ਵੋਟਰ ਜਾਗਰੂਕਤਾ ਮੁਹਿੰਮ ਤਹਿਤ ਵੱਖ ਵੱਖ ਗਤੀਵਿਧੀਆਂ
ਅੰਮ੍ਰਿਤਸਰ 12 ਨਵੰਬਰ 2021
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਜਿਲ੍ਹਾ ਸਵੀਪ ਨੋਡਲ ਅਫਸਰ ਕਮ ਜਿਲ੍ਹਾ ਸਿੱਖਿਆ ਅਫਸਰ (ਐ:ਸਿ) ਅੰਮ੍ਰਿਤਸਰ ਸੀ੍ਰ ਸੁਸ਼ੀਲ ਕੁਮਾਰ ਤੁਲੀ ਵੱਲੋਂ ਉਲੀਕੇ ਪੋ੍ਰਗਰਾਮ ਅਨੁਸਾਰ ਅੱਜ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਚੋਣ ਹਲਕਾ 014-ਜੰਡਿਆਲਾ-ਕਮ-ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਜੰਡਿਆਲਾ ਹਲਕੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਹੋਰ ਪੜ੍ਹੋ :-ਕਾਂਗਰਸ ਸਰਕਾਰ ਹੀ ਅਸਲ ਵਿਚ ਹੈ ਆਮ ਆਦਮੀ ਦੀ ਸਰਕਾਰ : ਸੁਖਜਿੰਦਰ ਸਿੰਘ ਰੰਧਾਵਾ
ਇਸ ਮੌਕੇ ਸ: ਗਿੱਲ ਨੇ ਦੱਸਿਆ ਕਿ ਲੋਕਤੰਤਰ ਵਿੱਚ ਹਰੇਕ ਵੋਟ ਦੀ ਬਹੁਤ ਹੀ ਮਹੱਤਤਾ ਹੈ ਅਤੇ ਹਰੇਕ ਵੋਟਰ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਉਨਾਂ ਦੱਸਿਆ ਕਿ ਵਿਅਕਤੀ ਘਰ ਬੈਠੇ ਹੀ ਵੋਟਰ ਹੈਲਪਲਾਈਨ ਜਾਂ ਐਨ.ਵੀ.ਐਸ.ਪੀ. ਪੋਰਟਲ ਰਾਹੀਂ ਆਪਣੀ ਵੋਟ ਬਣਾ ਸਕਦਾ ਹੈ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਟੋਲ ਫ੍ਰੀ ਨੰ: 1950 ਵੀ ਜਾਰੀ ਕੀਤਾ ਗਿਆ ਹੈ, ਜਿਸ ਤੇ ਵੋਟਰ ਹਰੇਕ ਕਿਸਮ ਦੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ।
ਸਵੀਪ ਮੁਹਿੰਮ ਤਹਿਤ ਅੱਜ ਕੇਂਦਰੀ ਵਿਧਾਨ ਸਭਾ ਹਲਕਾ ਅਧੀਨ ਪੈਂਦੇ ਕਬੀਰ ਮੰਦਰ ਛੋਟਾ ਹਰੀਪੁਰਾ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਇਕ ਸਵੀਪ ਰੈਲੀ ਵੀ ਕੱਢੀ ਗਈ। ਇਹ ਰੈਲੀ ਵੱਖ ਵੱਖ ਬਜ਼ਾਰਾਂ ਵਿਚੋਂ ਹੁੰਦੀ ਹੋਈ ਲੋਕਾਂ ਨੂੰ ਵੋਟਾਂ ਦੀ ਅਹਿਮੀਅਤ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਰਹੀ। ਸਵੀਪ ਰੈਲੀ ਦੀ ਅਗਵਾਈ ਕਰਦਿਆਂ ਸ੍ਰੀਮਤੀ ਮੀਨਾ ਦੇਵੀ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਘਰ ਘਰ ਜਾ ਕੇ ਵੋਟ ਬਣਾਉਣ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਲੋਕਤੰਤਰ ਤਾਂ ਹੀ ਮਜ਼ਬੂਤ ਹੋ ਸਕਦਾ ਹੈ ਜੇਕਰ ਅਸੀਂ ਸਾਰੇ ਇਸ ਵਿੱਚ ਭਾਗ ਲਈਏ।
ਇਸ ਮੌਕੇ ਏ.ਈ.ਆਰ.ਓ. ਸ: ਹਰਭਗਵੰਤ ਸਿੰਘ, ਮੈਡਮ ਨਰਿੰਦਰ ਕੌਰ, ਸ: ਜਸਬੀਰ ਸਿੰਘ ਗਿੱਲ, ਸ੍ਰੀ ਸੰਦੀਪ ਸਿਆਲ, ਸ੍ਰੀ ਰਵਿੰਦਰ ਕੁਮਾਰ ਸੁਪਰਵਾਈਜ਼ਰ, ਸ੍ਰੀ ਸੁਰਿੰਦਰ ਮੋਹਨ ਬੀ.ਐਲ.ਓ. , ਸ: ਬਿਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਂਗਣਵਾੜੀ ਵਰਕਰ ਅਤੇ ਹੈਲਪਰ ਹਾਜ਼ਰ ਸਨ।
ਕੈਪਸ਼ਨ : ਸ: ਗੁਰਪ੍ਰੀਤ ਸਿੰਘ ਗਿੱਲ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸਵੀਪ ਰੱਥ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ।
ਸ੍ਰੀਮਤੀ ਮੀਨਾ ਦੇਵੀ ਬਾਲ ਵਿਕਾਸ ਤੇ ਪ੍ਰੋਜੈਕਟ ਅਫ਼ਸਰ ਛੋਟਾ ਹਰੀਪੁਰਾ ਵਿਖੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨਾਲ ਸਵੀਪ ਰੈਲੀ ਕੱਢਦੇ ਹੋਏ।