ਅੰਗਰੇਜ਼ੀ ਕਵਿਤਾ ਪਾਠ ‘ ਦੇ ਬਲਾਕ ਪੱਧਰੀ ਮੁਕਾਬਲੇ ਸੰਪੰਨ

Sorry, this news is not available in your requested language. Please see here.

ਜ਼ਿਲ੍ਹਾ ਪੱਧਰੀ ਮੁਕਾਬਲੇ 15 ਨਵੰਬਰ ਨੂੰ
ਐੱਸ ਏ ਐੱਸ ਨਗਰ,13 ਨਵੰਬਰ :-  
ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ‘ਅੰਗਰੇਜ਼ੀ ਕਵਿਤਾ ਪਾਠ’ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇਹ ਮੁਕਾਬਲੇ ਜ਼ਿਲ੍ਹੇ ਦੇ ਅੱਠ ਬਲਾਕ ਪੱਧਰੀ ਸਥਾਨਾਂ ਤੇ ਕਰਵਾਏ ਗਏ। ਬਲਾਕ ਬਨੂੜ ਵਿੱਚ ਸਸਸਸ ਬੂਟਾ ਸਿੰਘ ਵਾਲ਼ਾ ਦੀ ਗੁਰਲੀਨ ਕੌਰ, ਡੇਰਾਬੱਸੀ-1 ਵਿੱਚ ਸਹਿਜਵੀਰ ਸਿੰਘ ਸਸਸਸ ਰਾਮਗੜ੍ਹ ਭੁੱਡਾ, ਡੇਰਾਬੱਸੀ-2 ਵਿੱਚ ਕਾਰਤਿਕ ਸਸਸਸ ਲਾਲੜੂ ਮੰਡੀ,ਕੁਰਾਲੀ ਵਿੱਚ ਪਲਕ ਕਪਿਲ ਸਸਸਸ ਖਿਜਰਾਬਾਦ ਅਤੇ ਅਮਨਪ੍ਰੀਤ ਬੱਧਣ ਸਮਸਸ ਕੁਰਾਲੀ,ਖਰੜ-1 ਵਿੱਚ ਆਲੀਆ ਜੌਹਨ ਸਸਸਸ ਨਾਡਾ,ਖਰੜ-2 ਵਿੱਚ ਵੰਸ਼ਦੀਪ ਸਿੰਘ ਸਮਸਸਸ ਖਰੜ,ਖਰੜ-3 ਵਿੱਚ ਕਮਲਦੀਪ ਕੌਰ ਸਸਸਸ(ਕ) ਸੋਹਾਣਾ ਅਤੇ ਬਲਾਕ ਮਾਜਰੀ ਵਿੱਚ ਅਨਮੋਲਪ੍ਰੀਤ ਕੌਰ ਸਸਸਸ ਸਿਆਲਬਾ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਜ਼ਿਲ੍ਹਾ ਪੱਧਰੀ ਮੁਕਾਬਲੇ ਮਿਤੀ 15 ਨਵੰਬਰ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ ਵਿਖੇ ਹੋਣਗੇ।
Spread the love