ਭਾਸ਼ਾ ਵਿਭਾਗ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਪਰਪਿਤ ਪੰਜਾਬੀ ਨਾਟਕ ਹਿੰਦ ਦੀ ਚਾਦਰ ਦਾ ਮੰਚਨ ਕਰਵਾਇਆ

HIND DI CHADAR
ਭਾਸ਼ਾ ਵਿਭਾਗ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਸਾਲਾ ਪ੍ਰਕਾਸ਼ ਪੁਰਬ ਨੂੰ ਸਪਰਪਿਤ ਪੰਜਾਬੀ ਨਾਟਕ ਹਿੰਦ ਦੀ ਚਾਦਰ ਦਾ ਮੰਚਨ ਕਰਵਾਇਆ

Sorry, this news is not available in your requested language. Please see here.

ਰੂਪਨਗਰ, 22 ਨਵੰਬਰ 2021

ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਮਾਹ 2021 ਦੇ ਸਮਾਗਮਾਂ ਦੀ ਲੜੀ ਵਿਚ ਅੱਜ ਸਰਕਾਰੀ ਕਾਲਜ ਰੂਪਨਗਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੇਵਲ ਧਾਲੀਵਾਲ ਵਲੋਂ ਨਿਰਦੇਸ਼ਿਤ ਨਾਟਕ ਹਿੰਦ ਦੀ ਚਾਦਰ ਦੀ ਪੇਸ਼ਕਾਰੀ ਕੀਤੀ ਗਈ।

ਹੋਰ ਪੜ੍ਹੋ :-ਜ਼ਿਲਾ ਬਰਨਾਲਾ ’ਚ ਹਰ ਘਰ ਦਸਤਕ ਮੁਹਿੰਮ ਤਹਿਤ ਕੋਰੋਨਾ ਵਿਰੁੱਧ ਟੀਕਾਕਰਨ ਜਾਰੀ

ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸ੍ਰੋਮਣੀ ਫਿਲਮ ਅਦਾਕਾਰੀ ਮੈਡਮ ਨਿਰਮਲ ਰਿਸ਼ੀ ਨੇ ਸੰਬੋਧਨ ਕਰਦਿਆਂ ਭਾਸ਼ਾ ਵਿਭਾਗ ਨੂੰ ਬਹੁਤ ਵਧਾਈ ਦਿੱਤੀ ਅਤੇ ਵਿਭਾਗ ਵਲੋਂ ਕੀਤੇ ਜਾ ਰਹੇ ਮਾਂ ਬੋਲੀ ਲਈ ਕਾਰਜਾਂ ਲਈ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਇਹ ਸਮਾਗਮ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਕੇਵਲ ਹਿੰਦੂਆਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਕੁਰਬਾਨੀ ਦਿਤੀ ਸੀ। ਉਨ੍ਹਾਂ ਕਿਹਾ ਕਿ ਸਿੱਖ ਇਕ ਜਾਗਦੀ ਕੌਮ ਹੈ ਜਿਸ ਦੀ ਉਦਾਹਰਣ ਕਿਸਾਨੀ ਮੋਰਚਾ ਹੈ ਜਿਥੇ ਸਿੱਖਾਂ ਨੇ ਅੱਗੇ ਹੋ ਕੇ ਪੂਰੇ ਦੇਸ਼ ਦੀ ਅਗਵਾਈ ਕੀਤੀ।

ਉਨ੍ਹਾਂ ਕਿਹਾ ਕਿ ਬਚਪਨ ਤੋਂ ਹੀ ਮਾਂ ਬੋਲੀ ਪੰਜਾਬੀ ਪ੍ਰਤੀ ਮੋਹ ਹੈ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਪੰਜਾਬੀ ਫਿਲਮਾਂ ਰਾਹੀਂ ਮੈਨੂੰ ਆਪਣੀ ਬੋਲੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।ਉਨ੍ਹਾਂ ਕਿਹਾ ਕਿ ਰਸੂਲ ਅਮਜ਼ਦ ਨੇ ਆਪਣੀ ਕਿਤਾਬ ਮੇਰਾ ਦਾਗਿਸਤਾਨ  ਵਿਚ ਮਾਂ ਬੋਲੀ ਦੀ ਅਹਿਮਿਅਤ ਨੂੰ ਪ੍ਰਗਟਾਉਣ ਵਾਸਤੇ ਕਿਹਾ ਸੀ ਕਿ ਅਗਰ ਕਿਸੇ ਨੂੰ ਬਦਦੁਆ ਦੇਣੀ ਹੈ ਤਾਂ ਉਸ ਨੂੰ ਕਹਿ ਦਿਓ ਕਿ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਉਨ੍ਹਾ ਇਹ ਵੀ ਕਿਹਾ ਕਿ ਹੋਰ ਭਾਸ਼ਾਵਾਂ ਸਿਖਣੀਆਂ ਚਾਹੀਦੀਆਂ ਹਨ ਪਰ ਮਾਂ ਬੋਲੀ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਅਤੇ ਮਾਂ ਬੋਲੀ ਦੀ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈੇ।

