ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਏਕਤਾ ਉੱਪਲ ਵੱਲੋਂ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ (ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ) ਦਾ ਕੀਤਾ ਗਿਆ ਦੌਰਾ

_Bhagat Puran Singh Deaf and Dumb School
ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਏਕਤਾ ਉੱਪਲ ਵੱਲੋਂ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ (ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ) ਦਾ ਕੀਤਾ ਗਿਆ ਦੌਰਾ

Sorry, this news is not available in your requested language. Please see here.

ਫਿਰੋਜ਼ਪੁਰ 6 ਅਪ੍ਰੈਲ 20202 

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਅਥਾਰਟੀ ਫਿਰੋਜ਼ਪੁਰ ਮਿਸ ਏਕਤਾ ਉੱਪਲ ਵੱਲੋਂ ਭਗਤ ਪੂਰਨ ਸਿੰਘ ਡੈਫ ਐਂਡ ਡੰਬ ਸਕੂਲ (ਗੂੰਗੇ ਅਤੇ ਬੋਲੇ ਬੱਚਿਆਂ ਦਾ ਸਕੂਲ) ਦਾ ਦੌਰਾ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨਾਲ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਿਸ ਵਿੱਚ ਉਨ੍ਹਾਂ ਨੇ ਬੱਚਿਆਂ ਨਾਲ ਉਨ੍ਹਾਂ ਦੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ । ਇਸ ਮੌਕੇ ਸਕੂਲ ਦੇ ਹੈਡ ਟੀਚਰ ਮਿਸ ਹਰਵਿੰਦਰ ਕੌਰ ਨੇ ਜੱਜ ਸਾਹਿਬ ਦੀ ਬੱਚਿਆਂ ਨਾਲ ਵਾਰਤਾਲਾਪ ਵਿੱਚ ਸਹਾਇਤਾ ਕੀਤੀ । ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਬੱਚਿਆਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ । ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਤਹਿਸੀਲਦਾਰ ਸ਼੍ਰੀ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਟਾਫ ਵਿੱਚ ਕਾਨੂੰਗੋ ਅਤੇ ਪਟਵਾਰੀ ਸਾਹਿਬਾਨ ਅਤੇ ਈਐੱਨਟੀ ਡਾਕਟਰ ਮਿਸ ਸ਼ਿਵਾਨੀ ਸ਼ਰਮਾ ਤੇ ਡੀਸੀਸੀਪੀਓ ਮਿਸ ਰਾਜ ਕਿਰਨ ਹਾਜ਼ਰ ਸਨ ।

ਹੋਰ ਪੜ੍ਹੋ :-ਅਮਨ ਕਾਨੁੰਨ ਵਿਵਸਥਾ ਢਹਿ ਢੇਰੀ ਹੋਣ ਨਾਲ ਪੰਜਾਬੀਆਂ ਦੇ ਮਨ ਵਿਚ ਅਸੁਰੱਖਿਆ ਦੀ ਭਾਵਨਾ ਬਣੀ : ਅਕਾਲੀ ਦਲ

