ਪਿੰਡ ਘੜਾਮ ਵਿਖੇ ਲਗਾਈ ਪੁਸਤਕ ਪ੍ਰਦਰਸ਼ਨੀ

ਪਿੰਡ ਘੜਾਮ ਵਿਖੇ ਲਗਾਈ ਪੁਸਤਕ ਪ੍ਰਦਰਸ਼ਨੀ
ਪਿੰਡ ਘੜਾਮ ਵਿਖੇ ਲਗਾਈ ਪੁਸਤਕ ਪ੍ਰਦਰਸ਼ਨੀ

Sorry, this news is not available in your requested language. Please see here.

ਪਟਿਆਲਾ, 17 ਮਾਰਚ 2022

ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਚੰਦਨਦੀਪ ਕੌਰ ਦੀ ਅਗਵਾਈ ਵਿਚ ਭਾਸ਼ਾ ਦਫ਼ਤਰ ਵੱਲੋਂ  ਪਿੰਡ ਘੜਾਮ ਵਿਖੇ ਦੋ ਦਿਨਾਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। 16 ਤੇ 17 ਮਾਰਚ ਨੂੰ ਪੀਰ ਭੀਖਣ ਸ਼ਾਹ ਦੀ ਦਰਗਾਹ, ਪਿੰਡ ਘੜਾਮ ਵਿਖੇ ਲਗਦੇ ਦਰਗਾਹ ਦੇ ਮੇਲੇ ਮੌਕੇ ਲਗਾਈ ਪੁਸਤਕ ਪ੍ਰਦਰਸ਼ਨੀ ‘ਚ ਸਜ਼ਦਾ ਕਰਨ ਆਏ ਸੈਂਕੜੇ ਸ਼ਰਧਾਲੂਆਂ ਨੇ ਪੁਸਤਕਾਂ ‘ਚ ਵਿਸ਼ੇਸ਼ ਰੁਚੀ ਦਿਖਾਈ। ਵੱਡੀ ਗਿਣਤੀ ਵਿਚ ਮੱਥਾ ਟੇਕਣ ਆਏ ਲੋਕਾਂ ਨੇ ਜ਼ਿਲ੍ਹਾ ਭਾਸ਼ਾ ਦਫਤਰ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਵਿਸ਼ੇਸ਼ ਸ਼ਲਾਘਾ ਕੀਤੀ।

ਹੋਰ ਪੜ੍ਹੋ :-ਓਰਲ ਹੈਲਥ ਵੀਕ ਮੌਕੇ ਬੱਚਿਆਂ ਨੂੰ ਦਿੱਤੀ ਗਈ ਮੂੰਹ ਦੀ ਸਫਾਈ ਬਾਰੇ ਜਾਣਕਾਰੀ

ਪੁਸਤਕ ਪ੍ਰਦਰਸ਼ਨੀ ਲਗਾਉਣ ਵਿਚ ਦਰਗਾਹ ਦੇ ਗੱਦੀ ਨਸ਼ੀਨ ਬਾਬਾ ਭੋਲੀ ਸ਼ਾਹ ਜੀ, ਸ੍ਰੀ ਗੋਬਿੰਦਰ ਸਿੰਘ, ਪੰਚਾਇਤ ਸਕੱਤਰ ਸ਼ਮਸ਼ੇਰ ਸਿੰਘ, ਸੰਦੀਪ ਸਿੰਘ ਵਿਰਕ ਨੇ ਪੁਸਤਕ ਪ੍ਰਦਰਸ਼ਨੀ ਲਗਾਉਣ ਲਈ ਵਿਸ਼ੇਸ਼ ਸਹਿਯੋਗ ਦਿਤਾ। ਇਸ ਮੌਕੇ ਖੋਜ ਅਫ਼ਸਰ ਬਲਵਿੰਦਰ ਸਿੰਘ ਅਤੇ ਨਵਨੀਤ ਕੌਰ ਵੀ ਹਾਜ਼ਰ ਰਹੇ।

Spread the love