ਗੁਰਦਾਸਪੁਰ 16 ਮਾਰਚ 2022
ਸੂਚਨਾ ਅਧਿਕਾਰ ਕਾਨੂੰਨ ਪ੍ਰਤੀ ਅਧਿਕਾਰੀਆਂ ਨੂੰ ਸੁਚੇਤ ਕਰਦਿਆ ਐਡਵੋਕੇਟ ਰਾਜੀਵ ਮਦਾਨ ਨੇ ਕਿਹਾਕਿ ਇਸ ਕਾਨੂੰਨ ਦੀ ਵਰਤੋ ਕਰਕੇ ਪਾਰਦਰਸ਼ਤਾ ਤੇ ਜਵਾਬਦੇਹੀ ਪ੍ਰਸ਼ਾਸ਼ਨ ਵਿਚ ਵਧਾਈ ਜਾ ਸਕਦੀ ਹੈ । ਇਸ ਨਾਲ ਭ੍ਰਿਸ਼ਟਾਚਾਰ ਨੂੰ ਕਾਬੂ ਪਾਇਆ ਜਾ ਸਕਦਾ ਹੈ । ਇਹ ਵਿਚਾਰ ਅਡੋਵੈਕੇਟ ਰਾਜੀਵ ਮਦਾਨ ਨੇ ਮਗਸ਼ੀਪਾ ਵਲੋ ਦੋ ਰੋਜਾਂ ਪੰਚਾਇਤ ਭਵਨ ਵਿਖੇ ਜਾਗੂਰਕਤਾ ਸਿਖਲਾਈ ਪ੍ਰੋਗਰਾਮ ਮੌਕੇ ਡਾਂ . ਐਮ ਪੀ ਜ਼ੋਸ਼ੀ ਦੀ ਅਗਵਾਈ ਚ ਲੱਗੇ ਕੈਪ ਮੌਕੇ ਕਹੇ ।
ਸ੍ਰੀ ਜੋਸ਼ੀ ਨੇ ਕਿਹਾ ਕਿ ਅਧਿਕਾਰੀ ਆਪਣੇ ਫਰਜ਼ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਇਹ ਪ੍ਰੋਗਰਾਮ ਮਗਸ਼ੀਪਾ ਵਲੋ ਹਰ ਜਿਲੇ ਵਿਚ ਲਗਾਏ ਜਾ ਰਹੇ ਹਨ ।ਇਸ ਲੜੀ ਤਹਿਤ ਅੱਜ ਧਾਰਕਲਾਂ ਬਲਾਕ ਵਿਚ ਲਗਾਇਆ ਹੈ । ਜਿਸ ਵਿਚ ਸੰਪਰਕ ਸੂਚਨਾ ਅਧਿਕਾਰੀ , ਸਹਾਇਕ ਲੋਕ ਅਧਿਕਾਰੀ ਜੋ ਇਸ ਕਾਨੂੰਨ ਤਹਿਤ ਹਨ ਨੂੰ ਸਿਖਲਾਈ ਦਿੱਤੀ ਗਈ । ਇਸ ਮੌਕੇ ਭਾਗਲੈਣ ਵਾਲੇ ਨੂੰ ਸਰਟੀਫਿਕੇਟ ਵੀ ਪਰਦਾਨ ਕੀਤੇ ਗਏ ।