਿਤਸਰ ਉਤਰੀ ਵਿੱਚ 101663 ਮਰਦ, 93914 ਔਰਤਾਂ, 9 ਅਦਰਜ; ਵਿਧਾਨ ਸਭਾ ਹਲਕਾ 16 ਅੰਮ੍ਰਿਤਸਰ ਪੱਛਮੀ ਰਿਜਰਵ ਵਿੱਚ 110786 ਮਰਦ, 99351 ਔਰਤਾਂ ਅਤੇ ਅਦਰਜ 9; ਵਿਧਾਨ ਸਭਾ ਹਲਕਾ ਅੰਮ੍ਰਿਤਸਰ ਕੇਦਰੀ ਵਿੱਚ 76844 ਮਰਦ, 67793 ਔਰਤਾਂ, ਅਦਰਜ 13 ।
ਉਨ੍ਹਾਂਾ ਕਿਹਾ ਕਿ ਇਸੇ ਤਰ੍ਹਾਂ 18 ਅੰਮ੍ਰਿਤਸਰ ਪੂਰਬੀ ਵਿੱਚ 87619 ਮਰਦ, 77423 ਔਰਤਾਂ, ਅਦਰਜ 1; ਵਿਧਾਨ ਸਭਾ ਹਲਕਾ 19-ਅੰਮ੍ਰਿਤਸਰ ਦੱਖਣੀ ਵਿੱਚ 90096 ਮਰਦ, 80394 ਔਰਤਾਂ, 3 ਅਦਰਜ, ਵਿਧਾਨ ਸਭਾ ਹਲਕਾ 20-ਅਟਾਰੀ ਰਿਜਰਵ ਵਿੱਚ 100613 ਮਰਦ, 86801 ਔਰਤਾਂ, 4 ਅਦਰਜ; ਵਿਧਾਨ ਸਭਾ ਹਲਕਾ 25-ਬਾਬਾ ਬਕਾਲਾ ਰਿਜਵਰ ਵਿੱਚ 103078 ਮਰਦ, 95281 ਔਰਤਾਂ ਅਤੇ 14 ਅਦਰਜ ਵੋਟਰ ਸ਼ਾਮਲ ਹਨ।
ਸ੍ਰ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਜਿਲੇ੍ਹ ਵਿੱਚ 2211 ਪੋÇਲੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਨੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਵਿਧਾਨ ਸਭਾ ਚੋਣ ਹਲਕੇ ਵਿੱਚ ਹਰੇਕ ਪੋÇਲੰਗ ਸਟੇਸ਼ਨ ਤੇ ਬੀ:ਐਲ;ਏ ਨਿਯੁਕਤ ਕਰਨ। ਇਸ ਮੌਕੇ ਚੋਣ ਤਹਿਸੀਲਦਾਰ ਸ੍ਰੀ ਰਜਿੰਦਰ ਸਿੰਘ, ਸ੍ਰ ਜਸਪਾਲ ਸਿੰਘ ਸੀ:ਪੀ:ਆਈ:ਐਮ, ਸ੍ਰ ਹਰਗੁਰਿੰਦਰ ਸਿੰਘ ਗਿੱਲ ਦਿਹਾਤੀ ਕਾਂਗਰਸ, ਭਗਵਤੀ ਸਿੰਘ ਆਮ ਆਦਮੀ ਪਾਰਟੀ, ਸੀਮਾ ਸੋਢੀ ਆਮ ਆਦਮੀ ਪਾਰਟੀ ਰਈਆ ਤੋਂ ਇਲਾਵਾ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਹਾਜਰ ਸਨ।