ਪੰਜਾਬ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਲਗਵਾਈ ਕੋਰੋਨਾ ਵੈਕਸੀਨ – ਸੋਨੀ

OP
ਪੰਜਾਬ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਲਗਵਾਈ ਕੋਰੋਨਾ ਵੈਕਸੀਨ - ਸੋਨੀ

Sorry, this news is not available in your requested language. Please see here.

70 ਹਜ਼ਾਰ ਤੋਂ ਵੱਧ ਕੀਤੇ ਗਏ ਡੇਂਗੂ ਦੇ ਟੈਸਟ
2.63 ਕਰੋੜ ਰੁਪਏ ਦੀ ਲਾਗਤ ਨਾਲ ਢਾਬ ਖਟੀਕਾਂ ਵਿਖੇ ਜਨਾਨਾਂ ਹਸਪਤਾਲ ਦੀ ਬਿਲਡਿੰਗ ਦਾ ਕੀਤਾ ਉਦਘਾਟਨ
ਜਨਾਨਾਂ ਹਸਪਤਾਲ ਢਾਬ ਖਟੀਕਾਂ ਵਿਖੇ 30 ਬੈਡਾਂ ਵਾਲਾ ਆਧੁਨਿਕ ਹਸਪਤਾਲ ਸ਼ੁਰੂ

ਅੰਮ੍ਰਿਤਸਰ 13 ਨਵੰਬਰ 2021

ਸੂਬੇ ਭਰ ਵਿੱਚ 2 ਕਰੋੜ 26 ਲੱਖ 80 ਹਜ਼ਾਰ 117 ਵਿਅਕਤੀਆਂ ਨੇ ਕੋਰੋਨਾ ਵੈਕਸੀਨ ਲਗਵਾਈ ਹੈਜਿਨ੍ਹਾਂ ਵਿਚੋਂ 1 ਕਰੋੜ 61 ਲੱਖ 9 ਹਜ਼ਾਰ 8 ਸੋ 68 ਵਿਅਕਤੀਆਂ ਤੇ ਪਹਿਲੀ ਡੋਜ਼ ਅਤੇ 65 ਲੱਖ 70 ਹਜ਼ਾਰ 249 ਵਿਅਕਤੀਆਂ ਨੇ ਦੂਸਰੀ ਡੋਜ਼ ਲਗਵਾਈ ਹੈ।

ਹੋਰ ਪੜ੍ਹੋ :-ਪੰਜਾਬ ਦੇ ਉਦਯੋਗ ਨੂੰ ਤਬਾਹ ਕਰਨ ਲਈ ਬਾਦਲ ਅਤੇ ਕਾਂਗਰਸ ਇੱਕ ਦੂਜੇ ਨਾਲੋਂ ਵਧ ਕੇ ਜ਼ਿੰਮੇਵਾਰ: ਅਮਨ ਅਰੋੜਾ

