ਸਿਹਤ ਵਿਭਾਗ ਵੱਲੋਂ ਵੱਖ-ਵੱਖ 339 ਸਕੂਲਾਂ ‘ਚ ਮੈਗਾ ਟੀਕਾਕਰਨ ਕੈਂਪ ਲਗਾਏ ਗਏ

Mega Vaccination Camp
ਸਿਹਤ ਵਿਭਾਗ ਵੱਲੋਂ ਵੱਖ-ਵੱਖ 339 ਸਕੂਲਾਂ 'ਚ ਮੈਗਾ ਟੀਕਾਕਰਨ ਕੈਂਪ ਲਗਾਏ ਗਏ

Sorry, this news is not available in your requested language. Please see here.

ਲੁਧਿਆਣਾ, 13 ਮਈ  2022

ਸਿਵਲ ਸਜਰਨ ਡਾ ਐਸ ਪੀ ਸਿੰਘ ਦੀ ਅਗਵਾਈ ਹੇਠ ਅੱਜ ਕੋਵਿਡ ਤੋ ਬਚਾਅ ਸਬੰਧੀ ਸਿਹਤ ਵਿਭਾਗ ਦੀਆ ਟੀਮਾਂ ਵਲੋ ਜਿਲ੍ਹਾ ਲੁਧਿਆਣਾ ਦੇ 339 ਵੱਖ ਵੱਖ ਸਕੂਲਾਂ ਵਿਚ ਮੈਗਾ ਟੀਕਾਕਰਨ ਕੈਪ ਲਗਾਏੇ ਗਏ।ਕੈਪਾਂ ਦੌਰਾਨ 12 ਤੋ 14 ਸਾਲ, 15 ਤੋ 17 ਸਾਲ ਅਤੇ 18 ਸਾਲ ਤੋ ਉਪਰ ਵਾਲੇ ਸਾਰੇ ਵਿਅਕਤੀਆ ਦਾ ਟੀਕਾਕਰਨ ਕੀਤਾ ਗਿਆ।

ਹੋਰ ਪੜ੍ਹੋ :-‘ਭਵਿੱਖ ਦੇ ਕਾਰੋਬਾਰੀ: ਸਟਾਰਟ-ਅੱਪ ਚੈਲੈਂਜ’ ਪ੍ਰਾਜੈਕਟ ‘ਚ ਸ਼ਮੂਲੀਅਤ ਕਰਨ ਲਈ ਰੋਜ਼ਗਾਰ ਬਿਊਰੋ ਵੱਲੋਂ ਲਿੰਕ ਜਾਰੀ

ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੇ ਦੱਸਿਆ ਕਿ ਜਿਲੇ ਭਰ ਵਿਚ 339 ਥਾਵਾਂ ਤੇ 12186 ਵਿਅਕਤੀਆਂ ਦਾ ਮੁਫਤ ਟੀਕਾਕਰਨ ਕੀਤਾ ਗਿਆ, ਜਿੰਨਾ ਵਿੱਚੋਂ 9342 ਬੱਚੇ ਅਤੇ 2844 ਆਮ ਲੋਕ ਸ਼ਾਮਲ ਹਨ।

ਕੈਂਪ ਦੌਰਾਨ ਜਿੰਨ੍ਹਾ ਬੱਚਿਆਂ ਦੇ ਪਹਿਲੀ ਖੁਰਾਕ ਨਹੀ ਲੱਗੀ ਹੋਈ ਸੀ ਉਨ੍ਹਾ ਦੇ ਪਹਿਲੀ ਖੁਰਾਕ ਲਗਾਈ ਗਈ ਅਤੇ ਜੋ ਵਿਅਕਤੀ ਦੂਸਰੀ ਖੁਰਾਕ ਤੋ ਵਾਂਝੇ ਰਹਿ ਗਏ ਸਨ, ਉਨ੍ਹਾਂ ਦੇ ਦੂਸਰੀ ਖੁਰਾਕ ਲਗਾਈ ਗਈ। ਟੀਕਾਕਰਨ ਕਰਨ ਸਮੇਂ ਕੋਵਿਡ ਤੋ ਬਚਾਅ ਸਬੰਧੀ ਸਾਵਧਾਨੀਆਂ ਵਰਤੀਆਂ ਗਈਆਂ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ ਮਨੀਸ਼ਾ ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾ ਲੋਕਾਂ ਨੇ ਅਜੇ ਤੱਕ ਵੀ ਕੋਵਿਡ ਟੀਕਾਕਰਨ ਦੀ ਪਹਿਲੀ ਅਤੇ ਦੂਸਰੀ ਖੁਰਾਕ ਨਹੀ ਲਈ ਉਹ ਕੈਪਾਂ ਵਿਚ ਜਾ ਕੇ ਟੀਕਾਰਕਨ ਜਰੂਰ ਕਰਵਾਉਣ।

Spread the love