ਚੋਣ ਹਲਕਾ 61-ਲੁਧਿਆਣਾ ਦੱਖਣੀ  ‘ਚ ਵੋਟਰ ਜਾਗਰੂਕਤਾ ਅਭਿਆਨ ਜਾਰੀ

NEWS MAKHANI

Sorry, this news is not available in your requested language. Please see here.

ਲੁਧਿਆਣਾ, 20 ਨਵੰਬਰ  2021

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ ਲਈ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀ ਮੁਹਿੰਮ ਏ.ਆਰ.ਓ 61-ਲੁਧਿਆਣਾ ਦੱਖਣੀ ਸ੍ਰੀ ਮਹੇਸ਼ ਗੁਪਤਾ ਦੀ ਅਗਵਾਈ ਹੇਠ ਚਲਾਈ ਗਈ।

ਹੋਰ ਪੜ੍ਹੋ :-ਪੰਜਾਬ ਦੇ ਮੁੱਦੇ ਇਕ-ਇਕ ਕਰਕੇ ਹੱਲ ਕੀਤੇ ਜਾਣਗੇ – ਚੰਨੀ

ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰਦੁਆਰਿਆਂ, ਮੰਦਰ, ਚਰਚ ਅਤੇ ਮਸਜਿਦਾਂ ਤੋਂ ਅਨਾਉਂਸਮੈਂਟ ਕਰਵਾਈਆਂ ਗਈਆਂ । ਇਸ ਸਬੰਧੀ ਆਟੋ ਰਿਕਸ਼ਾ ‘ਤੇ ਵੀ ਅਨਾਉਂਸਮੈਂਟ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਹ ਕੈਂਪ 20 ਅਤੇ 21 ਨਵੰਬਰ ਦੋਵੇਂ ਦਿਨ ਸਵੇਰੇ 9 ਵਜੇ ਤੋਂ ਸ਼ਾਮਂ 5 ਵਜੇ ਤੱਕ ਚੱਲੇਗਾ। ਇਨ੍ਹਾਂ ਤਰੀਕਾਂ ਨੂੰ ਬੀ.ਐਲ.ਓ. ਸਹਿਬਾਨ ਆਪਣੇ-ਆਪਣੇ ਬੂਥਾਂ ਤੇ ਬੈਠਣਗੇ ਅਤੇ ਨਵੀਆਂ ਵੋਟਾਂ ਬਣਾਉਣਗੇ ਇਸ ਤੋਂ ਇਲਾਵਾ ਜੇ ਕਿਸ ਵੋਟਰ ਦੀ ਵੋਟ ਵਿਚ ਕੋਈ ਗਲਤੀ ਹੈ ਤਾਂ ਉਸ ਦੀ ਵੀ ਸੁਧਾਈ ਦਾ ਕੰਮ ਕੀਤਾ ਜਾਣਾ ਹੈ।

ਨੋਡਲ ਅਫਸ ਸ੍ਰੀ ਵਰਿੰਦਰ ਪਾਠਕ ਅਤੇ ਜਗਦੀਸ਼ ਕੁਮਾਰ ਨੇ ਇਸ ਦਿਨ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਕਰਵਾਈਆਂ।

ਇਸ ਮੌਕੇ ਪ੍ਰਿੰਸੀਪਲ ਨਵਦੀਪ ਰੋਮਾਣਾ ਵੱਲੋਂ ਵੋਟਰਾਂ ਨੂੰ ਵਿਸ਼ੇਸ਼ ਮਾਰਗਦਰਸ਼ਨ ਲੈਕਚਰ ਦਿੱਤਾ ਗਿਆ। ਇਸ ਸਾਰੀ ਪ੍ਰਕਿਰਿਆ ਇਲਾਕੇ ਦੇ ਸੈਕਟਰ ਅਫਸਰਾਂ ਦੀ ਸੁਪਰਵੀਜ਼ਨ ਵਿੱਚ ਹੋਈ।

Spread the love