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਜਿਨਾਂ ਕੋਲ ਸਿਹਤ ਵਿਭਾਗ ਦਾ ਚਾਰਜ ਵੀ ਹੈ ਨੇ ਢਾਬ ਖਟੀਕਾਂ ਵਿਖੇ 2.63 ਕਰੋੜ ਰੁਪਏ ਦੇ ਖਰਚ ਨਾਲ ਜਨਾਨਾਂ ਹਸਪਤਾਲ ਦੀ ਨਵੀਂ ਬਣਾਈ ਗਈ ਬਿਲਡਿੰਗ ਦੇ ਉੁਦਘਾਟਨ ਉਪਰੰਤ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਇਹ ਹਸਪਤਾਲ 100 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹਸਪਤਾਲ ਹੈ ਅਤੇ ਅੰਗਰੇਜ਼ੀ ਰਾਜ ਸਮੇਂ ਇਸ ਨੂੰ ‘‘ਪ੍ਰਿੰਸਸ ਆਫ਼ ਵੇਲਜ਼’’ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਉਨਾਂ ਦੱਸਿਆ ਕਿ ਆਜਾਦੀ ਤੋਂ ਬਾਅਦ ਵੀ ਇਹ ਹਸਪਤਾਲ ਪੂਰੇ ਸ਼ਹਿਰ ਵਾਸੀਆਂ ਨੂੰ ਬੇਹਤਰ ਸਿਹਤ ਸੇਵਾਵਾਂ ਦੇਣ ਲਈ ਜਨਾਨਾਂ ਹਸਪਤਾਲ ਦੇ ਤੌਰ ਤੇ ਜਾਣਿਆ ਜਾਂਦਾ ਰਿਹਾ। ਪਰੰਤੂ ਪਿਛਲੇ 15 ਸਾਲ ਸਾਲਾਂ ਤੋਂ ਇਸ ਹਸਪਤਾਲ ਨੂੰ ਅਣਦੇਖਿÇਆ ਕਰ ਦਿਤਾ ਗਿਆ। ਸ੍ਰੀ ਸੋਨੀ ਨੇ ਦੱਸਿਆ ਕਿ ਹੁਣ ਇਸ ਹਸਪਤਾਲ ਨੂੰ 30 ਬੈਡਾਂ ਵਾਲਾ  ਇਸ ਆਧੁਨਿਕ ਹਸਪਤਾਲ ਬਣਾਇਆ ਗਿਆ ਹੈ। ਇਸ ਹਸਪਤਾਲ ਵਿੱਚ 24 ਘੰਟੇ ਅਮਰੰਜੈਂਸੀ ਸੇਵਾਵਾਂਜਣੇਪਾ ਸੇਵਾਵਾਂਸਜੇਰੀਅਨਬੱਚੇਦਾਨੀ ਦੇ ਆਪਰੇਸ਼ਨਗਾਇਨੀ ਓ.ਪੀ.ਡੀ.ਮੇਜਰ ਅਤੇ ਮਾਈਨਰ ਆਪਰੇਸ਼ਨ ਬੱਚਿਆਂ ਦੇ ਮਾਹਰ ਡਾਕਟਰਡੈਂਟਲ ਸੇਵਾਵਾਂਐਕਸਰੇਲੈਬ ਸਹੂਲਤਾਂਟੀਕਾਕਰਨ ਸੇਵਾਵਾਂਇੰਨਡੋਰ ਅਤੇ ਆਉਟਡੋਰ ਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਵਿਸ਼ੇਸ਼ ਤੋਰ ਤੇ 108 ਐਂਬੂਲੈਸ ਨੂੰ ਅਟੈਚ ਕੀਤਾ ਗਿਆ ਹੈ।  ਉਨਾਂ ਨੇ ਕਿਹਾ ਕਿ ਅੱਜ ਰਸਮੀ ਤੌਰ ਤੇ ਲੋਕਾਂ ਦੇ ਸੇਵਾ ਵਿਚ ਇਸ ਹਸਪਤਾਲ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਹਸਪਤਾਲ ਵਿੱਚ ਡਾਕਟਰਾਂ ਦੀਆਂ ਸਾਰੀਆਂ ਆਸਾਮੀਆਂ ਭਰ ਦਿੱਤੀਆਂ ਗਈਆਂ ਹਨ।

ਸ੍ਰੀ ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਦੇ ਬਣਨ ਨਾਲ ਸ਼ਹਿਰਵਾਸੀਆਂ ਨੂੰ ਕਾਫ਼ੀ ਸਹੂਲਤ ਮਿਲੇਗੀ ਅਤੇ ਉਨਾਂ ਨੂੰ ਆਪਣੇ ਇਲਾਜ ਲਈ ਦੂਰ ਦਰਾਡੇ ਨਹੀਂ ਜਾਣਾ ਪਵੇਗਾ। ਸ੍ਰੀ ਸੋਨੀ ਨੇ ਦੱਸਿਆ ਕਿ ਇਸ ਹਸਪਤਾਲ ਵਿੱਚ ਡੇਂਗੂ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ ਅਤੇ ਬੱਚਿਆਂ ਦਾ ਟੀਕਾਕਰਨ ਵੀ ਮੁਫ਼ਤ ਹੁੰਦਾ ਹੈ।  ਸ੍ਰੀ ਸੋਨੀ ਨੇ ਦੱਸਿਆ ਕਿ ਕੋਰੋਨਾਂ ਮਹਾਂਮਾਰੀ ਦੌਰਾਨ ਵੀ ਇਸ ਹਸਪਤਾਲ ਵਿੱਚ ਕੋਰੋਨਾ ਦੇ ਟੈਸਟ ਕੀਤੇ ਜਾਂਦੇ ਰਹੇ ਹਨ। ਅਤੇ ਹੁਣ ਇਸ ਹਸਪਤਾਲ ਵਿੱਚ ਕੋਰੋਨਾ ਦੇ ਟੀਕੇ ਲਗਾਏ ਜਾ ਰਹੇ ਹਨ। ।

