ਉਰਦੂ ਆਮੋਜ਼ ਦੀਆਂ ਕਲਾਸਾਂ 03 ਜਨਵਰੀ ਤੋਂ ਸ਼ੁਰੂ – ਜ਼ਿਲ੍ਹਾ ਭਾਸ਼ਾ ਅਫ਼ਸਰ

LEARN URDU
ਉਰਦੂ ਆਮੋਜ਼ ਦੀਆਂ ਕਲਾਸਾਂ 03 ਜਨਵਰੀ ਤੋਂ ਸ਼ੁਰੂ - ਜ਼ਿਲ੍ਹਾ ਭਾਸ਼ਾ ਅਫ਼ਸਰ

Sorry, this news is not available in your requested language. Please see here.

ਫਿਰੋਜ਼ਪੁਰ, 3 ਜਨਵਰੀ 2022

ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ 3 ਜਨਵਰੀ, 2022 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਹੈ। ਇਹ ਜ਼ਮਾਤਾਂ (ਕਲਾਸਾਂ) ਸ਼ਾਮ 5:15 ਤੋਂ ਸ਼ਾਮ 6:15 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਲੱਗਣਗੀਆਂ। ਦਾਖ਼ਲਾ ਫਾਰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ-ਬਲਾਕ, ਦੂਜੀ ਮੰਜ਼ਿਲ, ਕਮਰਾ ਨੰ: ਬੀ-209 ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਨਵੀਂ ਜ਼ਮਾਤ (ਕਲਾਸ) ਲਈ ਦਾਖ਼ਲਾ 10 ਜਨਵਰੀ, 2022 ਤੱਕ ਜਾਰੀ ਰਹੇਗਾ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਜਗਦੀਪ ਸਿੰਘ ਸੰਧੂ ਨੇ ਦਿੱਤੀ।

ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ, ਪੰਜਾਬ ਪੰਜਾਬੀ ਭਾਸ਼ਾ ਦੀ ਤਰੱਕੀ ਦੇ ਨਾਲ਼-ਨਾਲ਼ ਉਰਦੂ ਭਾਸ਼ਾ ਦੇ ਵਿਕਾਸ ਲਈ ਵੀ ਨਿਰੰਤਰ ਗਤੀਸ਼ੀਲ ਹੈ। ਇਸੇ ਤਹਿਤ ਭਾਸ਼ਾ ਵਿਭਾਗ, ਪੰਜਾਬ ਵੱਲੋਂ ਉਰਦੂ ਸਿਖਾਉਣ ਦੀਆਂ ਮੁਫ਼ਤ ਜ਼ਮਾਤਾਂ (ਕਲਾਸਾਂ) ਲਗਾਈਆਂ ਜਾਂਦੀਆਂ ਹਨ।