ਜਿਲ੍ਹੇ ਵਿੱਚ ਪੈਂਦੇ ਕਰੈਸ਼ਰ ਜੋਨਾਂ ਅਤੇ ਰਿਟੇਲਰਾਂ ਤੋਂ ਮਿਲਣ ਵਾਲੇ ਰੇਤੇ ਦੇ ਰੇਟ ਤੈਅ

CHARANJIT CHANNI
ਪੰਜਾਬ ਸਰਕਾਰ ਵੱਲੋਂ ਵੈਟ ਦੇ 40,000 ਲੰਬਿਤ ਕੇਸ ਰੱਦ

Sorry, this news is not available in your requested language. Please see here.

ਪੰਚਾਇਤਾਂ ਆਪਣੇ ਵਿਕਾਸ ਕਾਰਜਾਂ ਲਈ ਕਿਸੇ ਵੀ ਮਾਈਨਿੰਗ ਖੱਡ ਤੋਂ ਮੁਫਤ ਰੇਤਾ ਲੈ ਸਕਦੀਆਂ ਹਨ : ਡਿਪਟੀ ਕਮਿਸ਼ਨਰ
ਰੇਤੇ ਦੇ ਵਾਧੂ ਰੇਟ ਵਸੂਲੇ ਜਾਣ ਖਿਲਾਫ ਸ਼ਿਕਾਇਤ ਲਈ 0172-2219505 ਤੇ ਕੀਤਾ ਜਾ ਸਕਦਾ ਹੈ ਸੰਪਰਕ
ਐਸ.ਏ.ਐਸ. ਨਗਰ 10 ਦਸੰਬਰ 2021
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਐਲਾਨ ਮੁਤਾਬਿਕ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਕਰੈਸ਼ਰਾਂ ਅਤੇ ਰਿਟੇਲਰਾਂ ਵੱਲੋਂ ਰੇਤ ਵੇਚਣ ਸਬੰਧੀ ਰੇਟ ਮਿੱਥ ਦਿੱਤੇ ਗਏ ਹਨ। ਮਿੱਥੇ ਰੇਟਾਂ ਤੋਂ ਵੱਧ ਪੈਸੇ ਵਸੂਲ ਕਰਨ ਵਾਲੇ ਕਿਸੇ ਵੀ ਰਿਟੇਲਰ ਜਾਂ ਕਰੈਸ਼ਰ ਮਾਲਕ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ :-ਪੰਜਾਬ ਨੂੰ ਊਰਜਾ ਸੰਭਾਲ ਦੇ ਖੇਤਰ ’ਚ ਪਹਿਲਾ ਇਨਾਮ ਮਿਲਣ ’ਤੇ ਡਾ ਵੇਰਕਾ ਵੱਲੋਂ ਖੁਸ਼ੀ ਦਾ ਪ੍ਰਗਟਾਵਾ
ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਈਸ਼ਾ ਕਾਲੀਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹਾਂ ਐਸ.ਏ.ਐਸ. ਨਗਰ ਵਿੱਚ ਤਿੰਨ ਜ਼ੋਨ ਕਰਮਵਾਰ ਮੁਬਾਰਕਪੁਰ, ਹੰਡੇਸਰਾ ਅਤੇ ਮਾਜਰੀ ਵਿੱਚ ਕਰੈਸ਼ਰਾਂ ਅਤੇ ਰਿਟੇਲਰਾਂ ਦੇ ਰੇਟ ਮਿੱਥੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁਬਾਰਕਪੁਰ ਜ਼ੋਨ ਵਿੱਚ ਕਰੈਸ਼ਰ ਤੋਂ ਵਧੀਆ ਕੁਆਲਟੀ ਦੇ ਰੇਤੇ ਲਈ ਕੋਈ ਵੀ ਆਮ ਗ੍ਰਾਹਕ ਵੱਧ ਤੋਂ ਵੱਧ  18 ਰੁਪਏ ਪ੍ਰਤੀ ਕਊਬਿਕ ਫੀਟ ਸਮੇਤ ਲੋਡਿੰਗ ਦੇ ਹਿਸਾਬ ਨਾਲ ਕਰੈਸ਼ਰ ਰੇਤਾ ਹਾਸਿਲ ਕਰ ਸਕੇਗਾ। ਜਦਕਿ ਮੁਬਾਰਕਪੁਰ ਜੋਨ ਅਤੇ ਉਸਦੇ ਆਸ ਪਾਸ ਦੇ  ਰਿਟੇਲਰਾਂ ਵੱਲੋਂ ਆਪਣਾ ਟਰਾਂਸਪੋਰਟ ਆਦਿ ਦਾ ਖਰਚਾ ਪਾ ਕੇ ਵਧੀਆ ਕੁਆਲਟੀ ਦਾ ਰੇਤਾ ਵੱਧ ਤੋਂ ਵੱਧ  21 ਰੁਪਏ ਪ੍ਰਤੀ ਕਊਬਿਕ ਫੀਟ ਸਮੇਤ ਲੋਡਿੰਗ ਵੇਚਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੰਡੇਸਰਾ ਕਰੈਸ਼ਰ ਜ਼ੋਨ ਤੋਂ ਵਧੀਆ ਕੁਆਲਟੀ ਦੇ ਰੇਤੇ ਲਈ ਕੋਈ ਵੀ ਆਮ ਗ੍ਰਾਹਕ ਵੱਧ ਤੋਂ ਵੱਧ 20 ਰੁਪਏ ਪ੍ਰਤੀ ਕਊਬਿਕ ਫੀਟ ਸਮੇਤ ਲੋਡਿੰਗ ਦੇ ਹਿਸਾਬ ਨਾਲ ਕਰੈਸ਼ਰ ਰੇਤਾ ਹਾਸਿਲ ਕਰ ਸਕੇਗਾ। ਇਸ਼ ਤਰ੍ਹਾ ਮਾਜਰੀ ਕਰੈਸ਼ਰ ਬਲਾਕ ਜ਼ੋਨ ਵਿੱਚ ਕਰੈਸ਼ਰ ਤੋਂ ਵਧੀਆ ਕੁਆਲਟੀ ਦੇ ਰੇਤੇ ਲਈ ਕੋਈ ਵੀ ਆਮ ਗ੍ਰਾਹਕ ਵੱਧ ਤੋਂ ਵੱਧ  17 ਰੁਪਏ ਪ੍ਰਤੀ ਕਊਬਿਕ ਫੀਟ ਸਮੇਤ ਲੋਡਿੰਗ ਦੇ ਹਿਸਾਬ ਨਾਲ ਕਰੈਸ਼ਰ ਰੇਤਾ ਹਾਸਿਲ ਕਰ ਸਕੇਗਾ। ਇਸ ਤੋਂ ਇਲਾਵਾ ਰਿਟੇਲਰਾਂ ਵੱਲੋਂ ਆਪਣਾ ਟਰਾਂਸਪੋਰਟ ਆਦਿ ਦਾ ਖਰਚਾ ਪਾ ਕੇ ਵਧੀਆ ਕੁਆਲਟੀ ਦਾ ਰੇਤਾ ਵੱਧ ਤੋਂ ਵੱਧ  20 ਰੁਪਏ ਪ੍ਰਤੀ ਕਊਬਿਕ ਫੀਟ ਸਮੇਤ ਲੋਡਿੰਗ ਵੇਚਿਆ ਜਾਵੇਗਾ।
ਸ੍ਰੀਮਤੀ ਈਸ਼ਾ ਕਾਲੀਆ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੋਈ ਵੀ ਪੰਚਾਇਤ ਆਪਣੇ ਵਿਕਾਸ ਕਾਰਜਾ ਲਈ ਸਬੰਧਤ ਬੀ.ਡੀ.ਪੀ.ਓ. ਤੋਂ ਤਸਦੀਕ ਕਰਵਾ ਕੇ ਰੇਤਾ ਕਿਸੇ ਵੀ ਮਾਇਨਿੰਗ ਸਾਈਟ ਤੋਂ ਆਪਣੇ ਟਰਾਂਸਪੋਰਟ ਖਰਚੇ ਤੇ ਬਿਲਕੁਲ ਮੁਫਤ ਹਾਸਿਲ ਕਰ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਂ ਮਾਇਨਿੰਗ ਪਾਲਸੀ ਤੋਂ ਬਾਅਦ  ਮਾਇਨਿੰਗ ਸਾਈਟਾਂ ਤੋਂ ਕੋਈ ਵੀ ਗ੍ਰਾਹਕ ਸਿੱਧੇ ਤੌਰ ਤੇ 5.50 ਰੁਪਏ ਪ੍ਰਤੀ ਕਊਬਿਕ ਫੀਟ ਸਮੇਤ ਲੋਡਿੰਗ ਰੇਤਾ/ਗਰੈਵਲ ਖਰੀਦ ਸਕਦਾ ਹੈ। ਇਸ ਕਰਕੇ ਮਾਰਕਿਟ ਵਿੱਚ ਆਮ ਜਨਤਾ ਨੂੰ ਰੇਤਾ ਪਹਿਲਾਂ ਨਾਲੋਂ ਕਾਫੀ ਘੱਟ ਰੇਟਾਂ ਤੇ ਮਿਲ ਰਿਹਾ ਹੈ।
ਇਸ ਤੋਂ ਇਲਾਵਾਂ ਉਨ੍ਹਾਂ ਦੱਸਿਆ ਜੇਕਰ ਕਿਸੇ ਵੀ ਗ੍ਰਾਹਕ ਨੂੰ ਉਕਤ ਦਰਸਾਏ ਰੇਟਾਂ ਤੋਂ ਵੱਧ ਰੇਤਾ ਵੇਚਿਆ ਜਾਂਦਾ ਹੈ, ਤਾਂ ਉਹ ਤੁਰੰਤ 0172-2219505 ਡਾਇਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ।
Spread the love