ਪ੍ਰੈਸ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕੋਰੋਨਾਂ ਦੇ ਕੁੱਝ ਕੇਸ ਜਿਆਦਾ ਸਾਹਮਣੇ ਆਏ ਹਨ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨਾਂ ਲੋਕਾਂ ਨੇ ਕੋਰੋਨਾ ਦੇ ਟੀਕੇ ਨਹੀਂ ਲਗਾਵਾਏ ਉਹ ਟੀਕਾ ਜ਼ਰੂਰ ਲਗਾਉਣ ਤਾਂ ਹੀ ਅਸੀਂ ਇਸ ਕੋਰੋਨਾ ਮਹਾਂਮਾਰੀ ਤੋਂ ਬੱਚ ਸਕਦੇ ਹਨ। ਉਨਾਂ ਕਿਹਾ ਕਿ ਕੋਰੋਨਾ ਦੀ ਦੂਜੀ ਡੋਜ਼ ਰਾਜ ਵਿੱਚ ਕੇਵਲ 32 ਫੀਸਦੀ ਲੋਕਾਂ ਵਲੋਂ ਲਗਾਈ ਗਈ ਹੈ ਅਤੇ ਲੋਕਾਂ ਨੂੰ ਦੂਸਰੀ ਡੋਜ਼ ਵੀ ਖੁਦ ਅੱਗੇ ਆ  ਕੇ ਲਗਾਵਾਉਣੀ ਚਾਹੀਦੀ  ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਦੱਸਿਆ ਕਿ ਪੰਜਾਬ ਵਿੱਚ 71 ਹਜ਼ਾਰ ਦੇ ਕਰੀਬ ਡੇਗੂ ਦੇ ਟੈਸਟ ਕੀਤੇ ਗਏ ਹਨਜਿਨਾਂ ਵਿਚੋਂ 21 ਹਜ਼ਾਰ ਦੇ ਕਰੀਬ ਪਾਜੀਟਿਵ ਆਏ ਹਨ ਅਤੇ 70 ਦੇ ਕਰੀਬ ਵਿਅਕਤੀਆਂ ਦੀ ਮੌਤ ਹੋਈ ਹੈ। ਸ੍ਰੀ ਸੋਨੀ ਨੇ ਦੱÇਸਆ ਕਿ ਰਾਜ ਭਰ ਦੇ 40 ਲੈਬਾਰਟਰੀਆਂ ਵਿੱਚ ਡੇਂਗੂ ਦੇ ਮੁਫ਼ਤ ਟੈਸਟ ਕੀਤੇ ਜਾਂਦੇ ਹਨ ਅਤੇ ਪ੍ਰਾਇਵੇਟ ਲੈਬਾਰਟਰੀ ਦੇ ਡੇਂਗੂ ਟੈਸਟ ਦੀ ਕੀਮਤ 600 ਰੁਪਏ ਫਿਕਸ ਕੀਤੀ ਗਈ ਹੈ। ਸ੍ਰੀ ਸੋਨੀ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਡਾਕਟਰਾਂ ਦੀਆਂ ਆਸਾਮੀਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਇਸ ਵੇਲੇ 800 ਦੇ ਕਰੀਬ ਪੈਰਾਮੈਡੀਕਲ ਸਟਾਫ ਦੀ ਭਰਤੀ ਚਲ ਰਹੀ ਹੈ। 

ਇਸ ਮੌਕੇ ਨਗਰ ਨਿਗਮ ਦੇ ਮੇਅਰ ਸ: ਕਰਮਜੀਤ ਸਿੰਘ ਰਿੰਟੂਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲਕਮਿਸ਼ਨਰ ਨਗਰ ਨਿਗਮ ਸ: ਮਲਵਿੰਦਰ ਸਿੰਘ ਜੱਗੀਸਿਵਲ ਸਰਜਨ ਡਾ. ਚਰਨਜੀਤ ਸਿੰਘਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਅਰੁਣ ਪੱਪਲਚੇਅਰਮੈਨ ਸ੍ਰੀ ਮਹੇਸ਼ ਖੰਨਾਕੌਂਸਲਰ ਵਿਕਾਸ ਸੋਨੀਗੁਰਦੇਵ ਸਿੰਘ ਦਾਰਾਸ: ਪਰਮਜੀਤ ਸਿੰਘ ਚੋਪੜਾਸ੍ਰੀ ਸੁਰਿੰਦਰ ਛਿੰਦਾਸ: ਸਰਬਜੀਤ ਸਿੰਘ ਲਾਟੀਸ੍ਰੀ ਪਰਮਜੀਤ ਸਿੰਘ ਬੱਤਰਾਸ੍ਰੀ ਸੁਨੀਲ ਕੌਂਟੀਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਕੈਪਸ਼ਨ : ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਢਾਬ ਖਟੀਕਾਂ ਵਿਖੇ ਜਨਾਨਾਂ ਹਸਪਤਾਲ ਦੀ ਬਿਲਡਿੰਗ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਮੇਅਰ ਸ: ਕਰਮਜੀਤ ਸਿੰਘ ਰਿੰਟੂਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ

ਸ੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਲੋਕਾਂ ਨੂੰ ਸੰਬੋਧਨ ਕਰਦੇ ਹੋਏ।

Spread the love