ਆਜਾਦੀ ਕਾ ਅੰਮ੍ਰਿਤ ਮਹਾਂ ਉਤਸਵ ਤਹਿਤ  ਦਿਵਿਆਂਗ ਵਿਅਕਤੀਆਂ ਲਈ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਲਗਾਇਆ ਅਸੈਸਮੈਂਟ ਕੈਂਪ

ਆਜਾਦੀ ਕਾ ਅੰਮ੍ਰਿਤ ਮਹਾਂ ਉਤਸਵ ਤਹਿਤ ਦਿਵਿਆਂਗ ਵਿਅਕਤੀਆਂ ਲਈ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਲਗਾਇਆ ਅਸੈਸਮੈਂਟ ਕੈਂਪ
13 से 15 अगस्त हर घर तिरंगा अभियान -- 9 से 11 प्रचार प्रसार -- 11 से 13 प्रभात फेरी -- 13 से 15 हर घर पर फहराएंगे तिरंगा #HarGharTiranga #JaiHind #azaadikaamritmahotsav ਆਜਾਦੀ ਕਾ ਅੰਮ੍ਰਿਤ ਮਹਾਂ ਉਤਸਵ ਤਹਿਤ ਦਿਵਿਆਂਗ ਵਿਅਕਤੀਆਂ ਲਈ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਲਗਾਇਆ ਅਸੈਸਮੈਂਟ ਕੈਂਪ

Sorry, this news is not available in your requested language. Please see here.

ਰੂਪਨਗਰ, 08 ਅਗਸਤ 2022
ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਦਿਸ਼ਾ ਨਿਰਦੇਸ਼ਾਂ ਅਨੁਸਾਰ “ਆਜਾਦੀ ਕਾ ਅੰਮ੍ਰਿਤ ਮਹਾਂ ਉਤਸਵ” ਨੂੰ ਸਮਰਪਿਤ ਜ਼ਿਲ੍ਹਾ ਰੈਡ ਕਰਾਸ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਅੱਜ  ਦਿਵਿਆਂਗ ਵਿਅਕਤੀਆਂ ਲਈ ਅਸੈਸਮੈਂਟ ਕੈਂਪ ਸ਼ਿਵਾਲਿਕ ਪਬਲਿਕ ਸਕੂਲ ਵਿਖੇ ਲਗਾਇਆ ਗਿਆ।

ਹੋਰ ਪੜ੍ਹੋ :-ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਕੀਤੀ ਅਪੀਲ

ਇਸ ਕੈਂਪ ਵਿੱਚ ਪੀ.ਸੀ.ਐਸ. ਸਹਾਇਕ ਕਮਿਸ਼ਨਰ (ਯੂ.ਟੀ.)  ਸ. ਅਰਵਿੰਦਰ ਪਾਲ ਸਿੰਘ ਸੋਮਲ ਵਲੋਂ ਕੈਂਪ ਦੀ ਵਿਜ਼ਟ ਕੀਤੀ ਗਈ ਗਈ। ਉਨ੍ਹਾਂ ਨੇ ਦਿਵਿਆਂਗ ਲੋਕਾਂ ਨਾਲ ਉਨਾਂ ਦੀਆ ਸਮੱਸਿਆਂਵਾਂ ਬਾਰੇ ਗੱਲਬਾਤ ਕੀਤੀ ਅਤੇ ਅਲਿਮਕੋ ਦੀ ਟੈਕਨੀਕਲ ਟੀਮ ਨੂੰ ਕਿਹਾ ਕਿ ਅਜਿਹੇ ਲੋਕਾਂ ਦੀਆਂ ਲੋੜਾਂ ਅਨੁਸਾਰ ਉਨਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ।
 ਇਸ ਕੈਂਪ ਵਿੱਚ ਨਕਲੀ ਅੰਗਾਂ ਲਈ 9, ਕੈਲੀਪਰਜ  6, ਟਰਾਈਸਾਇਕਲ 16, ਮੋਟਰਾਈਜ਼ ਟਰਾਈਸਾਇਕਲ 7, ਵੀਲ ਚੇਅਰਜ਼ 19 ਕੰਨਾਂ ਦੀਆਂ ਮਸ਼ੀਨਾਂ 23, ਵੈਸਾਖੀਆਂ 24, ਐਨਕਾਂ 17 ਲਈ ਅਸੈਸਮੈਂਟ ਕੀਤੀ ਗਈ।
ਇਸ ਕੈਂਪ ਵਿੱਚ ਸਿਵਲ ਹਸਪਤਾਲ ਰੂਪਨਗਰ ਦੇ ਆਰਥੋ ਅਤੇ ਈ.ਐਨ. ਟੀ. ਸਪੈਸ਼ਲਿਸ਼ਟ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸ਼੍ਰੀ ਮਨਦੀਪ ਮੋਦਗਿੱਲ, ਰੈਡ ਕਰਾਸ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਸ਼੍ਰੀ ਡੀ.ਐਸ. ਦਿਓਲ, ਸਕੱਤਰ ਰੈਡ ਕਰਾਸ ਸ਼੍ਰੀ ਗੁਰਸੋਹਨ ਸਿੰਘ , ਅਲਿਮਕੋ ਟੀਮ ਟੈਕਲੀਕਲ ਟੀਮ ਸ਼੍ਰੀ ਤੁਸ਼ਾਰ ਸਿਵਾਥ, ਸ਼੍ਰੀ ਰਵੀ ਕੁਮਾਰ, ਸ਼੍ਰੀ ਰਮੇਸ਼ ਚੰਦਰ, ਮੈਂਬਰ ਸ਼੍ਰੀ ਧੀਰਜ ਕੌਸ਼ਲ, ਸਟਾਫ ਸ਼੍ਰੀਮਤੀ ਦਲਜੀਤ ਕੌਰ ਅਤੇ ਸ੍ਰੀ ਵਰੁਣ ਸ਼ਰਮਾਂ ਹਾਜ਼ਰ ਸਨ।
Spread the love