ਇਸ ਮੌਕੇ ਇਸ ਪਿੰਡ ਦੇ ਇੱਕਤਰ ਹੋਏ ਲੋਕਾਂ ਨੂੰ ਕੋਵਿਡ-19 ਦੌਰਾਨ ਹੋਈਆਂ ਮੌਤਾਂ ਨੂੰ ਮਿਲਣ ਵਾਲੇ ਮੁਆਵਜੇ ਅਤੇ ਇਸ ਮੁਆਵਜੇ ਸਬੰਧੀ ਭਰੇ ਜਾਣ ਵਾਲੇ ਪ੍ਰੋਫਾਰਮੇ ਬਾਰੇ ਵੀ ਦੱਸਿਆ ਗਿਆ। ਇਸ ਸੈਮੀਨਾਰ ਦੇ ਸਬੰਧ ਵਿੱਚ ਜੱਜ ਸਾਹਿਬ ਨੇ ਸਕੂਲ ਪ੍ਰਸ਼ਾਸਨ ਨੂੰ ਇਨ੍ਹਾਂ ਸਪੈਸ਼ਲ ਵਿਦਿਆਰਥੀਆਂ ਲਈ ਜਾਂ ਇਸ ਬਿਲਡਿੰਗ ਦੇ ਮੁਤਾਬਿਕ ਕੋਈ ਵੀ ਦਿੱਕਤ ਪੇਸ਼ ਆਉਣ ਤੇ ਦਫ਼ਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿਖੇ ਸੰਪਰਕ ਕਰਨ ਲਈ ਕਿਹਾ । ਇਸ ਮੌਕੇ ਜੱਜ ਸਾਹਿਬ ਆਪ ਆਪਣੇ ਘਰ ਤੋਂ ਇਨ੍ਹਾਂ ਵਿਦਿਆਰਥੀਆਂ ਲਈ ਛੋਲੇ ਪੂੜੀਆਂ ਦਾ ਲੰਗਰ ਤਿਆਰ ਕਰ ਕੇ ਲਿਆਏ ਅਤੇ ਆਪ ਇਨ੍ਹਾਂ ਵਿਿਦਆਰਥੀਆਂ ਨੂੰ ਵਰਤਾਇਆ ।

ਇਸ ਤੋਂ ਬਾਅਦ ਈ ਐੱਨ ਟੀ ਡਾਕਟਰ ਮੈਡਮ ਸ਼ਿਵਾਨੀ ਸ਼ਰਮਾ ਜੀ ਨੇ ਬੱਚਿਆ ਦਾ ਚੈੱਕਅੱਪ ਵੀ ਕੀਤਾ । ਇਸ ਦੇ ਨਾਲ ਨਾਲ ਤਹਿਸੀਲਦਾਰ ਸਾਹਿਬ ਨੇ ਇਸ ਮੌਕੇ ਇਸ ਸਕੂਲ ਦੀ ਬਿਲਡਿੰਗ ਇਸ ਦੇ ਰਸਤੇ ਦਾ ਅਤੇ ਇਸ ਸਕੂਲ ਦੇ ਨਜ਼ਦੀਕ ਬੱਸ ਸਟਾਪ ਬਨਾਉਣ ਦਾ ਜਾਇਜਾ ਵੀ ਲਿਆ । ਇਸ ਮੌਕੇ ਮੈਡਮ ਰਾਜ ਕਿਰਨ ਮਾਨਯੋਗ ਡੀ ਸੀ ਸੀ ਪੀ ਓ ਜੀ ਨੇ ਇਸ ਸਕੂਲ ਦੇ ਪ੍ਰਬੰਧਣ ਵਿੱਚ ਕੋਈ ਕਮੀ ਨਾ ਰੱਖਣ ਦਾ ਵਾਅਦਾ ਕੀਤਾ ਅਤੇ ਇਨ੍ਹਾਂ ਡਿਸਏਬਲ ਬੱਚਿਆਂ ਦੀ ਪੈਨਸ਼ਨ ਲਗਵਾਉਣ ਦਾ ਵੀ ਭਰੋਸਾ ਦਿੱਤਾ । ਇਸ ਤੋਂ ਇਲਾਵਾ ਜੱਜ ਸਾਹਿਬ ਨੇ ਹਾਜ਼ਰ ਲੋਕਾਂ ਨੂੰ ਜੱਜ ਸਾਹਿਬ ਨੇ ਮਿਤੀ 14 ਮਈ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੀ ਦੱਸਿਆ । ਅੰਤ ਵਿੱਚ ਸਕੂਲ ਸਟਾਫ ਮੁਖੀ ਮਿਸ ਹਰਵਿੰਦਰ ਕੌਰ ਨੇ ਆਪਣੇ ਪੂਰੇ ਸਟਾਫ ਸਮੇਤ ਆਏ ਹੋਏ ਅਫ਼ਸਰ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।

Spread the love