ਬਲਾਕ ਜੰਡਵਾਲਾ ਭੀਮੇਸ਼ਾਹ ਤੇ ਡੱਬਵਾਲਾ ਕਲਾਂ ਅਧੀਨ ਪੈਂਦੇ ਪੇਂਡੂ ਖੇਤਰ ਦੇ ਲੋਕਾਂ ਲਈ ਵੈਕਸੀਨੈਸ਼ਨ ਕੈਂਪ 14 ਨਵੰਬਰ ਨੂੰ

BABITA KALER
ਬਲਾਕ ਜੰਡਵਾਲਾ ਭੀਮੇਸ਼ਾਹ ਤੇ ਡੱਬਵਾਲਾ ਕਲਾਂ ਅਧੀਨ ਪੈਂਦੇ ਪੇਂਡੂ ਖੇਤਰ ਦੇ ਲੋਕਾਂ ਲਈ ਵੈਕਸੀਨੈਸ਼ਨ ਕੈਂਪ 14 ਨਵੰਬਰ ਨੂੰ

Sorry, this news is not available in your requested language. Please see here.

ਫਾਜ਼ਿਲਕਾ, 11 ਨਵੰਬਰ 2021

ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕ ਅੰਦਰ ਸੋ ਫੀਸਦੀ ਕੋਵਿਡ ਵੈਕਸੀਨੇਸ਼ਨ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਵਿਭਾਗੀ ਅਧਿਕਾਰੀਆਂ ਨੂੰ ਹੰਭਲਾ ਮਾਰਨ ਦੀ ਲੋੜ ਹੈ।

ਹੋਰ ਪੜ੍ਹੋ :-ਵਿਧਾਨ ਸਭਾ ਇਜਲਾਸ : ਡੀ.ਏ.ਪੀ. ਖਾਦ ਦੇ ਮੁੱਦੇ ‘ਤੇ ‘ਆਪ’ ਵਿਧਾਇਕਾਂ ਨੇ ਕੀਤਾ ਰੋਸ ਮਾਰਚ

ਉਨ੍ਹਾਂ ਕਿਹਾ ਕਿ ਖਾਸ ਕਰਕੇ ਪੇਂਡੂ ਖੇਤਰ ਵਿਖੇ ਲੋਕਾਂ ਵੱਲੋਂ ਪੂਰਨ ਤੌਰ `ਤੇ ਵੈਕਸੀਨੈਸ਼ਨ ਨਹੀਂ ਲਗਵਾਈ ਗਈ।ਇਸ ਦੇ ਮੱਦੇਨਜਰ 14 ਨਵੰਬਰ 2021 ਨੂੰ ਬਲਾਕ ਜੰਡਵਾਲਾ ਭੀਮੇਸ਼ਾਹ ਤੇ ਬਲਾਕ ਡੱਬਵਾਲ ਕਲਾਂ ਵਿਖੇ ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿਖੇ ਕੋਵਿਡ ਵੈਕਸੀਨੈਸ਼ਨ ਦੀ ਪਹਿਲੀ ਖੁਰਾਕ ਸੋ ਫੀਸਦੀ ਮੁਕੰਮਲ ਨਹੀਂ ਹੋਈ ਹੈ ਖਾਸ ਕਰਕੇ ਬਲਾਕ ਜੰਡਵਾਲਾ ਭੀਮੇਸ਼ਾਹ ਤੇ ਡੱਬਵਾਲਾ ਕਲਾਂ ਅਧੀਨ ਪੈਂਦੇ ਪੇਂਡੂ ਖੇਤਰ ਦੇ ਲੋਕਾਂ ਵੱਲੋਂ ਵੈਕਸੀਨੇਸ਼ਨ ਦੀ ਪਹਿਲੀ ਖੁਰਾਕ ਕਾਫੀ ਘੱੱਟ ਗਿਣਤੀ ਵਿਚ ਲਗਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸੋ ਫੀਸਦੀ ਟੀਚੇ ਨੂੰ ਪੂਰਾ ਕਰਨ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਸਖਤ ਲੋੜ ਹੈ ਜਿਸ ਤਹਿਤ 14 ਨਵੰਬਰ ਨੂੰ ਉਕਤ ਬਲਾਕਾਂ ਅਧੀਨ ਪੈਂਦੇ ਸਮੂਹ ਸਬ ਸੈਂਟਰਾਂ ਵਿਖੇ ਵਿਸ਼ੇਸ਼ ਤੌਰ `ਤੇ ਵੈਕਸੀਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਬਲਾਕ ਜੰਡਵਾਲਾ ਭੀਮੇਸ਼ਾਹ ਤੇ ਡੱਬਵਾਲਾ ਕਲਾਂ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਕੋਵਿਡ ਵੈਕਸੀਨੇਸ਼ਨ ਦੀ ਪਹਿਲੀ ਖੁਰਾਕ ਲਗਵਾਉਣ ਲਈ ਵੱਧ ਤੋਂ ਵੱਧ ਪੇ੍ਰਰਿਤ ਕੀਤਾ ਜਾਵੇ ਅਤੇ ਜਿੰਨ੍ਹਾਂ ਲੋਕਾਂ ਦੀ ਦੂਜੀ ਖੁਰਾਕ ਬਕਾਇਆ ਹੈ ਉਹ ਵੀ ਜ਼ਰੂਰ ਲਗਵਾਉਣ ਤਾਂ ਜ਼ੋ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੋਈ ਵੀ ਵਸਨੀਕ ਕੋਵਿਡ ਵੈਕਸੀਨੇਸ਼ਨ ਦੀ ਦੋਨੋ ਖੁਰਾਕਾਂ ਲੈਣ ਤੋਂ ਵਾਂਝਾ ਨਾ ਰਹਿ ਜਾਵੇ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਵੈਕਸੀਨੇਸ਼ਨ ਕੈਂਪ ਵਿਚ ਸ਼ਮੂਲੀਅਤ ਕਰਕੇ ਵੈਕਸੀਨ ਜ਼ਰੂਰ ਲਗਵਾਈ ਜਾਵੇ।