ਫਿਰੋਜ਼ਪੁਰ 10 ਮਈ 2022
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਿਰਥੀ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕੁਆਲਟੀ ਕੰਟਰੋਲ ਟੀਮ ਸਮੇਤ ਸਬੰਧਤ ਬਲਾਕ ਦੀ ਬਲਾਕ ਪੱਧਰੀ ਟੀਮ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਬਲਾਕਾਂ ਦੇ ਬੀਜਾਂ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਬੀਜਾਂ ਦੇ ਸੈਂਪਲ ਭਰੇ ਗਏ।
ਹੋਰ ਪੜ੍ਹੋ :-ਜ਼ਿਲ੍ਹੇ ਵਿੱਚ ਰੋਜਾਨਾ ਮਲੇਰੀਆ/ਡੇਗੂ ਦੀ ਰੋਕਥਾਮ ਲਈ ਐਂਟੀਲਾਰਵਾ ਗਤੀਵਿਧੀਆ ਕੀਤੀਆ ਜਾਣ :ਸਿਵਲ ਸਰਜਨ ਫਾਜਿਲਕਾ
ਚੈਕਿੰਗ ਦੋਰਾਨ ਡਾ. ਪਿਰਥੀ ਸਿੰਘ ਵੱਲੋਂ ਖੇਤੀ ਇੰਨਪੁਟਸ ਦੀ ਵਿਕਰੀ ਕਰ ਰਹੇ ਡੀਲਰਾਂ ਨੂੰ ਖੇਤੀ ਇੰਨਪੁਟਸ ਨਾਲ ਸੰਬੰਧਤ ਰਿਕਾਰਡ ਅਤੇ ਸਟਾਕ ਰਜਿਸਟਰ ਮੁਕੰਮਲ ਕਰਨ ਅਤੇ ਡੀਲਰਾਂ ਨੂੰ ਕਿਸਾਨਾਂ ਨੂੰ ਮਿਆਰੀ ਬੀਜ ਉਪਲਬਧ ਕਰਵਾਉਣ ਦੀ ਹਦਾਇਤ ਕੀਤੀ ਗਈ। ਉਹਨਾਂ ਵੱਲੋਂ ਜ਼ਿਲ੍ਹੇ ਦੇ ਕਿਸਾਨ ਭਰਾਂਵਾਂ ਨੂੰ ਅਪੀਲ ਕੀਤੀ ਗਈ ਕਿ ਉਹ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਆਦਿ ਦੀ ਖਰੀਦ ਭਰੋਸੇਯੋਗ ਅਦਾਰਿਆਂ/ਡੀਲਰਾਂ ਪਾਸੋਂ ਕਰਨ ਅਤੇ ਖੇਤੀ ਇੰਨਪੁਟਸ ਦੀ ਖਰੀਦ ਕਰਨ ਸਮੇਂ ਸੰਬੰਧਤ ਅਦਾਰੇ/ਡੀਲਰ ਪਾਸੋਂ ਪੱਕਾ ਬਿੱਲ ਜਰੂਰ ਲੈਣ ਅਤੇ ਸਾਉਣੀ ਦੀਆਂ ਫ਼ਸਲਾਂ ਖਾਸ ਤੋਰ ਤੇ ਝੋਨੇ ਦੀਆਂ ਸਿਫਾਰਿਸ਼ ਸ਼ੁਦਾ ਕਿਸਮਾਂ ਦਾ ਤਸਦੀਕ ਸ਼਼ੁਦਾ ਬੀਜ ਸਿਰਫ ਲਾਇਸੰਸੀ ਡੀਲਰਾਂ ਅਤੇ ਭਰੋਸੇਯੋਗ ਅਦਾਰਿਆਂ ਪਾਸੋਂ ਹੀ ਖਰੀਦ ਕੇ ਬੀਜਿਆ ਜਾਵੇ।