ਫਾਜ਼ਿਲਕਾ, 6 ਅਪ੍ਰੈਲ 2022
ਮੁੱਖ ਖੇਤੀਬਾੜੀ ਅਫ਼ਸਰ ਡਾ. ਰੇਸ਼ਮ ਸਿੰਘ ਨੇ ਜ਼ਿਲ੍ਹੇ ਦੇ ਬੀਟੀ ਕਾਟਨ ਬੀਜ ਦੇ ਹੋਲਸੇਲ ਵਿਕਰੇਤਾਵਾਂ, ਬੀਜ ਸਿਪਲਾਈ ਕਰਨ ਵਾਲੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਜ਼ਿਲ੍ਹੇ ਦੇ ਬੀਜ ਵਿਕਰੇਤਾਵਾਂ ਨੂੰ ਬੀਟੀ ਕਾਟਨ ਦੀਆਂ ਮੰਜ਼ੂਰਸ਼ੁਦਾ ਕਿਸਮਾਂ ਦੇ ਬੀਜ ਹੀ ਸੇਲ ਕਰਨ ਦੀ ਹਦਾਇਤ ਕੀਤੀ ਗਈ।
ਹੋਰ ਪੜ੍ਹੋ :-ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ 13 ਅਪ੍ਰੈਲ ਨੂੰ
ਮੀਟਿੰਗ ਦੌਰਾਨ ਡਾ. ਰੇਸ਼ਮ ਸਿੰਘ ਨੇ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਹੋਲਸੇਲ ਵਿਕਰੇਤਾਵਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬੀਟੀ ਕਾਟਨ ਦੀਆਂ ਮੰਜ਼ੂਰਸ਼ੁਦਾ ਕਿਸਮਾਂ ਦੇ ਅਧਿਕਾਰ ਪੱਤਰ ਲਾਇਸੰਸ ਵਿੱਚ ਦਰਜ ਕਰਵਾ ਕੇ ਬੀਟੀ ਕਾਟਨ ਬੀਜ ਦੀ ਵਿਕਰੀ ਕੀਤੀ ਜਾਵੇ ਅਤੇ ਰੀਟੇਲ ਡੀਲਰਾਂ ਨੂੰ ਸਪਲਾਈ ਕੀਤੇ ਬੀਜ ਦੀ ਰਿਪੋਰਟ ਰੋਜ਼ਾਨਾ ਮੁੱਖ ਖੇਤੀਬਾੜੀ ਦਫ਼ਤਰ ਕੋਲ ਭੇਜੀ ਜਾਵੇ। ਕੰਪਨੀ ਦੇ ਨੁਮਾਇੰਦੇ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਕੰਪਨੀ ਵੱਲੋਂ ਜ਼ਿਲ੍ਰੇ ਵਿੱਚ ਜਿਸ ਵੀ ਹੋਲਸੇਲ ਬੀਜ ਵਿਕਰੇਤਾ ਨੂੰ ਬੀਟੀ ਕਾਟਨ ਬੀਜ ਦੀ ਸਪਲਾਈ ਕੀਤੀ ਜਾਂਦੀ ਹੈ ਉਸ ਦੀ ਰਿਪੋਰਟ ਇਸ ਦਫ਼ਤਰ ਨੂੰ ਰੋਜ਼ਾਨਾ ਭੇਜੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਸਾਰੇ ਡੀਲਰਾਂ ਨੁੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਬੀਜ ਵੇਚਣ ਉਪਰੰਤ ਬਿੱਲ ਜ਼ਰੂਰ ਦਿੱਤਾ ਜਾਵੇ। ਇ.ਸ ਮੌਕੇ ਡੀਲਰਾਂ ਨੂੰ ਗੁਲਾਬੀ ਸੁੰਡੀ ਦੇ ਜੀਵਨ ਚੱਕਰ ਅਤੇ ਨੁਕਸਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।