ਸਿਹਤ ਵਿਭਾਗ ਵੱਲੋ ਕੋਵਿਡ 19 ਦੋਰਾਂਨ ਲੋਕਾਂ ਦੀਆਂ ਜਾਂਨਾਂ ਬਚਾਉਣ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ : ਸਿਵਲ ਸਰਜਨ

ਸਿਹਤ ਵਿਭਾਗ ਵੱਲੋ ਕੋਵਿਡ 19 ਦੋਰਾਂਨ ਲੋਕਾਂ ਦੀਆਂ ਜਾਂਨਾਂ ਬਚਾਉਣ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ : ਸਿਵਲ ਸਰਜਨ
ਸਿਹਤ ਵਿਭਾਗ ਵੱਲੋ ਕੋਵਿਡ 19 ਦੋਰਾਂਨ ਲੋਕਾਂ ਦੀਆਂ ਜਾਂਨਾਂ ਬਚਾਉਣ ਵਾਲੇ ਅਧਿਕਾਰੀ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ : ਸਿਵਲ ਸਰਜਨ

Sorry, this news is not available in your requested language. Please see here.

ਗੁਰਦਾਸਪੁਰ 04 ਅਪ੍ਰੈਲ 2022

ਐਸ.ਬੀ.ਐਸ.ਐਨ.ਜੀ. ਓ ਵੱਲੋ ਜਿਲ੍ਹਾ ਗੁਰਦਾਸਪੁਰ ਦੇ ਹੋਟਲ ਇੰਟਰਨੈਸ਼ਨਲ ਵਿਖੇ ਡਾ; ਮੁਨੀਸ਼ ਕੁਮਾਰ ਪ੍ਰਧਾਨ ਵੱਲੋ ਇੱਕ ਪ੍ਰੋਗਰਾਮ ਕਰਵਾਇਆ ਗਿਆ , ਇਸ ਪ੍ਰੋਗਰਾਮ ਵਿੱਚ ਸਿਵਲ ਸਰਜਨ ਗੁਰਦਾਸਪੁਰ ਡਾ: ਵਿਜੇ ਕੁਮਾਰ  ਨੂੰ ਮੁੱਖ ਮਹਿਮਾਨ  ਬੁਲਾਇਆ   ਗਿਆ। ਉਨ੍ਹਾਂ ਵੱਲੋ ਜਿਲ੍ਹਾ ਗੁਰਦਾਸਪੁਰ ਦੇ  ਸਿਹਤ ਵਿਭਾਗ ਦੇ ਅਧਿਕਾਰੀਆਂ  ਅਤੇ ਕਰਮਚਾਰੀਆਂ ਜਿੰਨ੍ਹਾ ਨੇ ਬੜੇ ਲਗਨ ਅਤੇ ਮਿਹਨਤ ਨਾਲ ਸਿਹਤ ਵਿਭਾਗ ਵਿੱਚ ਕੰਮ ਕਰਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਹੈ  । ਸਿਵਲ ਸਰਜਨ ਡਾ; ਵਿਜੇ ਕੁਮਾਰ ਅਤੇ ਐਸ.ਬੀ. ਐਨ.ਜੀ. ਓ ਵੱਲੋ ਉਹਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਉਹਨਾਂ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ ਘਰ ਘਰ ਜਾ ਕੇ ਇਲਾਜ ਕੀਤਾ ਗਿਆ ਹੈ ਅਤੇ ਕੋਵਿਡ -19 ਵੈਕਸੀਨੇਸ਼ਨ ਦਾ ਟੀਕਾਕਰਨ ਕੀਤਾ    ਗਿਆ ਹੈ ।

ਹੋਰ ਪੜ੍ਹੋ :-ਨਵੋਦਿਆ ਵਿਦਿਆਲਿਆ ਭੀਲੋਵਾਲ, ਅੰਮ੍ਰਿਤਸਰ-2 ਵਿਖੇ ਵਿਦਿਆਰਥੀ 9 ਅਪ੍ਰੈਲ 2022 ਨੂੰ ਅਰਜੀ ਫਾਰਮ ਦੇਣ

ਜਿਲ੍ਹਾ ਟੀਕਾਕਰਨ ਅਫਸਰ ਡਾ; ਅਰਵਿੰਦ ਕੁਮਾਰ ਨੇ ਦੱਸਿਆ ਕਿ 18 ਸਾਲ ਤੋ ਉਪਰ ਵਾਲੇ ਵਿਅਕੀਤਆਂ ਦੀ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ 99.2 ਪ੍ਰਤੀਸਤ ਅਤੇ ਦੂਜੀ ਡੋਜ 83.5 ਪ੍ਰਤੀਸਤ ਹੋਈ ਹੈ । 12 ਤੋ 14 ਸਾਲ ਦੇ ਬੱਚਿਆਂ ਦੀ ਪਹਿਲੀ ਡੋਜ 70 ਪ੍ਰਤੀਸਤ ਲਗਾਈ  ਗਈ ਹੈ । ਇਹ ਕੰਮ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋ  ਲਗਨ ਅਤੇ  ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ । ਹਰੇਕ ਵਿਅਕਤੀ ਦੀ ਕੋਵਿਡ-19 ਵੈਕਸੀਨੇਸ਼ਨ ਕਰਕੇ ਕਰੋਨਾਂ ਤੋ ਬਚਾਇਆ ਜਾ ਰਿਹਾ  ਹੈ ।

Spread the love