ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਹਵੇਲੀ’ ਵਿਖੇ ਕੱਢੀ ਗਈ ‘ਜਾਗੋ’

ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਹਵੇਲੀ’ ਵਿਖੇ ਕੱਢੀ ਗਈ ‘ਜਾਗੋ’
ਵੋਟਰਾਂ ਨੂੰ ਜਾਗਰੂਕ ਕਰਨ ਲਈ ‘ਹਵੇਲੀ’ ਵਿਖੇ ਕੱਢੀ ਗਈ ‘ਜਾਗੋ’

Sorry, this news is not available in your requested language. Please see here.

ਅੰਮ੍ਰਿਤਸਰ 29 ਦਸਬੰਰ 2021 

ਅਗਾਮੀ ਵਿਧਾਨ ਸਭਾ ਦੀਆਂ ਆਮ ਚੋਣਾਂ 2022 ਦੇ ਸਬੰਧ ਵਿੱਚ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਮ ਲੋਕਾਂ ਵਿੱਚ ਵੋਟ ਬਣਾਉਣ ਅਤੇ ਵੋਟ ਪਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਖਹਿਰਾ ਦੀ ਅਗਵਾਈ ਅਧੀਨ ਜਿਲ੍ਹਾ ਸਵੀਪ ਕਮੇਟੀ ਵੱਲੋਂ 14-ਜੰਡਿਆਲਾ ਚੋਣ ਹਲਕੇ ਅਧੀਨ ਹਵੇਲੀ’ ਵਿਖੇ ਵੀਕਲੀ ਸਵੀਪ ਗਤੀਵਿਧੀ ਵੋਟ ਜਾਗਰੂਕਤਾ ਜਾਗੋ’ ਕੱਢੀ ਗਈ। ਇਹ ਸਵੀਪ ਗਤੀਵਿਧੀ ਵਧੀਕ ਚੋਣ ਕਮਿਸ਼ਨਰ-ਕਮ-ਵਧੀਕ ਡਿਪਟੀ ਕਮਿਸ਼ਨਰ  ਡਾ. ਰੂਹੀ ਦੁੱਗ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਹਵੇਲੀ’ ਦੇ ਜਨਰਲ ਮੈਨੇਜਰ ਸ੍ਰੀ ਸ਼ਮਸ਼ੇਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਗਈ। ਇਹ ਵੋਟਰ ਜਾਗਰੂਕਤਾ ਜਾਗੋ ਆਂਗਣਵਾੜੀ ਵਰਕਰ ਦੁਆਰਾ ਤਿਆਰ ਕੀਤੀ ਗਈ ਅਤੇ ਇਸ ਦੌਰਾਨ ਬੋਲੀਆਂ ਅਤੇ ਗਿੱਧਾ ਪਾ ਕੇ ਵੋਟਰਾਂ ਨੂੰ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਹੋਰ ਪੜ੍ਹੋ :-36 ਉਦਮੀਆਂ ਨੇ ਲਾਭ ਲੈਣ ਲਈ ਉਦਯੋਗ ਵਿਭਾਗ ਦੇ ਪੋਰਟਲ ਤੇ ਕੀਤਾ ਅਪਲਾਈ -ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ

ਇਸ ਮੌਕੇ ਸੀ.ਡੀ.ਪੀ.ਓ. ਅਟਾਰੀ ਸ੍ਰੀਮਤੀ ਕੁਲਦੀਪ ਕੌਰ ਅਤੇ ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਲੋਕਤੰਤਰ ਪ੍ਰਣਾਲੀ ਵਿੱਚ ਵੋਟ ਪਾਉਣਾ ਬਹੁਤ ਜ਼ਰੂਰੀ ਹੈ ਅਤੇ ਇਸ ਅਧਿਕਾਰ ਦੀ ਸਹੀ ਵਰਤੋਂ ਕਰਨ ਨਾਲ ਹੀ ਲੋਕ ਸਹੀ ਸਰਕਾਰ ਚੁਣ ਸਕਦੇ  ਹਨ। ਉਨਾਂ ਦੱਸਿਆ ਕਿ ਜਾਗੋ ਦੌਰਾਨ ਆਮ ਲੋਕਾਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਗਿਆ ਅਤੇ ਇਸ ਜਾਗੋ ਵਿੱਚ ਵੱਧ ਚੜ੍ਹ ਕੇ ਭਾਗ ਵੀ ਲਿਆ ਗਿਆ। ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਹਵੇਲੀ ਵਿਖੇ ਦੇਸ਼ ਤੋਂ ਵਿਸ਼ੇਸ਼ ਤੌਰ ਤੇ ਪੇਂਡੂ ਸੱਭਿਆਚਾਰ ਦੇਖਣ ਲਈ ਆਉਂਦੇ ਹਨ। ਉਨਾਂ ਕਿਹਾ ਕਿ ਇਸ ਜਾਗੋ ਦਾ ਮੁੱਖ ਮਨੋਰਥ ਆਮ ਲੋਕਾਂ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਸੀ।

ਇਸ ਮੌਕੇ ਸੀ.ਡੀ.ਪੀ. ਓ ਮਜੀਠਾ ਸ: ਗਗਨਦੀਪ ਸਿੰਘਸੀ.ਡੀ.ਪੀ. ਓ ਅਜਨਾਲਾ ਸ: ਜਸਪ੍ਰੀਤ ਸਿੰਘਸ੍ਰੀ ਟੇਕ ਚੰਦ ਅਤੇ ਸ: ਦਲਬੀਰ ਸਿੰਘ ਵਲੋਂ ਇਸ ਗੀਤਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਅਤੇ ਸਹਿਯੋਗ ਦਿੱਤਾ।

ਕੈਪਸ਼ਨ : ਹਵੇਲੀ ਵਿਖੇ ਕੱਢੀ ਗਈ ਜਾਗੋ ਦੀਆਂ ਤਸਵੀਰਾਂ

Spread the love