ਸਿਹਤ ਵਿਭਾਗ ਵੱਲੋਂ ਤੰਬਾਕੂ ਰਹਿਤ ਦਿਵਸ ਮੌਕੇ ਸੁੰਹ ਚੁੱਕ ਸਮਾਗਮ ਆਯੋਜਿਤ

No Tobacco day
ਸਿਹਤ ਵਿਭਾਗ ਵੱਲੋਂ ਤੰਬਾਕੂ ਰਹਿਤ ਦਿਵਸ ਮੌਕੇ ਸੁੰਹ ਚੁੱਕ ਸਮਾਗਮ ਆਯੋਜਿਤ

Sorry, this news is not available in your requested language. Please see here.

ਲੁਧਿਆਣਾ, 02 ਨਵੰਬਰ 2021
ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ ਭਰ ਵਿਚ ਮਨਾਏ ਗਏ ਤੰਬਾਕੂ ਰਹਿਤ ਦਿਵਸ ਮੌਕੇ, ਸਿਵਲ ਸਰਜਨ ਡਾ ਐਸ ਪੀ ਸਿੰਘ ਦੀ ਅਗੁਵਾਈ ਵਿੱਚ ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਸੁੰਹ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ।

ਹੋਰ ਪੜ੍ਹੋ :-ਸਿਵਲ ਸਰਜਨ ਵੱਲੋਂ ਲੋਕਾਂ ਨੂੰ ਗ੍ਰੀਨ ਦਿਵਾਲੀ ਮਨਾਉਣ ਦੀ ਅਪੀਲ

ਇਸ ਮੌਕੇ ਜਾਣਕਾਰੀ ਦਿੰਦਿਆ ਡਾ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਪੰੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋ ਦਿੱਤੇ ਗਏ, ਥੀਮ ਆਪਣੇ ਪਿੰਡ ਨੂੰ ਤੰਬਾਕੂ ਮੁਕਤ ਬਣਾਈਏ, ਦੇ ਸਬੰਧ ਵਿਚ ਅੱਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤੰਬਾਕੂ ਮੁਕਤ ਪਿੰਡ ਬਣਾਉਣ ਲਈ ਵੱਡੇ ਪੱਧਰ ‘ਤੇ ਪਿੰਡਾਂ ਦੀਆਂ ਪੰਚਾਇਤਾਂ ਵਲੋ ਮਤੇ ਪਾਸ ਕੀਤੇ ਜਾ ਸਕਦੇ ਹਨ ਜਿਸ ਦੇ ਤਹਿਤ ਪਿੰਡ ਵਿਚ ਕੋਈ ਵੀ ਦੁਕਾਨਦਾਰ ਤੰਬਾਕੂ ਦੀ ਵਿਕਰੀ ਨਹੀ ਕਰੇਗਾ, ਪਿੰਡ ਦੀਆਂ ਜਨਤਕ ਥਾਂਵਾਂ ਤੇ ਕੋਈ ਵੀ ਵਿਅਕਤੀ ਸਿਗਰਟ, ਬੀੜੀ ਅਤੇ ਤੰਬਾਕੂ ਉਤਪਾਦ ਆਦਿ ਦੀ ਵਰਤੋ ਨਹੀ ਕਰੇਗਾ, ਪਿੰਡ ਵਿਚ ਤੰਬਾਕੂ ਰਹਿਤ ਖੇਤਰ ਦੇ ਬੋਰਡ ਵੀ ਲਗਾਏ ਜਾ ਸਕਦੇ ਹਨ। ਪੰਚਾਇਤੀ ਹੁਕਮਾਂ ਦੀ ਉਲਘਣਾ ਕਰਨ ਵਾਲੇ ਵਿਅਕਤੀ ਨੂੰ ਪੰਚਾਇਤ ਵਲੋ ਜੁਰਮਾਨਾ ਕੀਤਾ ਜਾਵੇਗਾ।

ਸਿਹਤ ਵਿਭਾਗ ਦੀ ਮਾਸ ਮੀਡੀਆ ਟੀਮ ਵਲੋ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਤੰਬਾਕੂ ਵਿਰੋਧੀ ਚਲਾਨ ਕੀਤੇ ਅਤੇ ਤੰਬਾਕੂ ਦੀ ਵਰਤੋ ਕਰਨ ਨਾਲ ਸਰੀਰ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ।

Spread the love