ਸਮਾਗਮ ਦੀ ਸ਼ੁਰੂਆਤ ਵਿਚ ਮੁੱਖ ਮਹਿਮਾਨਾਂ/ਸਾਹਿਤਕਾਰਾਂ/ਵਿਦਵਾਨਾਂ/ਵਿਦਿਆਰਥੀਆਂ ਨੂੰ ਜੀ ਆਇਆ ਆਖਦਿਆਂ ਸ੍ਰੀਮਤੀ ਪਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਮਨਾਏ ਜਾ ਰਹੇ ਪੰਜਾਬੀ ਮਾਹ 2021 ਦੇ ਸਮਾਗਮਾਂ ਬਾਰੇ ਅਤੇ ਵਿਭਾਗ ਵਲੋਂ ਮਾਂ ਬੋਲੀ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਸਭ ਨੂੰ ਜਾਣੂ ਕਰਵਾਇਆ।

ਵਿਸ਼ੇਸ਼ ਮਹਿਮਾਨ ਸ੍ਰੀ ਦਿਨੇਸ਼ ਵਸ਼ਿਸ਼ਟ ਏ.ਡੀ.ਸੀ. ਰੂਪਨਗਰ ਜੀ ਨੇ ਬੜੇ ਭਾਵੂਕ ਭਾਸ਼ਣ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਦਿੱਤੀ।

ਪ੍ਰਧਾਨਗੀ ਭਾਸ਼ਣ ਵਿਚ ਡਾ. ਲਖਵਿੰਦਰ ਜ਼ੌਹਲ ਸ੍ਰੋਮਣੀ ਸਾਹਿਤਕਾਰ ਅਤੇ ਸਕੱਤਰ ਪੰਜਾਬ ਕਲਾ ਪ੍ਰੀਸ਼ਦ ਨੇ ਵਿਭਾਗ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਅੰਗਰੇਜ਼ੀ ਭਾਸ਼ਾ ਨੂੰ ਸੰਪਰਕ ਭਾਸ਼ਾ ਦੇ ਤੌਰ ਤੇ ਵਰਤਣਾ ਚਾਹੀਦਾ ਹੈ ਪਰ ਮਾਂ ਬੋਲੀ ਲਈ ਹਮੇਸ਼ਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਦੇ ਮੰਤਰੀ ਨੇ ਰਾਜ ਭਾਸ਼ਾ ਐਕਟ ਵਿਚ ਸੋਧ ਕਰਵਾ ਕੇ ਬਹੁਤ ਵੱਡਾ ਕੰਮ ਕੀਤਾ ਹੈ ਕਿ ਐਕਟ ਦੀ ਉਲੰਘਣਾ ਕਰਨ ਵਾਲਿਆਂ ਲਈ ਸਜ਼ਾ ਦਾ ਵਿਧਾਨ ਕੀਤਾ ਹੈ।

ਸਮਾਗਮ ਵਿਚ ਵਿਸ਼ੇਸ਼ ਤੌਰ ਸ੍ਰੀਮਤੀ ਜ਼ਸਵਿੰਦਰ ਕੋਰ ਪ੍ਰਿੰਸੀਪਲ ਸਰਕਾਰੀ ਕਾਲਜ ਸ੍ਰੀਮਤੀ ਮਨਜੀਤ ਇੰਦਰਾ ਸ੍ਰੋਮਣੀ ਕਵੀ ਪਟਿਆਲਾ ਤੋਂ ਵਿਭਾਗ ਦੇ ਪੁਜੇ ਅਧਿਕਾਰੀ ਸ੍ਰੀਮਤੀ ਕੰਵਲੀਜੀਤ ਕੌਰ, ਸਹਾਇਕ ਡਾਇਰੈਕਟਰ, ਪ੍ਰਬੰਨ ਕੁਮਾਰ, ਸਹਾਇਕ  ਡਾਇਰੈਕਟਰ, ਤੇਜਿੰਦਰ ਸਿੰਘ (ਸਟੇਜ ਸਕੱਤਰ) ਸਹਾਇਕ ਡਾਇਰੈਕਟਰ, ਖੋਜ਼ ਅਫਸਰ ਗਲੀਆ ਅਤੇ ਭੁਪਿੰਦਰਪਾਲ ਸਿੰਘ, ਸੀਨੀਅਰ ਸਹਾਇਕ ਅਤੇ ਹਰਪ੍ਰੀਤ ਸਿੰਘ ਸੀਨੀਅਰ ਸਹਾਇਕ ਪਹੁੰਚੇ ਸਨ। ਸਮਾਗਮ ਦੀ ਰੂਪ ਰੇਖਾ ਸ੍ਰੀਮਤੀ ਹਰਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫਸਰ ਰੂਪਨਗਰ ਵਲੋਂ ਤਿਆਰ ਕੀਤੀ ਗਈ।

Spread the love